Friday, July 31, 2026

ਡੈਮੋਕ੍ਰੇਟਿਕ ਇੰਪਲਾਈਜ ਫਰੰਟ ਨੇ ਵੋਟਰਾਂ ਦਾ ਕੀਤਾ ਧੰਨਵਾਦ

ਅੰਮ੍ਰਿਤਸਰ, 31 ਅਕਤੂਬਰ (ਸੰਧੂ) – ਸੱਤ ਸਾਲ ਬਾਅਦ ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਨ ਟੀਚਿੰਗ ਚੋਣਾਂ ਵਿੱਚ ਜੇਤੂ ਰਹੀ ਮੁਲਾਜ਼ਮ ਜਥੇਬੰਦੀ ਡੈਮੋਕ੍ਰੇਟਿਕ ਇੰਪਲਾਈਜ਼ ਫਰੰਟ ਦੇ ਸਮੁੱਚੇ ਅਹੁਦੇਦਾਰਾਂ ਤੇ ਮੈਬਰਾਂ ਨੇ ਸਮੁਹਿਕ ਤੋਰ ‘ਤੇ ਗੁਰੂ ਘਰ ਦਾ ਆਸ਼ੀਰਵਾਦ ਲਿਆ।ਇਸ ਉਪਰੰਤ ਉਨਾਂ ਨੇ ਵੱਖ-ਵੱਖ ਵਿਭਾਗਾਂ ਵਿੱਚ ਜਾ ਕੇ ਨਾਨ-ਟੀਚਿੰਗ ਵੋਟਰਾਂ ਦਾ ਧੰਨਵਾਦ ਕੀਤਾ।
              ਨਵ-ਨਿਯੁੱਕਤ ਪ੍ਰਧਾਨ ਮੈਡਮ ਹਰਵਿੰਦਰ ਕੋਰ ਤੇ ਸਕੱਤਰ ਰਜਨੀਸ਼ ਭਾਰਦਵਾਜ ਨੇ ਇਸ ਸਮੇਂ ਗੱਲਬਾਤ ਕਰਦਿਆਂ ਕਿਹਾ ਕਿ ਉਹ ਈਰਖਾ ਅਤੇ ਵਿਰੋਧਤਾ ਵਾਲੀ ਰਾਜਨੀਤੀ ਵਿਚ ਵਿਸ਼ਵਾਸ਼ ਨਹੀਂ ਰੱਖਦੇ, ਬਲਕਿ ਸਮੁੱਚੇ ਨਾਨ-ਟੀਚਿੰਗ ਕਰਮਚਾਰੀ ਵਰਗ ਨੂੰ ਨਾਲ ਲੈ ਕੇ ਚੱਲਣ ਦੇ ਚਾਹਵਾਨ ਹਨ ਤਾਂ ਜੋ ਮੁਲਾਜ਼ਮਾਂ ਅਤੇ ਅਧਿਕਾਰੀਆਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਅਤੇ ਭੱਖਦੇ ਮਸਲਿਆਂ ਦਾ ਹੱਲ ਹੋ ਸਕੇ।ਉਨ੍ਹਾਂ ਕਿਹਾ ਕਿ ਬੇਸ਼ੱਕ ਉਹ ਕਾਫੀ ਅਰਸੇ ਬਾਅਦ ਸੱਤਾ ‘ਤੇ ਕਾਬਜ਼ ਹੋਏ ਹਨ, ਪਰ ਹਮੇਸ਼ਾਂ ਕਰਮਚਾਰੀ ਅਤੇ ਅਧਿਕਾਰੀ ਵਰਗ ਦੇ ਹੱਕ ਅਤੇ ਪੱਖ ਦੀ ਗੱਲ ਕਰਦੇ ਰਹੇ ਹਨ ਤੇ ਅੱਗੇ ਵੀ ਕਰਦੇ ਰਹਿਣਗੇ।
                 ਇਸ ਮੋਕੇ ਸੁਖਵੰਤ ਸਿੰਘ, ਕੰਵਲਜੀਤ ਕੁਮਾਰ, ਸੁਖਵਿੰਦਰ ਸਿੰਘ ਬਰਾੜ, ਮੋਹਨਦੀਪ ਸਿੰਘ, ਪ੍ਰਿਯਾ ਅਨਮੋਲ, ਗੁਰਪ੍ਰੀਤ ਸਿੰਘ, ਅਮਰਪਾਲ ਸਿੰਘ ਗਰੋਵਰ, ਰਾਮ ਲਾਲ ਸ਼ਰਮਾ, ਕੁਲਜਿੰਦਰ ਸਿੰਘ ਬੱਲ, ਰੂਪ ਚੰਦ, ਹਰਚਰਨ ਸਿੰਘ ਸੰਧੂ, ਮਨਜਿੰਦਰ ਸਿੰਘ ਤੇ ਜਿਲ੍ਹੇ ਸਿੰਘ ਆਦਿ ਹਾਜ਼ਰ ਸਨ।

Check Also

ਨਗਰ ਪੰਚਾਇਤ ਰਈਆ ਦੀ ਪਹਿਲੀ ਜਨਰਲ ਹਾਊਸ ਮੀਟਿੰਗ ਸੰਪਨ

1 ਕਰੋੜ 6 ਲੱਖ ਦੇ ਵਿਕਾਸ ਕਾਰਜ਼ਾਂ ਨੂੰ ਹਰੀ ਝੰਡੀ ਰਈਆ, 30 ਜੁਲਾਈ (ਪੰਜਾਬ ਪੋਸਟ …