Friday, September 25, 2026

ਕੇਂਦਰੀ ਸਭਾ ਮਨਾਏਗੀ ਦੁਨੀਆਂ ਦੇ ਪਹਿਲੇ ਮਹਾਂ ਕਵੀ ਦਾ ਜਨਮ ਦਿਹਾੜਾ

ਸਮਾਗਮ ਦੌਰਾਨ ਲੋਕ ਅਰਪਣ ਕੀਤੀਆਂ ਜਾਣਗੀਆਂ ਤਿੰਨ ਪੁਸਤਕਾਂ
ਧੂਰੀ, 29 ਅਕਤੂਬਰ (ਪ੍ਰਵੀਨ ਗਰਗ) – ਮਹਾਂਰਿਸ਼ੀ ਬਾਲਮੀਕ ਜੀ ਦਾ ਜਨਮ ਦਿਨ ਪਹਿਲਾਂ ਦੀ ਤਰਾਂ੍ਹ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਵੱਲੋਂ ਸਾਹਿਤ ਸਭਾ ਧੂਰੀ ਦੇ ਸਹਿਯੋਗ ਨਾਲ 31 ਅਕਤੂਬਰ ਦਿਨ ਸ਼ਨਿੱਚਰਵਾਰ ਨੂੰ ਮਾਲਵਾ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਧੂਰੀ ਵਿਖੇ ਮਨਾਇਆ ਜਾਵੇਗਾ।
                ਕੇਂਦਰੀ ਸਭਾ ਦੇ ਜਨਰਲ ਸਕੱਤਰ ਪਵਨ ਹਰਚੰਦਪੁਰੀ ਅਤੇ ਸਾਹਿਤ ਸਭਾ ਧੂਰੀ ਦੇ ਜਨਰਲ ਸਕੱਤਰ ਗੁਲਜ਼ਾਰ ਸਿੰਘ ਸ਼ੌਂਕੀ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਕੇਂਦਰੀ ਸਭਾ ਦੇ ਪ੍ਰਧਾਨ ਡਾ. ਤੇਜਵੰਤ ਮਾਨ ਅਤੇ ਸੰਧੂ ਵਰਿਆਣਵੀ, ਡਾ. ਬਲਦੇਵ ਸਿੰਘ ਬੱਦਨ, ਭੁਪਿੰਦਰ ਜਗਰਾਓਂ, ਡਾ. ਜੋਗਿੰਦਰ ਸਿੰਘ ਨਿਰਾਲਾ, ਦਰਸ਼ਨ ਬੁੱਟਰ (ਪ੍ਰਧਾਨ), ਜੁਗਰਾਜ ਧੌਲਾ, ਡਾ. ਅਰਵਿੰਦਰ ਕੌਰ ਕਾਕੜਾ, ਅਵਤਾਰ ਧਮੋਟ, ਡਾ. ਕੰਵਰ ਜਸਵਿੰਦਰ ਪਾਲ ਸਿੰਘ, ਡਾ. ਹਰਜੀਤ ਸਿੰਘ ਸੱਧਰ, ਡਾ. ਭਗਵੰਤ ਸਿੰਘ, ਬਲਵੀਰ ਜਲਾਲਾਬਾਦੀ, ਦਰਸ਼ਨ ਸਿੰਘ ਆਸ਼ਟ, ਡਾ. ਸੰਪੂਰਨ ਸਿੰਘ ਟੱਲਵਾਲੀਆ, ਬਲਵੀਰ ਬੱਲੀ, ਡਾ. ਗੁਰਚਰਨ ਕੌਰ ਕੋਚਰ, ਕੇ.ਸਾਧੂ ਸਿੰਘ, ਜਗਦੀਸ਼ ਰਾਏ ਕੂਲਰੀਆਂ, ਨਿਰੰਜਣ ਬੋਹਾ, ਜਗੀਰ ਸਿੰਘ ਰਤਨ, ਹਰਮੇਸ਼ ਮੇਸ਼ੀ ਦਿੜਬਾ, ਸਾਗਰ ਸਿੰਘ ਸਾਗਰ ਆਦਿ ਭਾਗ ਲੈਣਗੇ।
                    ਉਨਾਂ ਕਿਹਾ ਕਿ ਸਮਾਗਮ ਦੋਰਾਨ ਡਾ. ਤੇਜਵੰਤ ਮਾਨ ਦੀ ਆਲੋਚਨਾ ਪੁਸਤਕ, ਪੰਜਾਬੀ ਕਵਿਤਾ, ਗੁਲਜ਼ਾਰ ਸਿੰਘ ਸ਼ੌਂਕੀ ਦਾ ਕਾਵਿ ਸੰਗ੍ਰਹਿ “ਬੀਤੇ ਪਲਾਂ ਦੀ ਦਾਸਤਾਨ” ਅਤੇ ਇਤਿਹਾਸਕਾਰ ਅਤੇ ਲੇਖਕ ਸੁਰਿੰਦਰ ਸਿੰਘ ਰਾਜਪੂਤ ਦੀ ਸੰਪਾਦਿਤ ਪੁਸਤਕ “ਕਿੱਸਾ ਅਮਰ ਸਿੰਘ ਰਠੌਰ ਅਤੇ ਰਾਣੀ ਹਾਂਡੀ” ਵੀ ਲੋਕ ਅਰਪਣ ਕੀਤੇ ਜਾਣਗੇ।ਗੁਲ਼ਜ਼ਾਰ ਸਿੰਘ ਸ਼ੌਂਕੀ ਦੁਆਰਾ ਰਚਿਤ ਪੁਸਤਕ “ਮਹਾਂਰਿਸ਼ੀ ਬਾਲਮੀਕਿ ਜੀ ਦਾ ਵਿਅਕਤੀਤਵ” (ਇੱਕ ਪੁਨਰ ਝਾਤ) ਉਪਰ ਡਾ. ਕੰਵਲਜੀਤ ਸਿੰਘ ਟਿੱਬਾ, ਡਾ. ਨਵਿੰਦਰ ਪੰਧੇਰ ਅਤੇ ਡਾ. ਭਗਵੰਤ ਸਿੰਘ ਆਦਿ ਆਪਣੇ ਵਿਚਾਰ ਪੇਸ਼ ਕਰਨਗੇ।ਉਪਰੰਤ ਕਵੀ ਦਰਬਾਰ ਵੀ ਕੀਤਾ ਜਾਵੇਗਾ।ਸਭਾ ਦਾ ਇਹ ਸਮਾਗਮ ਪੰਜਾਬੀ ਸਪਤਾਹ ਨੂੰ ਸਮਰਪਿਤ ਹੋਵੇਗਾ।

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …