Thursday, June 25, 2026

ਐਮ.ਡੀ.ਪੀ.ਐਚ.ਐਸ.ਸੀ ਮੁਹਾਲੀ ਵਲੋਂ ਸਿਵਲ ਹਸਪਤਾਲ ਦਾ ਦੌਰਾ

ਕਪੂਰਥਲਾ, 7 ਨਵੰਬਰ (ਪੰਜਾਬ ਪੋਸਟ ਬਿਊਰੋ) – ਮੈਡਮ ਤਨੂੰ ਕਸ਼ਯਪ ਆਈ.ਏ.ਐਸ, ਐਮ.ਡੀ.ਪੰਜਾਬ ਹੈਲਥ ਸਿਸਟਮ ਕਰਪੋਰੇਸ਼ਨ ਮੁਹਾਲੀ ਵਲੋਂ ਸਿਵਲ ਹਸਪਤਾਲ ਦੀ ਐਮਰਜੈਂਸੀ, ਐਮ.ਸੀ.ਐਚ ਸੈਂਟਰ, ਲੇਬਰ ਰੂਮ, ਗਾਇਨੀ ਓ.ਪੀ.ਡੀ, ਆਈ.ਸੀ.ਯੂ ਲੈਬਾਰਟਰੀ, ਫਲੂ ਕਾਰਨਰ, ਬਲੱਡ ਬੈਂਕ, ਜਰਨਲ ਓ.ਪੀ.ਡੀ ਸਟੋਰ ਆਦਿ ਦਾ ਨਿਰੀਖਣ ਕੀਤਾ ਗਿਆ।ਉਹ ਪ੍ਰਾਇਮਰੀ ਹੈਲਥ ਸੈਂਟਰ ਖਾਲੂ, ਅਰਬਨ ਪੀ.ਐਚ.ਸੀ ਰਾਇਕਾ ਮੁਹੱਲਾ ਅਤੇ ਸੀ.ਐਚ.ਸੀ ਫੱਤੂਢੀਂਗਾ ਗਏ।ਡਿਪਟੀ ਕਮਿਸ਼ਨਰ ਕਪੂਰਥਲਾ ਦੀਪਤੀ ਉੱਪਲ ਵੀ ਉਨ੍ਹਾਂ ਦੇ ਨਾਲ ਸਨ।
                   ਉਨ੍ਹਾਂ ਨੇ ਹਸਪਤਾਲ ‘ਚ ਕੀਤੇ ਜਾ ਰਹੇ ਕੰਮਾਂ ਦਾ ਅਤੇ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ‘ਤੇ ਤੱਸਲੀ ਪ੍ਰਗਟ ਕੀਤੀ।ਉਨਾਂ ਕਿਹਾ ਕਿ ਡਿਪਟੀ ਕਮਿਸ਼ਨਰ ਨਾਲ ਤਾਲਮੇਲ ਕਰਕੇ ਆਈ.ਸੀ.ਯੂ ਲਈ ਸਟਾਫ ਦੀ ਜਾਂ ਕੋਈ ਹੋਰ ਵੀ ਰਿਕਵਾਇਰਮੈਂਟ ਹੈ ਤਾਂ ਭੇਜੀ ਜਾਵੇ, ਤਾਂ ਜੋ ਆਈ.ਸੀ.ਯੂ ਚਾਲੂ ਕੀਤਾ ਜਾ ਸਕੇ।ਡਿਪਟੀ ਕਮਿਸ਼ਨਰ ਨਾਲ ਡੀ.ਐਚ.ਐਸ ਦੀ ਮੀਟਿੰਗ ‘ਚ ਵਿਚਾਰ ਕਰਕੇ ਸਾਰੇ ਟਾਰਗੇਟ ਪੂਰੇ ਕੀਤੇ ਜਾਣ ਤਾਂ ਜੋ ਹਸਪਤਾਲ ਨੂੰ ਨੈਸ਼ਨਲ ਕੁਆਲਟੀ ਇੰਸ਼ੋਰੈਂਸ ਸਿਸਟਮ ਦਾ ਸਰਟੀਫਿਕੇਟ ਮਿਲ ਸਕੇ।
                ਸਿਵਲ ਸਰਜਨ ਕਪੂਰਥਲਾ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਜੋ ਵੀ ਸਟਾਫ ਦੀ ਜਾਂ ਸਾਜ਼ੋ ਸਮਾਨ ਦੀ ਘਾਟ ਹੈ, ਉਸ ਸਬੰਧੀ ਸਾਰਾ ਵੇਰਵਾ ਡਿਪਟੀ ਕਮਿਸ਼ਨਰ ਕਪੂਰਥਲਾ ਨਾਲ ਮਿਲ ਕੇ ਤੁਰੰਤ ਭੇਜ ਦਿੱਤਾ ਜਾਵੇਗਾ।
                 ਇਸ ਮੌਕੇ ਡਾ. ਰਮੇਸ਼ ਕੁਮਾਰੀ ਬੰਗਾ, ਸਹਾਇਕ ਸਿਵਲ ਸਰਜਨ, ਡਾ. ਸਾਰਿਕਾ ਦੁਗਲ, ਡੀ.ਐਮ.ਸੀ, ਡਾ. ਕੁਲਜੀਤ ਸਿੰਘ, ਜਿਲ੍ਹਾ ਸਿਹਤ ਅਫਸਰ, ਡਾ. ਰਾਜ ਕਰਨੀ, ਜਿਲ੍ਹਾ ਪਰਿਵਾਰ ਭਲਾਈ ਅਫਸਰ, ਡਾ. ਸੁਰਿੰਦਰ ਮਲ, ਜਿਲ੍ਹਾ ਡੈਂਟਲ ਸਿਹਤ ਅਫਸਰ, ਡਾ. ਆਸ਼ਾ ਰਾਣੀ ਜਿਲ੍ਹਾ ਟੀਕਾਕਰਨ ਅਫਸਰ, ਡਾ. ਤਾਰਾ ਸਿੰਘ, ਐਸ.ਐਮ.ਓ ਕਪੂਰਥਲਾ, ਡਾ. ਸੁਖਵਿੰਦਰ ਕੌਰ, ਡੀ.ਪੀ.ਐਮ, ਰਾਮ ਅਵਤਾਰ, ਸੁਪਰਡੈਂਟ, ਅਮਰੀਕ ਸਿੰਘ, ਸਟੈਨੋ, ਰਵਿੰਦਰ ਕੁਮਾਰ ਜੱਸਲ ਬਲਾਕ ਐਜੂਕੇਟਰ ਅਤੇ ਸ਼ੁਸ਼ਮਾ ਬਲਾਕ ਐਜੂਕੇਟਰ ਤੋਂ ਇਲਾਵਾ ਹੋਰ ਸਟਾਫ ਹਾਜਰ ਸਨ।

Check Also

12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ

ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …