ਸੰਗਰੂਰ, 9 ਅਕਤੂਬਰ (ਜਗਸੀਰ ਲੌਂਗੋਵਾਲ) – ਪੰਜਾਬ ਸੀਟੂ ਦੇ ਜਨਰਲ ਸਕੱਤਰ ਕਾਮਰੇਡ ਰਘੁਨਾਥ ਸਿੰਘ ਅਤੇ ਪ੍ਰਧਾਨ ਕਾਮਰੇਡ ਮਹਾਂ ਸਿੰਘ ਰੋੜੀ ਨੇ ਪ੍ਰੈਸ
ਬਿਆਨ ਰਾਹੀਂ ਦਸਿਆ ਕਿ ਔਰਤਾਂ, ਦਲਿਤਾਂ ਅਤੇ ਘੱਟਗਿਣਤੀਆਂ ‘ਤੇ ਲਗਾਤਾਰ ਵਧ ਰਹੇ ਹਿੰਸਕ ਹਮਲਿਆਂ, ਜ਼ਬਰ ਜਿਨਾਹ ਅਤੇ ਵਹਿਸ਼ੀਆਣਾ ਕਤਲਾਂ, ਮਾਵਲਿਚਿੰਗ ਅਤੇ ਸਮਾਜਿਕ ਜ਼ਜਬਰ ਦੀਆਂ ਘਟਨਾਵਾਂ ਵਿੱਚ ਲਗਾਤਾਰ ਹੋ ਰਹੇ ਵਾਧੇ ਦੇ ਵਿਰੋਧ ‘ਚ ਸੀਟੂ, ਆਲ ਇੰਡੀਆ ਕਿਸਾਨ ਸਭਾ ਅਤੇ ਆਲ ਇੰਡੀਆ ਐਗਰੀਕਲਚਰ ਵਰਕਰ ਯੂਨੀਅਨ ਦੇ ਸਾਂਝੇ ਸੱਦੇ ‘ਤੇ 13 ਅਕਤੂਬਰ ਨੂੰ ਕੀਤੇ ਜਾ ਰਹੇ ਰੋਸ ਵਿਖਾਵਿਆਂ ਵਿੱਚ ਸੀਟੂ ਵਰਕਰ ਪੂਰੀ ਸ਼ਕਤੀ ਨਾਲ ਸ਼ਾਮਲ ਹੋਣਗੇ।ਰਘੂਨਾਥ ਸਿੰਘ ਨੇ ਸੀਟੂ ਨਾਲ ਸਬੰਧਿਤ ਸਾਰੀਆਂ ਯੂਨੀਅਨਾਂ ਨੂੰ 13 ਅਕਤੂਬਰ ਦੇ ਐਕਸ਼ਨਾਂ ਨੂੰ ਸਫਲ ਬਣਾਉਣ ਲਈ ਜ਼ੋਰਦਾਰ ਤਿਆਰੀ ਮੁਹਿੰਮ ਅਰੰਭ ਕਰਨ ਲਈ ਕਿਹਾ।ਇਨ੍ਹਾਂ ਵਿਖਾਵਿਆਂ ਰਾਹੀਂ ਮੰਗ ਕੀਤੀ ਜਾਵੇਗੀ ਕਿ ਮਨੀਸ਼ਾ ਬਾਲਮੀਕ ਦੇ ਵਹਿਸ਼ੀਆਣਾ ਕਤਲ ਅਤੇ ਜ਼ਬਰ-ਜ਼ਿਨਾਹ ਦੇ ਕੇਸ ਦੀ ਜਾਂਚ ਸੁਪਰੀਮ ਕੋਰਟ ਦੇ ਜੱਜ ਦੀ ਦੇਖ ਰੇਖ ਵਿੱਚ ਕਰਵਾਈ ਜਾਵੇ ਅਤੇ ਮਨੀਸ਼ਾ ਬਾਲਮੀਕ ਦੇ ਪਰਿਵਾਰ ਦੀ ਸੁਰੱਖਿਆ ਅਤੇ ਗੁੰਡਾਗਰਦੀ ਕਰਨ ਵਾਲੇ ਮੰਤਰੀਆਂ-ਵਿਧਾਇਕਾਂ ਅਤੇ ਆਗੂਆਂ ਵਿਰੁੱਧ ਵੀ ਸਖ਼ਤ ਕਾਰਵਾਈ ਕੀਤੀ ਜਾਵੇ।
Check Also
ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਪਰਸਨ ਡੀ.ਐਲ.ਐੱਸ.ਏ ਅੰਮ੍ਰਿਤਸਰ ਵੱਲੋਂ ਕੇਂਦਰੀ ਜੇਲ੍ਹ ਦਾ ਅਚਨਚੇਤੀ ਦੌਰਾ
ਅੰਮ੍ਰਿਤਸਰ, 1 ਅਗਸਤ (ਜਗਦੀਪ ਸਿੰਘ) – ਸ੍ਰੀਮਤੀ ਜਤਿੰਦਰ ਕੌਰ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਅੰਮ੍ਰਿਤਸਰ-ਕਮ-ਚੇਅਰਪਰਸਨ, …
Punjab Post Daily Online Newspaper & Print Media