Friday, September 25, 2026

ਨਿੱਜ਼ਰਪੁਰਾ ਟੋਲ ਪਲਾਜ਼ਾ ਵਿਖੇ ਧਰਨਾ ਜਾਰੀ

ਜੰਡਿਆਲਾ ਗੁਰੂ, 29 ਅਕਤੂਬਰ (ਹਰਿੰਦਰਪਾਲ ਸਿੰਘ) – ਸਾਂਝੇ ਤਾਲਮੇਲ ਸੰਘਰਸ਼ ਦੇ ਸੱਦੇ ’ਤੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਆਗੂਆਂ ਨੇ ਟੋਲ ਪਲਾਜ਼ਾ ਨਿੱਜ਼ਰਪੁਰਾ ਵਿਖੇ ਖੇਤੀ ਬਿੱਲਾਂ ਨੂੰ ਲੈ ਕੇ ਕੇਂਦਰ ਦੀ ਮੋਦੀ ਸਰਕਾਰ, ਕੇਂਦਰੀ ਮੰਤਰੀਆਂ ਅਤੇ ਕਾਰਪੋਰੇਟ ਘਰਾਣਿਆਂ ਦਾ ਪੁੱਤਲਾ ਸਾੜਿਆ।ਦੁਸ਼ਹਿਰੇ ਵਾਲੇ ਦਿਨ ਲੋਕ ਰਾਵਣ ਦਾ ਪੁਤਲਾ ਸਾੜਦੇ ਹਨ, ਉਥੇ ਕਿਸਾਨਾਂ ਦਾ ਭਾਰੀ ਇਕੱਠ ਕਰਕੇ ਰਾਵਣ ਮੋਦੀ, ਉਸ ਦੇ ਮੰਤਰੀ ਅਤੇ ਕਾਰਪੋਰੇਟ ਘਰਾਣਿਆਂ ਦਾ ਪੁੱਤਲਾ ਸਾੜਿਆ ਗਿਆ।ਕਿਸਾਨ ਆਗੂਆਂ ਦਵਿੰਦਰ ਸਿੰਘ ਚਾਟੀਵਿੰਡ, ਮੰਗਲ ਸਿੰਘ ਰਾਮਪੁਰਾ, ਅੰਗਰੇਜ ਸਿੰਘ, ਸੱਜਨ ਸਿੰਘ, ਸਰਪੰਚ ਰਾਮਪੁਰਾ, ਹਰਦੀਪ ਸਿੰਘ, ਕਾਰਜ਼ ਸਿੰਘ, ਸੁਖਚੈਨ ਸਿੰਘ, ਗੁਰਦੀਪ ਸਿੰਘ ਸਰਪੰਚ, ਪਰਮਜੀਤ ਸਿੰਘ, ਸੋਨੂ, ਰਸਾਲ ਸਿੰਘ ਆਦਿ ਨੇ ਕਿਹਾ ਕਿ ਮੋਦੀ ਸਰਕਾਰ ਜਿਹੜੇ ਖੇਤੀ ਖੇਤੀ ਕਨੂੰਨ ਲੈ ਕੇ ਆਈ ਹੈ, ਉਨਾਂ ਨੂੰ ਵਾਪਿਸ ਕਰਵਾਉਣ ਤੱਕ ਸੰਘਰਸ਼ ਜਾਰੀ ਰਹੇਗਾ।ਆਗੂਆਂ ਨੇ ਕਿਹਾ ਕਿ ਕਿਸਾਨ ਪਹਿਲਾਂ ਹੀ ਕਰਜ਼ੇ ਦੀ ਮਾਰ ਹੇਠ ਖੁਦਖੁਸ਼ੀਆਂ ਕਰ ਰਹੇ ਹਨ, ਉਪਰੋਂ ਮੋਦੀ ਸਰਕਾਰ ਕਿਸਾਨਾਂ ਦੀਆਂ ਜ਼ਮੀਨਾਂ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਜਾ ਰਹੀ ਹੈ।ਜਥੇਬੰਦੀਆਂ ਇਹ ਕਦੇ ਵੀ ਹੋਣ ਨਹੀ ਦੇਣਗੀਆਂ।ਉਹ ਸਰਕਾਰ ਅਤੇ ਕਾਰਪੋਰੇਟ ਘਰਾਣਿਆਂ ਦਾ ਡੱਟ ਕੇ ਵਿਰੋਧ ਕਰਦੀਆਂ ਰਹਿਣਗੀਆਂ।

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …