Sunday, August 2, 2026

ਲੇਖਕ ਪ੍ਰੀਤਮ ਲੁਧਿਆਣਵੀ ਨੇ ਗੁਰਸੇਵਕ ਸਿੰਘ ਯਾਦਗਾਰੀ ਲਾਇਬ੍ਰੇਰੀ ਨੂੰ ਭੇਟ ਕੀਤੀਆਂ 100 ਪੁਸਤਕਾਂ

ਦੀਵਾਲਾ, 9 ਅਕਤੂਬਰ (ਬੜੈਚ) – ਲੇਖਕ ਤੇ ਪੱਤਰਕਾਰ ਪ੍ਰੀਤਮ ਲੁਧਿਆਣਵੀਂ ਨੇ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਿਤ 100 ਕਿਤਾਬਾਂ ਪਿੰਡ ਦੀਵਾਲਾ ਦੀ ਗੁਰਸੇਵਕ ਸਿੰਘ ਯਾਦਗਾਰੀ ਲਾਇਬ੍ਰੇਰੀ ਲਈ ਸ਼ਹਿਰ ਮੁਹਾਲੀ ਆਪਣੇ ਗ੍ਰਹਿ ਵਿਖੇ ਪੁਰਾਤਨ ਤੇ ਦੁਰਲੱਭ ਚੀਜ਼ਾਂ ਸਾਂਭਣ ਵਾਲੇ ਪਿੰਡ ਦੀਵਾਲਾ ਦੇ ਤਸਵਿੰਦਰ ਸਿੰਘ ਬੜੈਚ ਨੂੰ ਭੇਂਟ ਕੀਤੀਆਂ।ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਸਪੋਰਟਸ ਕਲੱਬ ਪਿੰਡ ਦੀਵਾਲਾ ਦੇ ਨੁਮਾਇੰਦਿਆਂ ਵਲੋਂ ਲੇਖਕ ਪ੍ਰੀਤਮ ਲੁਧਿਆਣਵੀਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ।
                      ਜ਼ਿਕਰਯੋਗ ਹੈ ਕਿ ਪੱਤਰਕਾਰ ਪ੍ਰੀਤਮ ਲੁਧਿਆਣਵੀ ਸਪੋਰਟਸ ਕਲੱਬ ਦੀਵਾਲਾ ਦੀਆਂ ਗਤੀਵਿਧੀਆਂ ਨੂੰ ਮੀਡੀਆ ਜ਼ਰੀਏ ਦੁਨੀਆਂ ਦੇ ਕੋਨੇ ਕੋਨੇ ਵਿੱਚ ਪਹੁੰਚਾਉਂਦੇ ਰਹਿੰਦੇ ਹਨ।ਇਸ ਮੌਕੇ ਮੀਤ ਪ੍ਰਧਾਨ ਸੁਖਪ੍ਰੀਤ ਸਿੰਘ ਫੌਜੀ, ਸਾਬਕਾ ਕਬੱਡੀ ਖਿਡਾਰੀ ਗੁਰਪ੍ਰੀਤ ਸਿੰਘ ਗੋਪੀ, ਤਸਵਿੰਦਰ ਸਿੰਘ ਬੜੈਚ ਆਦਿ ਹਾਜ਼ਿਰ ਸਨ।

Check Also

ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਪਰਸਨ ਡੀ.ਐਲ.ਐੱਸ.ਏ ਅੰਮ੍ਰਿਤਸਰ ਵੱਲੋਂ ਕੇਂਦਰੀ ਜੇਲ੍ਹ ਦਾ ਅਚਨਚੇਤੀ ਦੌਰਾ

ਅੰਮ੍ਰਿਤਸਰ, 1 ਅਗਸਤ (ਜਗਦੀਪ ਸਿੰਘ) – ਸ੍ਰੀਮਤੀ ਜਤਿੰਦਰ ਕੌਰ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਅੰਮ੍ਰਿਤਸਰ-ਕਮ-ਚੇਅਰਪਰਸਨ, …