Monday, September 28, 2026

ਸੇਵਾ ਮੁਕਤ ਕਰਮਚਾਰੀ ਐਸੋਸੀਏਸ਼ਨ ਮੈਂਬਰਾਂ ਨੇ ਸ਼ਤਾਬਦੀ ਸਮਾਗਮ ‘ਚ ਭਰੀ ਹਾਜ਼ਰੀ

ਅੰਮ੍ਰਿਤਸਰ, 18 ਨਵੰਬਰ (ਗੁਰਪ੍ਰੀਤ ਸਿੰਘ) – ਸ਼੍ਰੋਮਣੀ ਕਮੇਟੀ ਦੇ ਸੇਵਾ ਮੁਕਤ ਕਰਮਚਾਰੀ ਐਸੋਸੀਏਸ਼ਨ ਦੇ ਪ੍ਰਧਾਨ ਜੋਗਿੰਦਰ ਸਿੰਘ ਅਦਲੀਵਾਲ ਦੀ ਅਗਵਾਈ ਵਿੱਚ ਸ਼੍ਰੋਮਣੀ ਕਮੇਟੀ ਦੇ ਸ਼ਤਾਬਦੀ ਸਮਾਗਮਾਂ ਵਿਚ ਵਧ ਚੜ੍ਹ ਕੇ ਸ਼ਮੂਲੀਅਤ ਕੀਤੀ।
                     ਅਦਲੀਵਾਲ ਨੇ ਦੱਸਿਆ ਕਿ ਅਸੀਂ ਲੰਮਾ ਸਮਾਂ ਸ਼੍ਰੋਮਣੀ ਕਮੇਟੀ ਵਿਚ ਸੇਵਾ ਕਰ ਕੇ ਆਪਣੇ ਪ੍ਰੀਵਾਰਾਂ ਦਾ ਵਧੀਆ ਪਾਲਣ ਪੋਸ਼ਣ ਕੀਤਾ ਹੈ।ਇਸ ਸੰਸਥਾ ਦੀ ਬੇਹਤਰੀ ਲਈ ਸਾਡੀ ਐਸੋਸੀਏਸ਼ਨ ਹਰ ਵੇਲੇ ਤੱਤਪਰ ਰਹਿੰਦੀ ਹੈ।ਇਸ ਦੇ ਚੰਗੇਰੇ ਭਵਿੱਖ ਤੇ ਚੜ੍ਹਦੀ ਕਲਾ ਲਈ ਸਾਡਾ ਯੋਗਦਾਨ ਹਮੇਸ਼ਾਂ ਨਾਲ ਰਹੇਗਾ।
ਇਸ ਮੌਕੇ ਸਤਬੀਰ ਸਿੰਘ ਧਾਮੀ, ਪ੍ਰੀਤਮ ਸਿੰਘ ਪੁਰੀ, ਦਿਲਬਾਗ ਸਿੰਘ ਸਾਬਕਾ ਐਡ ਸਕੱਤਰ. ਰਾਜ ਸਿੰਘ, ਪਲਵਿੰਦਰ ਸਿੰਘ ਡੰਡੀ, ਜਤਿੰਦਰ ਸਿੰਘ ਭੋਲੂ, ਬਲਵਿੰਦਰ ਸਿੰਘ ਸੰਧੂ, ਧਰਮ ਸਿੰਘ, ਟਹਿਲ ਸਿੰਘ ਸਾਰੇ ਸਾਬਕਾ ਮੈਨੇਜਰ, ਗੁਰਬਚਨ ਸਿੰਘ ਸਾਬਕਾ ਸੂਚਨਾ ਅਧਿਕਾਰੀ, ਸਵਿੰਦਰ ਸਿੰਘ ਸਾਬਕਾ ਆਈ ਏ, ਰੇਸ਼ਮ ਸਿੰਘ, ਬਲਵਿੰਦਰ ਸਿੰਘ ਸੰਧੂ, ਮਸਟਰ ਬਲਦੇਵ ਸਿੰਘ ਮੁਖਤਾਰ ਸਿੰਘ ਬੁੱਤ, ਸ਼ੇਰ ਸਿੰਘ, ਧਰਮ ਸਿੰਘ, ਇੰਦਰਜੀਤ ਸਿੰਘ, ਜੇਠਾ ਸਿੰਘ, ਬਾਪੂ ਜਸਵੰਤ ਸਿੰਘ ਸਾਰੇ ਸੇਵਾਦਾਰ ਤੇ ਮੈਂਬਰ ਸਾਹਿਬਾਨ ਆਦਿ ਹਾਜ਼ਰ ਸਨ।

Check Also

ਵਿਧਾਇਕਾ ਜੀਵਨ ਜੋਤ ਕੌਰ ਨੇ ਘਰ-ਘਰ ਜਾ ਕੇ ਭਲਾਈ ਸਕੀਮਾਂ ਬਾਰੇ ਕੀਤਾ ਜਾਗਰੂਕ

ਅੰਮ੍ਰਿਤਸਰ, 26 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …