ਕਪੂਰਥਲਾ, 12 ਨਵੰਬਰ (ਪੰਜਾਬ ਪੋਸਟ ਬਿਊਰੋ) – ਫੂਡ ਵਿੰਗ ਕਪੂਰਥਲਾ ਵਲੋਂ ਤਿਉਹਾਰਾਂ ਦੇ ਸੀਜ਼ਨ ਦੌਰਾਨ ਮਠਿਆਈਆਂ ਤੇ ਦੁੱਧ ਤੋਂ ਬਣੀਆਂ ਹੋਰ ਵਸਤਾਂ
ਅੰਦਰ ਮਿਲਾਵਟ ਨੂੰ ਰੋਕਣ ਅਤੇ ਪੰਜਾਬ ਸਰਕਾਰ ਤੇ ਹੋਰ ਏਜੰਸੀਆਂ ਵਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਲਈ ਖਾਸ ਮੁਹਿੰਮ ਤਹਿਤ 83 ਸੈਂਪਲ ਇਕੱਤਰ ਕੀਤੇ ਗਏ।
ਹਰਜੋਤ ਪਾਲ ਸਿੰਘ ਸਹਾਇਕ ਕਮਿਸ਼ਨਰ ਫੂਡ ਦੇ ਨਾਲ ਫੂਡ ਸੇਫਟੀ ਅਫਸਰ ਸਤਨਾਮ ਸਿੰਘ ਅਤੇ ਮੁਕੁਲ ਗਿੱਲ ਨੇ ਦੱਸਿਆ ਕਿ ਖਾਧ ਪਦਾਰਥਾਂ ਵਿੱਚ ਮਿਲਾਵਟਖੋਰੀ ਨੂੰ ਰੋਕਣ ਲਈ ਜ਼ਿਲੇ ਦੇ ਵੱਖ ਵੱਖ ਹਿੱਸਿਆਂ ‘ਚ ਪਿਛਲੇ ਡੇਢ ਮਹੀਨੇ ਵਿੱਚ ਮਿਠਾਈਆਂ, ਡੇਅਰੀ ਉਤਪਾਦਾਂ ਜਿਵੇਂ ਦੁੱਧ, ਪਨੀਰ, ਦੇਸੀ ਘਿਓ ਆਦਿ ਦੇ 83 ਨਮੂਨੇ ਜ਼ਬਤ ਕੀਤੇ ਹਨ ਅਤੇ 75 ਕਿਲੋ ਰੰਗ ਦੀਆਂ ਮਿਠਾਈਆਂ ਵੀ ਨਸ਼ਟ ਕੀਤੀਆਂ, ਜੋ ਕਿ ਅਣਅਧਿਕਾਰਤ ਰੰਗਾਂ ਦੀ ਵਰਤੋਂ ਕਰਕੇ ਤਿਆਰ ਕੀਤੀਆਂ ਸਨ।
ਫੂਡ ਵਿੰਗ ਨੇ ਕੋਲਡ ਸਟੋਰਾਂ ਅਤੇ ਹੋਰ ਅਜਿਹੀਆਂ ਥਾਵਾਂ ਦੀ ਵੀ ਜਾਂਚ ਕੀਤੀ ਹੈ ਅਤੇ ਦੂਜੇ ਰਾਜਾਂ ਤੋਂ ਆਉਣ ਵਾਲੇ ਖੋਏ ਜਾਂ ਹੋਰ ਅਜਿਹੀਆਂ ਚੀਜ਼ਾਂ ਦੀ ਆਮਦ ਦੀ ਰੋਕਥਾਮ ਲਈ ਰੇਲਵੇ ਸਟੇਸ਼ਨਾਂ ਦੀ ਵੀ ਚੈਕਿੰਗ ਕੀਤੀ।ਸਹਾਇਕ ਕਮਿਸ਼ਨਰ ਨੇ ਕਿਹਾ ਕਿ ਵਿੰਗ ਵਲੋਂ ਫਗਵਾੜਾ, ਕਪੂਰਥਲਾ ਸ਼ਹਿਰ, ਕਾਲਾ ਸੰਘਾ, ਸਿੱਧਵਾਂ ਦੋਨਾ, ਸੁਲਤਾਨਪੁਰ ਲੋਧੀ, ਸੁਭਾਨਪੁਰ ਆਦਿ ਵਿਖੇ ਵੱਖ-ਵੱਖ ਥਾਵਾਂ ‘ਤੇੇ ਮਿਠਾਈ ਦੀ ਦੁਕਾਨਾਂ, ਡੇਅਰੀਆਂ ਅਤੇ ਹੋਰ ਭੋਜਨ ਸੰਚਾਲਕਾਂ ਦੇ ਨੁਮਾਇੰਦਿਆਂ ਨਾਲ ਮੀਟਿੰਗਾਂ ਕਰਕੇ ਉਨਾਂ ਨੂੰ ਜਾਰੀ ਹਦਾਇਤਾਂ ਬਾਰੇ ਜਾਣਕਾਰੀ ਦਿੱਤੀ ਗਈ। ਉਨਾਂ ਦੱਸਿਆ ਕਿ ਮੀਟਿੰਗਾਂ ‘ਚ ਐਫ.ਐਸ.ਐਸ.ਆਈ ਦੇ ਨਿਰਦੇਸ਼ ਮੁਤਾਬਿਕ ਮਠਿਆਈਆਂ ਉਪਰ `ਬੈਸਟ ਬਫੋਰ ਡੇਟ` ਜ਼ਰੂਰ ਲਿਖਿਆ ਜਾਵੇ ਤੇ ਖੋਆ/ਖੋਏ ਵਾਲੀ ਮਿਠਾਈਆਂ ਨੂੰ ਕੋਲਡ ਸਟੋਰਾਂ ਵਿੱਚ ਨਾ ਰੱਖਿਆ ਜਾਵੇ।
Check Also
ਬੈਂਕ ਆਫ਼ ਇੰਡੀਆ ਨੇ ਸੰਗਤਾਂ ਦੀ ਸਹੂਲਤ ਲਈ ਸ੍ਰੀ ਦਰਬਾਰ ਸਾਹਿਬ 12 ਵਾਟਰ ਕੂਲਰ ਕੀਤੇ ਭੇਟ
ਅੰਮ੍ਰਿਤਸਰ, 5 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਦੀ ਸਹੂਲਤ ਲਈ …
Punjab Post Daily Online Newspaper & Print Media