ਅੰਮ੍ਰਿਤਸਰ, 12 ਨਵੰਬਰ (ਦੀਪ ਦਵਿੰਦਰ ਸਿੰਘ) – ਜਨਵਾਦੀ ਲੇਖਕ ਸੰਘ ਵਲੋਂ ਕੁੱਝ ਸਾਲ ਪਹਿਲਾਂ ਭਿਆਨਕ ਸੜਕ ਹਾਦਸੇ ‘ਚ ਆਪਣੀ ਪਤਨੀ ਸਮੇਤ ਚੱਲ ਵਸੇ
ਮਰਹੂਮ ਕਥਾਕਾਰ ਤਲਵਿੰਦਰ ਸਿੰਘ ਨੂੰ ਯਾਦ ਕਰਦਿਆਂ ਉਸ ਦੀਆਂ ਭਾਵ ਭਿੰਨੀਆਂ ਯਾਦਾਂ ਤਾਜ਼ੀਆਂ ਕੀਤੀਆਂ ਗਈਆਂ।ਸਥਾਨਕ ਆਤਮ ਪਬਲਿਕ ਸਕੂਲ ਇਸਲਾਮਾਬਾਦ ਵਿਖੇ ਸੰਖੇਪ ਸਮਾਗਮ ਨੂੰ ਤਰਤੀਬ ਦੇਂਦਿਆ ਕਥਾਕਾਰ ਦੀਪ ਦੇਵਿੰਦਰ ਸਿੰਘ ਨੇ ਕਿਹਾ ਕਿ ਤਲਵਿੰਦਰ ਸਿੰਘ ਆਪਣੀਆਂ ਕਥਾ ਕਹਾਣੀਆਂ ਕਰਕੇ ਸਾਡੇ ਚੇਤਿਆਂ ਵਿਚੋਂ ਕਦੀ ਵੀ ਮਨਫੀ ਨਹੀਂ ਹੋਵੇਗਾ।
ਸ਼ਾਇਰ ਦੇਵ ਦਰਦ ਨੇ ਆਪਣੀ ਨਜ਼ਮ `ਆ ਮੁੜ ਆ ਆਪਣੇ ਘਰ ਓਏ, ਮੇਰੇ ਮੀਤ ਪਿਆਰਿਆ` ਰਾਹੀਂ ਮਹੌਲ ਨੂੰ ਭਾਵੁਕ ਕੀਤਾ।ਦਿਲਜੀਤ ਸਿੰਘ ਬੇਦੀ ਨੇ ਕਿਹਾ ਕਿ ਤਲਵਿੰਦਰ ਸਿੰਘ ਵਧੀਆ ਬਹੁਪੱਖੀ ਮਨੁੱਖ ਸੀ।ਨਾਟਕਕਾਰ ਜਗਦੀਸ਼ ਸਚਦੇਵਾ ਨੇ ਤਲਵਿੰਦਰ ਦੀ ਕਹਾਣੀ ਕਲਾ ਦਾ ਮਹੱਤਵਪੂਰਨ ਜ਼ਿਕਰ ਕੀਤਾ।
ਰੰਗ ਕਰਮੀ ਵਿਜੇ ਸ਼ਰਮਾ ਅਤੇ ਸ਼ਾਇਰ ਮਲਵਿੰਦਰ ਨੇ ਕਿਹਾ ਕਿ ਤਲਵਿੰਦਰ ਕੋਲ ਨਵੇਂ ਲੇਖਕਾਂ ਨੂੰ ਉਤਸ਼ਾਹਿਤ ਕਰਨ ਦਾ ਗੈਬੀ ਗੁਣ ਸੀ।ਮਨਮੋਹਨ ਬਾਸਰਕੇ ਅਤੇ ਸੁਮੀਤ ਸਿੰਘ ਨੇ ਤਲਵਿੰਦਰ ਸਿੰਘ ਦੇ ਸਾਹਿਤਕ ਜਥੇਬੰਦਕ ਰੋਲ ਬਾਰੇ ਚਰਚਾ ਛੇੜੀ।ਅੰਤ ‘ਚ ਡਾ ਕਸ਼ਮੀਰ ਸਿੰਘ ਨੇ ਸਭ ਦਾ ਧੰਨਵਾਦ ਕੀਤਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਿੰ. ਅੰਕਿਤ ਸਹਿਦੇਵ, ਪ੍ਰਤੀਕ, ਪਰਮਜੀਤ ਕੌਰ, ਮੀਨਾਕਸ਼ੀ, ਪੂਨਮ ਅਤੇ ਗੀਤਾ ਮੈਡਮ ਹਾਜ਼ਰ ਸਨ।
ਮਨਮੋਹਨ ਬਾਸਰਕੇ ਦੀ ਮੁੱਠੀ ‘ਚੋਂ ਕਿਰਦੀ ਰੇਤ, ਸ਼ਾਇਰ ਮਨਵਿੰਦਰ ਨੇ ਚੁੱਪ ਦੇ ਬਹਾਨੇ ਪੁਸਤਕਾਂ ਸ਼ਾਇਰ ਦੇਵ ਦਰਦ ਨੂੰ ਭੇਂਟ ਕੀਤੀਆਂ।
Check Also
40 ਕਰੋੜ ਦਾ ਵਿਸ਼ੇਸ਼ ਫੰਡ ਮਨਜ਼ੂਰ ਕਰਨ ‘ਤੇ ਅਨਿਲ ਠਾਕੁਰ ਵੱਲੋਂ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦਾ ਧੰਨਵਾਦ
ਅੰਮਿਤਸਰ, 3 ਅਗਸਤ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਪਾਰਕ ਬਾਜ਼ਾਰਾਂ ਦੇ ਬੁਨਿਆਦੀ …
Punjab Post Daily Online Newspaper & Print Media