Tuesday, September 8, 2026

ਵਿਦਿਆਰਥੀਆਂ ਨੇ ਵਿੱਦਿਅਕ ਟੂਰ ਲਗਾਇਆ

PPN21101410

ਭਾਈਰੂਪਾ, 21 ਅਕਤੂਬਰ (ਅਵਤਾਰ ਸਿੰਘ ਧਾਲੀਵਾਲ)- ਸ਼੍ਰੀ ਗੁਰੂ ਹਰਗੋਬਿੰਦ ਪਬਲਿਕ ਸਕੂਲ ਕਾਂਗੜ ਦੇ ਵਿਦਿਆਰਥੀਆਂ ਨੇ ਆਪਣੇ ਅਧਿਆਪਕਾਂ ਦੇ ਨਾਲ ਵੱਖ-ਵੱਖ ਸਥਾਨਾਂ ਦੀ ਯਾਤਰਾ ਦਾ ਆਨੰਦ ਮਾਣਿਆ।ਸਕੂਲ ਮੁੱਖੀ ਸੋਨੂੰ ਕੁਮਾਰ ਸ਼ਰਮਾ ਨੇ ਦੱਸਿਆ ਕਿ ਸਕੂਲ ਦਾ ਮੁੱਖ ਉਦੇਸ਼ ਵਿਦਿਆਰਥੀਆਂ ਦੇ ਬੌਧਿਕ ਵਿਕਾਸ ਦੇ ਲਈ ਪੜ੍ਹਾਈ ਦੇ ਨਾਲ-ਨਾਲ ਆਮ ਗਿਆਨ ਦੇ ਵਿੱਚ ਵਾਧੇ ਲਈ ਕਿਸੇ ਵੀ ਸਥਾਨ ਦੀ ਅਹਿਮੀਅਤ ਜਾਨਣ ਲਈ ਵੱਖ-ਵੱਖ ਸਮੇਂ ਦੇ ਵਿੱਚ ਵੱਖ-ਵੱਖ ਸਥਾਨਾਂ ਦੇ ਟੂਰ ਲਗਾਏ ਜਾਂਦੇ ਹਨ।ਉਹਨਾਂ ਦੱਸਿਆ ਕਿ ਸਕੂਲ ਟੂਰ ਨੂੰ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਹਰਬੰਸ ਸਿੰਘ ਬਰਾੜ ਅਤੇ ਵਾਈਸ ਚੇਅਰਮੈਨ ਭੂਮੀਪਾਲ ਸ਼ਰਮਾ ਨੇ ਝੰਡੀ ਦਿਖਾ ਕੇ ਰਵਾਨਾ ਕੀਤਾ। ਵਿਦਿਆਰਥੀਆਂ ਨੇ ਪਟਿਆਲਾ, ਸ਼੍ਰੀ ਆਨੰਦਪੁਰ ਸਾਹਿਬ ਅਤੇ ਹਿਮਾਚਲ ਦੀਆਂ ਖ਼ੂਬਸੂਰਤ ਪਹਾੜੀਆਂ ਦਾ ਆਨੰਦ ਵੀ ਮਾਣਿਆ ਇਸ ਮੌਕੇ ਰਾਜਿੰਦਰ ਸਿੰਘ, ਮਨਜੀਤ ਸ਼ਰਮਾ, ਅਬੀਤਾ ਰਾਣੀ, ਰਾਜਵੀਰ ਕੌਰ, ਅੰਜੂ ਸ਼ਰਮਾ, ਸਵਰਨਜੀਤ ਕੌਰ ਅਤੇ ਸੁਖਵੀਰ ਕੌਰ ਹਾਜ਼ਰ ਸਨ।

Check Also

ਅੰਮ੍ਰਿਤਸਰ ਜਿਲ੍ਹੇ ਦੇ ਸਮੂਹ ਕਾਲਜਾਂ ਵਿੱਚ ਨੌਜਵਾਨਾਂ ਦੀ ਵੋਟਰ ਰਜਿਸਟ੍ਰੇਸ਼ਨ ਲਈ ਲਗਾਏ ਜਾ ਰਹੇ ਹਨ ਵਿਸ਼ੇਸ਼ ਕੈਂਪ

   9 ਸਤੰਬਰ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਹੋਵੇਗਾ ਵਿਸ਼ੇਸ਼ ਮੈਗਾ ਈਵੈਂਟ ਅੰਮ੍ਰਿਤਸਰ, 7 …

Leave a Reply