Wednesday, April 22, 2026

ਵੈਟਰਨ ਐਥਲੈਟਿਕਸ ਖਿਡਾਰੀ ਤਰਲੋਕ ਕੁਮਾਰ ਨੇ ਜਿੱਤੇ ਮੈਡਲ

ਅੰਮ੍ਰਿਤਸਰ, 3 ਨਵੰਬਰ (ਸੰਧੂ) – ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਨ ਨੂੰ ਲੈ ਕੇ ਕੋਲੋਨੇਲਜ਼ ਸ਼ਾਰਪ ਸ਼ੂਟਰਜ਼ ਵੱਲੋਂ ਕਰਵਾਈ ਗਈ 10 ਕਿਲੋਮੀਟਰ ਰੇਸ ਦੇ ਦੋਰਾਨ ਅੰਮ੍ਰਿਤਸਰ ਨਿਵਾਸੀ ਕੰਪਨੀ ਦੇ ਬਰੈਂਡ ਅੰਬੈਸਡਰ ਤਰਲੋਕ ਕੁਮਾਰ ਨੇ 57 ਸਾਲ ਦੀ ਉਮਰ ਵਰਗ ਤੋਂ ਉਪਰਲੇ ਵਰਗ ਦੀ 10 ਕਿਲੋਮੀਟਰ ਰੇਸ ਵਿੱਚ ਹਿੱਸਾ ਲੈ ਕੇ ਸਪੈਸ਼ਲ ਮੈਡਲ ਹਾਸਲ ਕੀਤੇ ਹਨ।4000 ਦੇ ਕਰੀਬ ਪ੍ਰਤੀਯੋਗੀਆਂ ਨੇ ਆਨਲਾਇਨ ਹਿੱਸਾ ਲੈ ਕੇ ਆਪੋ ਆਪਣੀ ਰੇਸ ਵੀਡਿਓਗ੍ਰਾਫੀ ਭੇਜ ਕੇ ਜੱਜਾਂ ਦੀ ਨਜ਼ਰ ਕੀਤੀ।ਤਰਲੋਕ ਕੁਮਾਰ ਨੇ ਇਹ 10 ਕਿਲੋਮੀਟਰ ਰੇਸ 49 ਮਿੰਟਾਂ ਵਿਚ ਪੂਰੀ ਕੀਤੀ ਸੀ।ਉਸ ਨੇ ਪ੍ਰਬੰਧਕਾਂ ਕੋਲੋਂ ਹੱਲਾਸ਼ੇਰੀ ਲੈਣ ਦੇ ਨਾਲ-ਨਾਲ ਸਪੈਸ਼ਲ ਮੈਡਲ ਆਪਣੀ ਝੋਲੀ ਪਵਾਏ।ਤਰਲੋਕ ਕੁਮਾਰ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਉਹ ਕਈ ਪ੍ਰਤੀਯੋਗਿਤਾਵਾਂ ਵਿਚ ਹਿੱਸਾ ਲੈ ਕੇ ਕਈ ਵੱਕਾਰੀ ਟਰਾਫੀਆਂ, ਮੈਡਲ ਤੇ ਸਰਟੀਫਿਕੇਟ ਆਪਣੇ ਨਾਮ ਕਰਵਾ ਚੁੱਕੇ ਹਨ।ਇਸੇ ਸਿਲਸਿਲੇ ਤਹਿਤ ਜਲੰਧਰ ਦੀ ਨਾਮਵਰ ਕੋਲੋਨੇਲਜ਼ ਸ਼ਾਰਪ ਸ਼ੂਟਰਜ਼ ਕੰਪਨੀ ਵੱਲੋਂ ਉਪਰੋਕਤ ਖੇਡ ਪ੍ਰਤੀਯੋਗਿਤਾ ਦਾ ਉਨ੍ਹਾਂ ਨੂੰ ਬਰਾਂਡ ਅੰਬੈਸਡਰ ਹੋਣ ਦਾ ਮਾਣ ਬਖਸ਼ਿਆ।ਜਦਕਿ ਕਈ ਸਰਕਾਰੀ ਤੇ ਗੈਰ ਸਰਕਾਰੀ ਸੰਸਥਾਵਾਂ ਵਲੋਂ ਸਨਮਾਨਿਆ ਜਾ ਚੁੱਕਾ ਹੈ।

                     ਉਨ੍ਹਾਂ ਦੱਸਿਆ ਕਿ ਉਹ ਜਿਥੇ ਖੁਦ ਆਪ ਅਭਿਆਸ ਕਰਦੇ ਹਨ, ਉਥੇ ਨੌਜਵਾਨਾਂ ਨੂੰ ਵੀ ਫ੍ਰੀ ਸਿਖਲਾਈ ਦੇ ਕੇ ਅਭਿਆਸ ਕਰਵਾਉਣ ਦੇ ਨਾਲ ਨਾਲ ਨਸ਼ਿਆਂ ਤੋਂ ਦੂਰ ਰਹਿਣ ਦੀ ਪ੍ਰੇਰਨਾ ਦਿੰਦੇ ਹਨ।ਤਰਲੋਕ ਕੁਮਾਰ ਨੇ ਦੱਸਿਆ ਕਿ ਕੋਵਿਡ 19 ਤੇ ਕਰੋਨਾ ਮਹਾਂਮਾਰੀ ਦੇ ਦੋਰ ਦੋਰਾਨ ਵੀ ਉਨ੍ਹਾਂ ਦਾ ਜੋਸ਼ ਮੱਠਾ ਨਹੀਂ ਪਿਆ ਤੇ ਅਭਿਆਸ ਦਾ ਸਿਲਸਿਲਾ ਲਗਾਤਾਰ ਜਾਰੀ ਹੈ।

Check Also

ਕਮਿਸ਼ਨਰੇਟ ਪੁਲਿਸ ਅਤੇ ਐਸ.ਓ.ਜੀ ਵਲੋਂ ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਹੋਰ ਇਲਾਕਿਆਂ ‘ਚ ਚੈਕਿੰਗ

ਅੰਮ੍ਰਿਤਸਰ, 21 ਅਪ੍ਰੈਲ (ਸੁਖਬੀਰ ਸਿੰਘ) – ਕਮਿਸ਼ਨਰ ਪੁਲਿਸ ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ ਦੀਆਂ ਹਦਾਇਤਾਂ ‘ਤੇ …