Saturday, August 1, 2026

ਰੇਡਿਓ `ਤੇ ਕਹਾਣੀ ਪੜ੍ਹਨਗੇ ਦੀਪ ਦੇਵਿੰਦਰ ਸਿੰਘ

ਅੰਮ੍ਰਿਤਸਰ, 16 ਅਕਤੂਬਰ (ਜਗਦੀਪ ਸਿੰਘ) – ਅਜੋਕੀ ਪੰਜਾਬੀ ਕਹਾਣੀ `ਚ ਵਿਸ਼ੇਸ਼ ਮੁਕਾਮ ਹਾਸਿਲ ਕਥਾਕਾਰ ਦੀਪ ਦੇਵਿੰਦਰ ਸਿੰਘ ਆਲ ਇੰਡੀਆ ਰੇਡੀਓ ਜਲੰਧਰ ਤੋਂ ਕਹਾਣੀ ਪਾਠ ਕਰਨਗੇ ਸ਼ਾਇਰ ਦੇਵ ਦਰਦ, ਮਨਮੋਹਨ ਢਿੱਲੋਂ, ਹਰਜੀਤ ਸੰਧੂ, ਮਲਵਿੰਦਰ ਅਤੇ ਸ਼ੈਲਿੰਦਰਜੀਤ ਰਾਜਨ ਨੇ ਦੱਸਿਆ ਕਿ ਆਲ ਇੰਡੀਆ ਰੇਡੀਓ ਜਲੰਧਰ ਤੋਂ ਪਰਮਜੀਤ ਸਿੰਘ ਦੀ ਡਾਇਰੈਕਸ਼ਨ ਹੇਠ ਪ੍ਰਸਾਰਿਤ ਕੀਤੇ ਜਾਂਦੇ ਪਰੋਗਰਾਮ `ਵਗਦੇ ਪਾਣੀ ` ਦੇ ਅੰਤਰਗਤ 17 ਅਕਤੂਬਰ ਦੁਪਿਹਰ 12 ਵੱਜ ਕੇ 15 ਮਿੰਟ ‘ਤੇ ਦੀਪ ਦੇਵਿੰਦਰ ਸਿੰਘ ‘47 ਦੀ ਗੈਰ ਕੁਦਰਤੀ ਵੰਡ ‘ਤੇ ਅਧਾਰਿਤ ਆਪਣੀ ਬਹੁ ਚਰਚਿਤ ਕਹਾਣੀ “ਰੁੱਤ ਫਿਰੀ ਵਣ ਕੰਬਿਆ” ਸਰੋਤਿਆਂ ਦੀ ਕਚਹਿਰੀ ਵਿੱਚ ਪੇਸ਼ ਕਰਨਗੇ ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਵੇਰਕਾ ਵਿਖੇ ਬੂਟੇ ਲਗਾ ਕੇ ਦਿੱਤਾ ਵਾਤਾਵਰਣ ਨੂੰ ਸੰਭਾਲਣ ਦਾ ਸੰਦੇਸ਼

ਅੰਮ੍ਰਿਤਸਰ, 30 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਦੇ ਵਿਸ਼ੇਸ਼ ਉਦਮ …