ਜੰਡਿਆਲਾ ਗੁਰੂ, 16 ਨਵੰਬਰ (ਹਰਿੰਦਰਪਾਲ ਸਿੰਘ) – ਸ਼੍ਰੋਮਣੀ ਕਮੇਟੀ ਵੱਲੋਂ ਬੰਦੀ ਛੋੜ ਦਿਵਸ ਨੂੰ ਸਮਰਪਿਤ ਕਵੀ ਦਰਬਾਰ ਗੁਰਦੁਆਰਾ ਸ਼੍ਰੀ ਮੰਜੀ ਸਾਹਿਬ ਸ਼੍ਰੀ
ਹਰਮਿੰਦਰ ਸਾਹਿਬ ਵਿਖੇ ਕਰਵਾਇਆ ਗਿਆ।ਇਸ ਕਵੀ ਦਰਬਾਰ ਵਿੱਚ ਪੰਜਾਬੀ ਸਾਹਿਤ ਸਭਾ ਜੰਡਿਆਲਾ ਗੁਰੂ ਦੇ ਪ੍ਰਧਾਨ ਸ਼ੁਕਰਗੁਜ਼ਾਰ ਸਿੰਘ, ਪੰਥਕ ਕਵੀ ਅਵਤਾਰ ਸਿੰਘ ਤਾਰੀ, ਪੰਥਕ ਕਵੀ ਅਜੀਤ ਸਿੰਘ ਰਤਨ, ਡਾ. ਸਤਬੀਰ ਸਿੰਘ ਸ਼ਾਨ, ਕੁਲਦੀਪ ਸਿੰਗ ਦਰਾਜ਼ਕੇ, ਕੁਲਵੰਤ ਸਿੰਘ ਪੱਟੀ, ਬਲਬੀਰ ਸਿੰਘ ਬੱਲ, ਕਵਿੱਤਰੀ ਮਨਜੀਤ ਕੌਰ ਪਹੁਵਿੰਡ, ਪੰਥਕ ਕਵੀ ਰਣਜੀਤ ਸਿੰਘ ਰਾਣਾ, ਹਰੀ ਸਿੰਘ ਗਰੀਬ, ਪਿਆਰਾ ਸਿੰਘ ਜਾਚਕ ਆਦਿ ਨੇ ਸ਼ਿਰਕਤ ਕੀਤੀ।ਮੰਚ ਸੰਚਾਲਕ ਪੰਥਕ ਕਵੀ ਗੁਰਬਚਨ ਸਿੰਘ ਮਾਹੀਆ ਨੇ ਕੀਤਾ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media