Thursday, June 25, 2026

ਖੇਤੀ ਬਾੜੀ ਵਿਭਾਗ ਨੇ ਝੋਨੇ ਦੀ ਰਹਿੰਦ ਖੂੰਹਦ ਨੂੰ ਅੱਗ ਲਾਉਣ ਦੀ ਤਿਆਰੀ ਕਰ ਰਹੇ ਕਿਸਾਨ ਨੂੰ ਸਮਝਾ ਕੇ ਅੱਗ ਬੁਝਾਈ

ਪਠਾਨਕੋਟ, 7 ਨਵੰਬਰ (ਪੰਜਾਬ ਪੋਸਟ ਬਿਊਰੋ) – ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਪਠਾਨਕੋਟ ਦੇ ਅਧਿਕਾਰੀਆਂ ਵਲੋਂ ਵਰਤੀ ਜਾ ਰਹੀ ਮੁਸਤੈਦੀ ਜੋਂ ਅੱਜ ਤੱਕ ਅੱਗ ਲੱਗਣ ਦਾ ਕੋਈ ਵਵਾਕਿਆ ਦਰਜ਼ ਨਹੀਂ ਕੀਤਾ ਗਿਆ। ਅੱਜ ਸਰਕਲ ਕਾਨਵਾਂ ਦੇ ਇੰਚਾਰਜ ਸੁਭਾਸ਼ ਚੰਦਰ ਖੇਤੀ ਵਿਸਥਾਰ ਅਫਸਰ ਅਤੇ ਸਟਾਫ ਮੈਂਬਰਾਂ ਨੇ ਮੁਸਤੈਦੀ ਦਿਖਾਉਂਦਿਆਂ ਪਿੰਡ ਲਾਡਪਾਲਵਾਂ ‘ਚ ਝੋਨੇ ਦੀ ਰਹਿੰਦ ਖੂੰਹਦ ਨੂੰ ਅੱਗ ਲਾਉਣ ਦੀ ਤਿਆਰੀ ਕਰ ਰਹੇ ਕਿਸਾਨ ਨੂੰ ਸਮਝਾ ਕੇ ਅੱਗ ਬੁਝਾ ਦਿੱਤੀ ਗਈ।
                ਉਨਾਂ ਦੱਸਿਆ ਕਿ ਗੁੱਜਰ ਭਾਈਚਾਰੇ ਨਾਲ ਸੰਬੰਧਤ ਪਸ਼ੂ ਪਾਲਕਾਂ ਵਲੋਂ ਵੀ ਵੱਡੀ ਪੱਧਰ ‘ਤੇ ਝੋਨੇ ਦੀ ਪਰਾਲੀ ਪਸ਼ੂਆਂ ਦੇ ਚਾਰੇ ਦੇ ਤੌਰ ‘ਤੇ ਸੰਭਾਲ ਲਈ ਜਾਂਦੀ ਹੈ।ਇਸ ਵਾਰ ਬਲਾਕ ਪਠਾਨਕੋਟ ਵਿੱਚ ਸੁਪਰ ਸੀਡਰ, ਚੌਪਰ, ਬੀਜ਼ ਡਰਿਲਾਂ, ਉਲਟਾਵੀਆਂ ਹੱਲਾਂ ਆਦਿ ਸਬਸਿਡੀ ‘ਤੇ ਦਿੱਤੀਆਂ ਗਈਆਂ ਹਨ ਤਾਂ ਜੋ ਕਿਸਾਨ ਝੋਨੇ ਦੀ ਪਰਾਲੀ ਨੂੰ ਖੇਤਾਂ ਵਿੱਚ ਸੰਭਾਲ ਕੇ ਵਾਤਾਵਰਣ ਨੂੰ ਸ਼ੁਧ ਰੱਖਣ ‘ਚ ਆਪਣਾ ਬਣਦਾ ਯੋਗਦਾਨ ਪਾ ਸਕਣ।

Check Also

12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ

ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …