Tuesday, August 4, 2026

ਜਾਗੋ ਨੇ ਦਿੱਲੀ ਕਮੇਟੀ ਚੋਣ ਨੂੰ ਲੈ ਕੇ ਕੱਸੀ ਕਮਰ

ਨਵੀਂ ਦਿੱਲੀ, 15 ਨਵੰਬਰ (ਪੰਜਾਬ ਪੋਸਟ ਬਿਊਰੋ) – ਜਾਗੋ ਪਾਰਟੀ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਤੋਂ ਪਹਿਲਾਂ ਆਪਣੀ ਚੋਣ ਤਿਆਰੀਆਂ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਹੈ।ਜਿਸ ਤਹਿਤ 46 ਵਾਰਡ ਪ੍ਰਧਾਨ ਸੰਗਤ ਨੂੰ ਪਾਰਟੀ ਦੀਆਂ ਸਰਗਰਮੀਆਂ ਨਾਲ ਜੋੜਨ ਦਾ ਕਾਰਜ਼ ਕਰਨਗੇ।ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਵਰਚੂਅਲ ਪ੍ਰੈਸ ਕਾਨਫ਼ਰੰਸ ਦੌਰਾਨ 46 ਸਰਕਲ ਯੋਧਿਆਂ ਦੇ ਨਾਮ ਜਨਤਕ ਕੀਤੇ ਹਨ।
                    ਇਸ ਸੂਚੀ ਵਿੱਚ 2 ਔਰਤਾਂ ਜਾਗੋ ਯੂਥ ਕੌਰ ਬ੍ਰਿਗੇਡ ਦੀ ਸੂਬਾ ਪ੍ਰਧਾਨ ਪ੍ਰੋਫੈਸਰ ਅਵਨੀਤ ਕੌਰ ਭਾਟੀਆ ਨੂੰ ਰਮੇਸ਼ ਨਗਰ ਵਾਰਡ ਅਤੇ ਜਾਗੋ ਸਟੂਡੈਂਟਸ ਵਿੰਗ ਦੀ ਸਕੱਤਰ ਜਨਰਲ ਹਰਸ਼ੀਨ ਕੌਰ ਨੂੰ ਸ਼ਕਤੀ ਨਗਰ ਵਾਰਡ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।ਇਸ ਸੂਚੀ ਵਿੱਚ ਮੁੱਖ ਤੌਰ ‘ਤੇ ਮਾਲਵੀਆ ਨਗਰ ਵਾਰਡ ਤੋਂ ਜਾਗੋ ਯੂਥ ਵਿੰਗ ਦੇ ਅੰਤਰਰਾਸ਼ਟਰੀ ਪ੍ਰਧਾਨ ਡਾਕਟਰ ਪੁਨਪ੍ਰੀਤ ਸਿੰਘ ਅਤੇ ਸ਼ਿਵ ਨਗਰ ਵਾਰਡ ਤੋਂ ਜੀ.ਕੇ ਦੇ ਸਲਾਹਕਾਰ ਭੁਪਿੰਦਰ ਪਾਲ ਸਿੰਘ ਆਦਿ ਨੌਜਵਾਨ ਸ਼ਾਮਲ ਹਨ।ਸਮਾਜਿਕ ਅਤੇ ਧਾਰਮਿਕ ਹਸਤੀਆਂ ਵਿੱਚ ਖ਼ਿਆਲਾ ਵਾਰਡ ਤੋਂ ਮੌਜ਼ੂਦਾ ਕਮੇਟੀ ਮੈਂਬਰ ਹਰਜਿੰਦਰ ਸਿੰਘ, ਸਾਬਕਾ ਕਮੇਟੀ ਮੈਂਬਰ ਸਤਪਾਲ ਸਿੰਘ, ਤਰੀ ਨਗਰ ਵਾਰਡ ਤੋਂ ਜੀਤ ਸਿੰਘ ਖੋਖਰ ਅਤੇ ਪ੍ਰੀਤ ਵਿਹਾਰ ਵਾਰਡ ਮੰਗਲ ਸਿੰਘ ਹਨ।ਜੀ.ਕੇ ਦੇ ਵੱਡੇ ਭਰਾ ਤਜਿੰਦਰ ਸਿੰਘ ਜੀ.ਕੇ ਗ੍ਰੇਟਰ ਕੈਲਾਸ਼ ਵਾਰਡ ਅਤੇ ਐਡਵੋਕੇਟ ਆਰ.ਐਸ ਜੁਨੇਜਾ ਦਿਲਸ਼ਾਦ ਗਾਰਡਨ ਵਾਰਡ ਨੂੰ ਵੇਖਣਗੇ।
                ਜੀ.ਕੇ ਨੇ ਦੱਸਿਆ ਕਿ ਰੋਹਿਣੀ ਤੋਂ ਮਨਜੀਤ ਸਿੰਘ ਕੰਦਰਾ, ਸਵਰੂਪ ਨਗਰ ਤੋਂ ਰਘੁਬੀਰ ਸਿੰਘ, ਸਿਵਲ ਲਾਇਨ ਤੋਂ ਜਤਿੰਦਰ ਸਿੰਘ ਸਿਆਲ਼ੀ, ਪੀਤਮ ਪੁਰਾ ਤੋਂ ਤਰਨਜੀਤ ਸਿੰਘ ਰਿੰਕੂ, ਮਾਡਲ ਟਾਊਨ ਤੋਂ ਸੰਤੋਖ ਸਿੰਘ, ਸ਼ਕੂਰ ਬਸਤੀ ਤੋਂ ਸੁਰਿੰਦਰ ਪਾਲ ਸਿੰਘ, ਪੰਜਾਬੀ ਬਾਗ਼ ਤੋਂ ਜਤਿੰਦਰ ਸਿੰਘ ਸਾਹਨੀ, ਗੁਰੂ ਹਰਿਕ੍ਰਿਸ਼ਨ ਨਗਰ ਤੋਂ ਸੁਰਜੀਤ ਸਿੰਘ ਲਾਡੀ, ਚੰਦਰ ਵਿਹਾਰ ਤੋਂ ਅਨੂਪ ਸਿੰਘ ਘੁੰਮਣ, ਦੇਵ ਨਗਰ ਤੋਂ ਹਰਭਾਗ ਸਿੰਘ, ਰਜਿੰਦਰ ਨਗਰ ਤੋਂ ਜਗਜੀਤ ਸਿੰਘ ਕਮਾਂਡਰ, ਕਨਾਟ ਪਲੇਸ ਤੋਂ ਜਤਿੰਦਰ ਸਿੰਘ ਬੌਬੀ, ਟੈਗੋਰ ਗਾਰਡਨ ਤੋਂ ਕੁਲਦੀਪ ਸਿੰਘ ਬੌਬੀ ਅਤੇ ਰਾਜੋਰੀ ਗਾਰਡਨ ਤੋਂ ਜਗਜੀਤ ਸਿੰਘ ਚਾਵਲਾ ਨੂੰ ਜਿੰਮੇਵਾਰੀ ਸੌਂਪੀ ਗਈ ਹੈ।ਇਸ ਦੇ ਨਾਲ ਹਰੀ ਨਗਰ ਤੋਂ ਪਰਮਜੀਤ ਸਿੰਘ ਮੱਕੜ, ਫ਼ਤਿਹ ਨਗਰ ਤੋਂ ਸੁਖਮਨ ਸਿੰਘ ਸਾਹਨੀ, ਸ਼ਾਮ ਨਗਰ ਤੋਂ ਨੱਥਾ ਸਿੰਘ ਮਠਾਰੂ, ਵਿਸ਼ਨੂੰ ਗਾਰਡਨ ਤੋਂ ਜਸਪਾਲ ਸਿੰਘ, ਰਵੀ ਨਗਰ ਤੋਂ ਹਰਵਿੰਦਰ ਸਿੰਘ, ਤਿਲਕ ਨਗਰ ਤੋਂ ਕੰਵਲਜੀਤ ਸਿੰਘ ਜੌਲੀ, ਸੰਤਗੜ੍ਹ ਤੋਂ ਜਸਬੀਰ ਸਿੰਘ ਸੋਨੂੰ, ਤਿਲਕ ਵਿਹਾਰ ਤੋਂ ਸ਼ੇਰ ਸਿੰਘ, ਗੁਰੂ ਨਾਨਕ ਨਗਰ ਤੋਂ ਅਵਤਾਰ ਸਿੰਘ, ਕ੍ਰਿਸ਼ਨਾ ਪਾਰਕ ਤੋਂ ਗੁਰਨਾਮ ਸਿੰਘ, ਵਿਕਾਸ ਪੁਰੀ ਤੋਂ ਸਤਵੰਤ ਸਿੰਘ, ਉਤਮ ਨਗਰ ਤੋਂ ਭੁਪਿੰਦਰ ਸਿੰਘ ਰਾਜੂ, ਜਨਕਪੁਰੀ ਤੋਂ ਇਕਬਾਲ ਸਿੰਘ ਸ਼ੇਰਾ, ਸਰਿਤਾ ਵਿਹਾਰ ਤੋਂ ਰਣਜੀਤ ਸਿੰਘ, ਲਾਜਪਤ ਨਗਰ ਤੋਂ ਵਿਕਰਮ ਸਿੰਘ, ਸਫਦਰਜੰਗ ਇਨਕਲੇਵ ਤੋਂ ਸਤਨਾਮ ਸਿੰਘ ਖੀਵਾ, ਕਾਲਕਾ ਜੀ ਤੋਂ ਬਲਵਿੰਦਰ ਸਿੰਘ ਲੱਕੀ, ਜੰਗਪੁਰਾ ਤੋਂ ਸਿਮਰਜੀਤ ਸਿੰਘ, ਨਵੀਨ ਸ਼ਾਹਦਰਾ ਤੋਂ ਜਗਜੀਤ ਸਿੰਘ, ਵਿਵੇਕ ਵਿਹਾਰ ਤੋਂ ਪ੍ਰਿਤਪਾਲ ਸਿੰਘ ਚਾਵਲਾ, ਗੀਤਾ ਕਾਲੋਨੀ ਤੋਂ ਕੁਲਵਿੰਦਰ ਸਿੰਘ ਅਤੇ ਖੁਰੇਜੀ ਖ਼ਾਸ ਤੋਂ ਬਿਕਰਮਜੀਤ ਸਿੰਘ ਖ਼ਾਲਸਾ ਸ਼ਾਮਲ ਹਨ।

Check Also

40 ਕਰੋੜ ਦਾ ਵਿਸ਼ੇਸ਼ ਫੰਡ ਮਨਜ਼ੂਰ ਕਰਨ ‘ਤੇ ਅਨਿਲ ਠਾਕੁਰ ਵੱਲੋਂ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦਾ ਧੰਨਵਾਦ

ਅੰਮਿਤਸਰ, 3 ਅਗਸਤ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਪਾਰਕ ਬਾਜ਼ਾਰਾਂ ਦੇ ਬੁਨਿਆਦੀ …