ਅੰਮ੍ਰਿਤਸਰ, 12 ਨਵੰਬਰ (ਜਗਦੀਪ ਸਿੰਘ) – ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਦੇ ਚੋਣ ਦਫਤਰ ‘ਚ ਉਤਰ ਪ੍ਰਦੇਸ਼, ਮਨੀਪੁਰ,
ਤੇਲੰਗਾਨਾ, ਗੁਜਰਾਤ ਅਤੇ ਕਰਨਾਟਕ ਦੀ ਉਪ ਚੋਣ ਅਤੇ ਬਿਹਾਰ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਨੂੰ ਮਿਲੀ ਵੱਡੀ ਜਿੱਤ ਦੀ ਖੁਸ਼ੀ ‘ਚ ਲਾਹੌਰੀ ਗੇਟ ਵਿਖੇ ਜਿੱਤ ਦਿਵਸ ਮਨਾਇਆ ਗਿਆ।
ਸਰਬਜੀਤ ਸਿੰਘ ਸ਼ੰਟੀ ਨੇ ਇਸ ਸਮੇਂ ਕਿਹਾ ਕਿ ਬਿਹਾਰ ਵਿਧਾਨ ਸਭਾ ਚੋਣਾਂ ‘ਚ ਐਨ.ਡੀ.ਏ ਨੂੰ ਚੌਥੀ ਵਾਰ ਸੰਪੂਰਨ ਬਹੁਮਤ ਨਾਲ ਸਰਕਾਰ ਬਣਾਉਣ ਦੇ ਮਿਲੇ ਫ਼ਤਵੇ ਨਾਲ ਭਾਜਪਾ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ ਹੈ।ਉਨ੍ਹਾਂ ਕਿਹਾ ਕਿ ਭਾਜਪਾ ਨੇ ਦੇਸ਼ ਦੇ ਵੱਖ-ਵੱਖ ਸੂਬਿਆਂ ਦੀਆਂ ਵਿਧਾਨ ਸਭਾ ਜ਼ਿਮਨੀ ਚੋਣਾਂ ਵਿਚ ਰਿਕਾਰਡ ਤੋੜ ਜਿੱਤ ਹਾਸਲ ਕਰਕੇ ਕਾਂਗਰਸ ਪਾਰਟੀ ਨੂੰ ਹਾਸ਼ੀਏ ‘ਤੇ ਲਿਆ ਦਿੱਤਾ ਹੈ।ਸ਼ੰਟੀ ਨੇ ਕਿਹਾ ਕਿ ਕੌਮੀ ਜਨਰਲ ਸਕੱਤਰ ਤਰੁਣ ਚੁੱਘ, ਪੰਜਾਬ ਦੇ ਮੁੱਖੀ ਅਸ਼ਵਨੀ ਸ਼ਰਮਾ ਦੀ ਯੋਗ ਅਗਵਾਈ ਹੇਠ, ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਵੀ ਸਾਰੀਆਂ 117 ਸੀਟਾਂ ‘ਤੇ ਚੋਣ ਲੜਦਿਆਂ, ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣਾਈ ਜਾਵੇਗੀ।ਪ੍ਰੋਗਰਾਮ ਦੌਰਾਨ ਇੱਕ ਦੂਜੇ ਦਾ ਮੂੰਹ ਮਿੱਠਾ ਵੀ ਕਰਵਾਇਆ ਗਿਆ।
ਇਸ ਮੌਕੇ ਸੂਬਾ ਕਾਰਜਕਾਰਣੀ ਮੈਂਬਰ ਤਰਵਿੰਦਰ ਬਿੱਲਾ, ਕ੍ਰਿਸ਼ਨਾ ਗੋਪਾਲ ਬਿੱਲਾ, ਸਤੀਸ਼ ਅਗਰਵਾਲ, ਹਰਸ਼ ਖੰਨਾ, ਰਾਜੇਸ਼ ਮਹਿਤਾ, ਪੰਜਾਬ ਐਸ.ਸੀ ਫਰੰਟ ਉਪ ਪ੍ਰਧਾਨ ਲਵਿੰਦਰ ਬੰਟੀ, ਜਿਲ੍ਹਾ ਮਹਿਲਾ ਮੋਰਚਾ ਸਕੱਤਰ ਸੀਮਾ ਕੁਮਾਰੀ, ਮਨਜੀਤ ਚੰਦੌਕ, ਜੋਤੀ ਬਾਲਾ, ਮੰਡਲ ਪ੍ਰਧਾਨ ਰੋਮੀ ਚੋਪੜਾ, ਸੰਦੀਪ ਬਹਿਲ, ਸ਼ੰਕਰ ਲਾਲ, ਪ੍ਰਮੋਦ ਗੁਪਤਾ, ਸੰਜੀਵ ਅਰੋੜਾ, ਕੈਲਾਸ਼ ਕਿੰਗ, ਸੁਨੀਲ ਸਹਿਗਲ, ਗੌਰਵ ਰਾਮ, ਸੁਮਨ ਸ਼ਰਮਾ, ਵਿਪਨ ਕੁਮਾਰ, ਜਗਤਾਰ ਸਿੰਘ, ਤਰੁਣ ਅਰੋੜਾ, ਰਣਧੀਰ ਸਿੰਘ, ਯੂਥ ਆਗੂ ਰਕਸ਼ਿਤ ਸ਼ਰਮਾ, ਧਰਮਵੀਰ ਬਾਵਾ, ਵਿਪੁਲ ਤਲਵਾੜ, ਵਰੁਣ ਅਗਰਵਾਲ, ਅਸ਼ੋਕ ਮਨਚੰਦਾ, ਚੰਨ ਪਾਪੜ ਆਦਿ ਮੌਜੂਦ ਸਨ।
Check Also
ਨਗਰ ਪੰਚਾਇਤ ਰਈਆ ਦੀ ਪਹਿਲੀ ਜਨਰਲ ਹਾਊਸ ਮੀਟਿੰਗ ਸੰਪਨ
1 ਕਰੋੜ 6 ਲੱਖ ਦੇ ਵਿਕਾਸ ਕਾਰਜ਼ਾਂ ਨੂੰ ਹਰੀ ਝੰਡੀ ਰਈਆ, 30 ਜੁਲਾਈ (ਪੰਜਾਬ ਪੋਸਟ …
Punjab Post Daily Online Newspaper & Print Media