Sunday, September 27, 2026

ਬੈਂਕ ਪ੍ਰੋਬੇਸ਼ਨ ਆਫਿਸਰ ਦੀ ਭਰਤੀ ਲਈ ਫਾਈਨਲ ਮੋਕ ਟੈਸਟ ਲਿਆ

ਕਪੂਰਥਲਾ, 16 ਅਕਤੂਬਰ (ਪੰਜਾਬ ਪੋਸਟ ਬਿਊਰੋ) – ਜਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਮਹੀਨਾ ਅਗਸਤ ‘ਚ ਬੈਂਕ ਪ੍ਰੋਬੇਸ਼ਨ ਆਫਿਸਰ ਦੀ ਭਰਤੀ ਲਈ ਆਨਲਾਈਨ ਕੋਚਿੰਗ ਵਿੱਚ 32 ਪ੍ਰਾਰਥੀਆਂ ਨੇ ਭਾਗ ਲਿਆ ਅਤੇ 2 ਮਹੀਨੇ ਦੀ ਇਸ ਟ੍ਰੇਨਿੰਗ ਨੂੰ ਪੂਰਾ ਕਰਨ ਉਪਰੰਤ ਅੱਜ ਬਿਊਰੋ ਵਿਖੇ ਫਾਈਨਲ ਮੋਕ ਟੈਸਟ ‘ਚ ਸ਼ਾਮਲ ਹੋਏ।ਕ੍ਰਿਸ਼ਨਾ ਇੰਸਟੀਚਿਊਟ ਦੇ ਡਾਇਰੈਕਟਰ ਅਰੁਨ ਜੋਸ਼ੀ ਅਤੇ ਫੈਕਲਟੀ ਮੈਂਬਰ ਪ੍ਰਭਜੋਤ ਸਿੰਘ ਮੌਜ਼ੂਦ ਸਨ, ਜਿਨਾਂ ਨੇ ਪ੍ਰਾਰਥੀਆਂ ਦੇ ਟੈਸਟ ਲੈਣ ਉਪਰੰਤ ਮੌਕੇ ਤੇ ਹੀ ਉਨਾਂ ਦਾ ਮੁਲੰਕਣ ਕੀਤਾ ਅਤੇ ਪ੍ਰਾਰਥੀਆਂ ਵਲੋਂ ਕੀਤੀ ਗਈਆਂ ਗਲਤੀਆਂ ਬਾਰੇ ਸਮਝਾਇਆ।
                   ਜਿਲਾ ਰੋਜਗਾਰ ਅਤੇ ਕਾਰੋਬਾਰ ਬਿਉੂਰੋ ਅਫਸਰ ਨੀਲਮ ਮਹੇ ਨੇ ਦੱਸਿਆ ਕਿ ਕੋਰਸ ਦੀ ਨੋਜਵਾਨਾਂ ਵਿੱਚ ਉਤਸ਼ਾਹ ਨੂੰ ਦੇਖਦੇ ਹੋਏ ਜਿਲਾ ਰੋਜਗਾਰ ਅਤੇ ਕਾਰੋਬਾਰ ਬਿਉੂਰੋ ਕਪੂਰਥਲਾ ਵਲੋਂ ਬੈਕਿੰਗ ਕੋਰਸ ਦਾ ਦੂਜਾ ਬੈਚ 2.11.2020 ਤੋ ਸ਼ੁਰੂ ਕੀਤਾ ਜਾਵੇਗਾ।ਇਸ ਕੋਰਸ ਦੀ ਕੋਈ ਫੀਸ ਨਹੀ ਹੈ।ਸਿਰਫ ਰਜਿਸਟ੍ਰੇਸ਼ਨ ਫੀਸ ਹੀ ਲਈ ਜਾਵੇਗੀ । ਕੋਚਿੰਗ ਲੈਣ ਵਾਲੇ ਉਮੀਦਵਾਰ ਮਿਤੀ 30.10.2020 ਤੱਕ ਜਿਲਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਕਪੂਰਥਲਾ ਦੇ ਕੈਰੀਅਰ ਕਾਉਂਸਲਰ ਗੋਰਵ ਕੁਮਾਰ ਕੋਲ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ, ਜਿੰਨਾਂ ਦਾ ਮੋਬਾਇਲ ਨੰਬਰ 9646906412 ਹੈ।

Check Also

ਟੀ.ਸੀ.ਐਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 134 ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਦਿੱਤੀਆਂ ਨੌਕਰੀਆਂ

ਅੰਮ੍ਰਿਤਸਰ, 25 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ ਪਲੇਸਮੈਂਟ …