ਅੰਮ੍ਰਿਤਸਰ, 9 ਅਕਤੂਬਰ (ਸੰਧੂ) – 29 ਅਕਤੂਬਰ ਨੂੰ ਹੋਣ ਜਾ ਰਹੀਆ ਗੁਰੂ ਨਾਨਕ ਦੇਵ ਯੂਨੀਵਰਸਿਟੀ ਇੰਪਲਾਈਜ ਐਸੋਸੀਏਸ਼ਨ ਦੀਆਂ ਸਲਾਨਾ ਚੋਣਾ ਨੂੰ ਲੈ ਕੇ
ਵੱਖ-ਵੱਖ ਨਾਨ ਟੀਚਿੰਗ ਸੰਗਠਨਾਂ ਦੇ ਵੱਲੋਂ ਤਿਆਰੀਆਂ ਆਰੰਭ ਲਈਆਂ ਗਈਆਂ ਹਨ।ਤਰੀਕ ਦਾ ਐਲਾਨ ਹੁੰਦਿਆਂ ਹੀ 2013 ਤੋਂ ਸੱਤਾ ਤੋਂ ਬਾਹਰ ਚੱਲੇ ਆ ਰਹੇ ਕਰਮਚਾਰੀ ਸੰਗਠਨ ਡੈਮੋਕੇ੍ਰਟਿਕ ਇੰਪਲਾਇਜ ਫਰੰਟ ਨੇ ਕਮਰਕੱਸੇ ਕਰਦਿਆਂ ਬੀਤੇ ਵਰ੍ਹਿਆਂ ਵਾਂਗ ਇਸ ਵਾਰ ਵੀ ਜੋਸ਼ੋ-ਖਰੋਸ਼ ਨਾਲ ਚੋਣਾਂ ਲੜ੍ਹਨ ਦਾ ਬਿਗੁਲ ਵਜਾ ਦਿੱਤਾ ਹੈ ਤੇ ਇਸ ਵਾਰ ਸੱਤਾ ਤੇ ਕਾਬਜ ਹੋ ਜਾਣ ਦਾ ਦਾਅਵਾ ਜਤਾਇਆ ਹੈ।
ਇਸ ਸਬੰਧੀ ਚੌਣ ਨਿਸ਼ਾਨ ਬੱਬਰ ਸ਼ੇਰ ‘ਤੇ ਚੋਣ ਲੜਨ ਵਾਲੇ ਸੰਗਠਨ ਡੈਮੋਕ੍ਰੇਟਿਕ ਇੰਪਲਾਇੰਜ ਫਰੰਟ ਦੇ ਪ੍ਰਧਾਨਗੀ ਅਹੁੱਦਾ ਉਮੀਦਵਾਰ ਰਜਨੀਸ਼ ਭਾਰਦਵਾਜ ਅਤੇ ਸਕੱਤਰ ਦੇ ਅਹੁੱਦੇ ਲਈ ਉਮੀਦਵਾਰ ਜਗੀਰ ਸਿੰਘ ਨੇ ਕਿਹਾ ਕਿ ਇਸ ਵਾਰ ਉਨ੍ਹਾਂ ਦੀ ਪਾਰਟੀ ਰਾਜ ਭਾਗ ‘ਤੇ ਕਾਬਜ਼ ਹੋਵੇਗੀ।ਉਨਾਂ ਨੇ ਸੱਤਾਧਾਰੀ ਪਾਰਟੀ ‘ਤੇ ਨਿਰਧਾਰਿਤ 15 ਸਤੰਬਰ ਤੱਕ ਵੋਟਰ ਲਿਸਟਾਂ ਨਾ ਛਾਪੇ ਜਾਣ ਦਾ ਦੋਸ਼ ਲਗਾਉਦਿਆ ਕਿਹਾ ਕਿ ਜੀ.ਐਨ.ਡੀ.ਯੂ ਚੋਣ ਕੈਲੰਡਰ ਅਨੁਸਾਰ ਨਿਯਮਾਵਲੀ ਨੂੰ ਨਹੀਂ ਅਪਣਾਇਆ ਜਾ ਰਿਹਾ।ਉਨ੍ਹਾਂ ਫਰੰਟ ਦੇ ਅਹੁਦੇਦਾਰਾਂ ਤੇ ਮੈਂਬਰਾਂ ਨੂੰ ਤਿਆਰ ਬਰ ਤਿਆਰ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਆਪਸੀ ਬੇਹਤਰ ਤਾਲਮੇਲ ਨੂੰ ਤਰਜ਼ੀਹ ਦੇਣ।
Check Also
ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਪਰਸਨ ਡੀ.ਐਲ.ਐੱਸ.ਏ ਅੰਮ੍ਰਿਤਸਰ ਵੱਲੋਂ ਕੇਂਦਰੀ ਜੇਲ੍ਹ ਦਾ ਅਚਨਚੇਤੀ ਦੌਰਾ
ਅੰਮ੍ਰਿਤਸਰ, 1 ਅਗਸਤ (ਜਗਦੀਪ ਸਿੰਘ) – ਸ੍ਰੀਮਤੀ ਜਤਿੰਦਰ ਕੌਰ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਅੰਮ੍ਰਿਤਸਰ-ਕਮ-ਚੇਅਰਪਰਸਨ, …
Punjab Post Daily Online Newspaper & Print Media