Friday, July 31, 2026

ਉਸਾਰੀ ਕਾਮਿਆਂ ਤੇ ਮਨਰੇਗਾ ਮਜ਼ਦੂਰਾਂ ਦੇ ਭਖਦੇ ਮਸਲਿਆਂ ਸਬੰਧੀ ਐਸ·ਡੀ·ਐਮ ਨੂੰ ਸੌਂਪਿਆ ਮੰਗ ਪੱਤਰ

ਸਮਰਾਲਾ, 14 ਅਕਤੂਬਰ (ਇੰਦਰਜੀਤ ਕੰਗ) – ਖੇਤ ਮਜ਼ਦੂਰ ਸਭਾ, ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਪੰਜਾਬ, ਭਾਰਤ ਨਿਰਮਾਣ ਮਜ਼ਦੂਰ ਯੂਨੀਅਨ, ਮਨਰੇਗਾ ਮਜ਼ਦੂਰ ਯੂਨੀਅਨ ਪੰਜਾਬ ਦਾ ਇੱਕ ਵਫਦ ਕਾਮਰੇਡ ਭਜਨ ਸਿੰਘ ਜ਼ਿਲ੍ਹਾ ਪ੍ਰਧਾਨ ਕੁੱਲ ਹਿੰਦ ਮਜ਼ੂਦਰ ਸਭਾ, ਅਮਰ ਨਾਥ ਕੂਮਕਲਾਂ ਜਨਰਲ ਸਕੱਤਰ ਮਨਰੇਗਾ ਮਜ਼ਦੂਰ ਯੂਨੀਅਨ ਪੰਜਾਬ, ਮਹਿੰਦਰ ਸਿੰਘ ਮੰਜਾਲੀਆਂ ਜ਼ਿਲ੍ਹਾ ਪ੍ਰਧਾਨ ਖੇੇਤ ਮਜਦੂਰ ਸਭਾ, ਹਰੀ ਰਾਮ ਭੱਟੀ ਸੂਬਾ ਕਮੇਟੀ ਮੈਂਬਰ ਮਨਰੇਗਾ ਮਜਦੂਰ ਯੂਨੀ: ਪੰਜਾਬ, ਦਰਵਾਰਾ ਸਿੰਘ ਤਹਿਸੀਲ ਸਕੱਤਰ ਭਾਰਤ ਨਿਰਮਾਣ ਮਜਦੂਰ ਯੂਨੀ: ਦੀ ਅਗਵਾਈ ਹੇਠ ਐਸ.ਡੀ.ਐਮ ਸਮਰਾਲਾ ਨੂੰ ਮਿਲਿਆ ਅਤੇ ਆਪਣੀਆਂ ਮੰਗਾਂ ਸਬੰਧੀ ਮੰਗ ਪੱਤਰ ਦਿੱਤਾ।
             ਮੰਗ ਪੱਤਰ ਵਿੱਚ ਪ੍ਰਮੁੱਖ ਤੌਰ ‘ਤੇ ਉਸਾਰੀ ਕਾਮਿਆਂ ਲਈ ਸ਼ਗਨ ਸਕੀਮ ਦਾ ਲਾਭ ਲੈਣ ਵਾਸਤੇ ਵਿਆਹ ਰਜਿਸਟਰਡ ਕਰਨ ਦੀ ਸ਼ਰਤ ਨਾਲ ਦਰਖਾਸਤਕਾਰਾਂ ਦਾ 5 ਤੋਂ 7 ਹਜ਼ਾਰ ਰੁਪਇਆ ਖਰਚ ਹੋ ਜਾਂਦਾ ਹੈ।ਇਨ੍ਹਾਂ ਦੀ ਵਧੇਰੇ ਖੱਜ਼ਲ ਖੁਆਰੀ ਵੀ ਹੁੰਦੀ ਹੈ।ਪੰਜਾਬ ਸਰਕਾਰ ਇਸ ਵਿੱਚ ਫੌਰੀ ਸੋਧ ਕਰਕੇ ਅਨੰਦ ਕਾਰਜ਼ ਰਾਹੀਂ ਹੋਏ ਵਿਆਹਾਂ ਨੂੰ ਮਾਨਤਾ ਦੇਵੇ।ਲਾਭਪਾਤਰੀਆਂ ਦੀ ਨਵੀਂ ਰਜਿਸਟ੍ਰਸ਼ੇਨ ਵੇਲੇ ਜਨਮ ਸਰਟੀਫਿਕੇਟ ਦੀ ਸ਼ਰਤ ਹਟਾ ਕੇ ਅਧਾਰ ਕਾਰਡ ਦੀ ਜਨਮ ਮਿਤੀ ਨੂੰ ਹੀ ਮਾਨਤਾ ਦੇਵੇ।ਕਾਰਡ ਬਣਾਉਣ ਦਾ ਤਰੀਕਾ ਅਸਾਨ ਬਣਾਇਆ ਜਾਵੇ ਅਤੇ ਸਮਾਂਬੱਧ ਕੀਤਾ ਜਾਵੇ।ਕਾਰਡ ਬਣਾਉਣ ਅਤੇ ਇਸ ਦੇ ਨਵੀਨੀਕਰਨ ਵਾਸਤੇ ਕਾਮਿਆਂ ਨੂੰ ਅਨੇਕਾਂ ਚੱਕਰ ਲਗਾਉਣ ‘ਤੇ ਵਧੇਰੇ ਖਰਚ ਕਰ ਦਿੰਦੇ ਹਨ।ਪਹਿਲਾਂ ਪੈਡਿੰਗ ਪਈਆਂ ਸਕੀਮਾਂ ਦਾ ਤੁਰੰਤ ਨਿਪਟਾਰਾ ਕੀਤਾ ਜਾਵੇ।ਵੱਖ-ਵੱਖ ਸਕੀਮਾਂ ਬਾਰੇ ਦਰਖਾਸਤਾਂ ਦੇਣ ਦਾ ਸਮਾਂ ਬਹੁਤ ਘਟਾ ਦਿੱਤਾ ਹੈ।ਬਹੁਤ ਸਾਰੇ ਲਾਭਪਾਤਰੀ ਦਰਖਾਸਤਾਂ ਦੇਣ ਤੋਂ ਰਹਿ ਜਾਂਦੇ ਹਨ।ਖਾਸ ਤੌਰ ‘ਤੇ ਲਾਭਪਾਤਰੀ ਦੀ ਮੌਤ ਹੋਣ ਉਪਰੰਤ ਤਿੰਨ ਮਹੀਨੇ ਦੀ ਸ਼ਰਤ ਵਧਾ ਕੇ 6 ਮਹੀਨੇ ਦੀ ਕੀਤੀ ਜਾਵੇ।ਇਸੇ ਤਰ੍ਹਾਂ ਬਾਕੀ ਸਕੀਮਾਂ ਦਾ ਸਮਾਂ ਵੀ ਵਧਾਇਆ ਜਾਵੇ।ਲਾਭਪਾਤਰੀਆਂ ਲਈ ਪੈਨਸ਼ਨ ਦਾ ਲਾਭ ਲੈਣ ਲਈ ਘੱਟੋ ਘੱਟ 10 ਸਾਲ ਦੀ ਰਜਿਸਟ੍ਰੇਸ਼ਨ ਘਟਾ ਕੇ ਤਿੰਨ ਸਾਲ ਕੀਤੀ ਜਾਵੇ।
                  ਕਾਨੂੰਨ ਮੁਤਾਬਿਕ ਹਰ 6 ਮਹੀਨੇ ਦੇ ਬਾਅਦ ਮਜ਼ਦੂਰਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਮੀਟਿੰਗ ਕਰਨਾ ਜ਼ਰੂਰੀ ਬਣਾਈ ਜਾਵੇ।
ਇਸ ਮੌਕੇ ਐਸ.ਡੀ.ਐਸ ਸਮਰਾਲਾ ਵਲੋਂ ਵਫਦ ਨੂੰ ਮਜ਼ਦੂਰਾਂ ਦੀਆਂ ਉਕਤ ਮੰਗਾਂ ਸਬੰਧੀ ਵਿਚਾਰ ਕਰਕੇ ਇਨ੍ਹਾਂ ਦਾ ਜਲਦ ਨਿਪਟਾਰਾ ਕਰਵਾਉਣ ਦਾ ਭਰੋਸਾ ਦਿਵਾਇਆ ਗਿਆ।

Check Also

ਨਗਰ ਪੰਚਾਇਤ ਰਈਆ ਦੀ ਪਹਿਲੀ ਜਨਰਲ ਹਾਊਸ ਮੀਟਿੰਗ ਸੰਪਨ

1 ਕਰੋੜ 6 ਲੱਖ ਦੇ ਵਿਕਾਸ ਕਾਰਜ਼ਾਂ ਨੂੰ ਹਰੀ ਝੰਡੀ ਰਈਆ, 30 ਜੁਲਾਈ (ਪੰਜਾਬ ਪੋਸਟ …