Thursday, April 16, 2026

ਖੇਡ ਵਿਭਾਗ ਵਲੋਂ ਖੇਡ ਗਤੀਵਿਧੀਆਂ ਸ਼ੁਰੂ ਕਰਨ ਦੀ ਯੋਜਨਾਬੰਦੀ, ਜਿਲ੍ਹਾ ਖੇਡ ਅਫਸਰ ਵਲੋਂ ਕੋਚਾਂ ਨਾਲ ਮੀਟਿੰਗ

ਕਰੋਨਾ ਸਬੰਧੀ ਜਾਰੀ ਹਦਾਇਤਾਂ ਦੀ ਪਾਲਣਾ ਹੋਵੇਗੀ ਯਕੀਨੀ

ਕਪੂਰਥਲਾ, 20 ਨਵੰਬਰ (ਪੰਜਾਬ ਪੋਸਟ ਬਿਊਰੋ) – ਖੇਡ ਵਿਭਾਗ ਵਲੋਂ ਕੋਵਿਡ-19 ਦੇ ਦੌਰਾਨ ਜਿਲ੍ਹਾ ਕਪੂਰਥਲਾ ਵਿਖੇ ਖੇਡ ਗਤੀਵਿਧੀਆਂ ਦੁਬਾਰਾ ਸ਼ੁਰੂ ਕਰਨ ਲਈ ਵਿਆਪਕ ਯੋਜਨਾਬੰਦੀ ਕੀਤੀ ਗਈ ਹੈ, ਜਿਸ ਤਹਿਤ ਖੇਡ ਵਿਭਾਗ, ਪੰਜਾਬ ਤੇ ਡਾਇਰੈਕਟਰ ਸਪੋਰਟਸ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਕੀਤੀ ਜਾਵੇਗੀ।
ਜਿਲਾ ਖੇਡ ਅਫਸਰ ਸ਼੍ਰੀਮਤੀ ਜਸਮੀਤ ਕੌਰ ਵਲੋਂ ਇਸ ਸਬੰਧੀ ਖੇਡ ਵਿਭਾਗ ਕਪੂਰਥਲਾ ਦੇ ਸਮਹ ਕੋਚਾਂ ਨਾਲ ਮੀਟਿੰਗ ਕੀਤੀ ਗਈ।ਜਿਸ ਦੌਰਾਨ ਉਨਾਂ ਕੋਚਾਂ ਨੂੰ ਹਦਾਇਤ ਕੀਤੀ ਕਿ ਕੋਵਿਡ ਦੇ ਜੋਖਮ ਨੂੰ ਘਟਾਉਣ ਲਈ ਖਿਡਾਰੀਆਂ ਨਾਲ ਨਿੱਜੀ ਤੌਰ `ਤੇ ਤਾਲਮੇਲ ਕੀਤਾ ਜਾਵੇ।ਕੋਚਿੰਗ ਸੈਂਟਰਾਂ ਨੂੰ ਵਾਇਰਸ ਮੁਕਤ ਕਰਨ ਲਈ ਸੈਨੇਟਾਈਜੇਸ਼ਨ ਮੁਹਿੰਮ ਚਲਾਈ ਜਾਵੇ।ਕੋਚਾਂ ਅਤੇ ਟਰੇਨਿੰਗ ਪ੍ਰਾਪਤ ਕਰਨ ਵਾਲੇ ਖਿਡਾਰੀਆਂ ਦੀ ਆਵਾਜਾਈ ਦੀ ਨਿਗਰਾਨੀ ਰੱਖਣ ਲਈ ਮੂਵਮੈਂਟ ਰਜਿਸਟਰ ਵਿਚ ਐਂਟਰੀ ਕੀਤੀ ਜਾਵੇ।ਉਨਾਂ ਕਿਹਾ ਕਿ ਖੇਡ ਵਿਭਾਗ ਦੀ ਟਾਸਕ ਫੋਰਸ ਕਮੇਟੀ ਇਹ ਯਕੀਨੀ ਕਰੇਗੀ ਕਿ ਹਰੇਕ ਖਿਡਾਰੀ ਨਿੱਜੀ ਤੌਰ `ਤੇ ਸਹਿਮਤੀ ਪੱਤਰ ਦੇਵੇਗਾ ਕਿ ਉਸ ਨੂੰ ਟਰੇਨਿੰਗ ਲਈ ਜਾਰੀ ਕੀਤੀਆਂ ਗਈਆਂ ਹਦਾਇਤਾਂ ਅਤੇ ਟਰੇਨਿੰਗ ਦੌਰਾਨ ਕੋਵਿਡ-19 ਕਾਰਣ ਹੋਣ ਵਾਲੇ ਜੋਖਮ ਦੀ ਪੂਰਨ ਜਾਣਕਾਰੀ ਹੈ।
                  ਉਨਾਂ ਕਿਹਾ ਕਿ ਖੇਡ ਗਰਾਉਂਡਾਂ ਅਤੇ ਕੋਚਿੰਗ ਸੈਂਟਰਾਂ ਤੇ ਟ੍ਰੇਨਿੰਗ ਕਰਨ ਤੋਂ ਪਹਿਲਾਂ ਖਿਡਾਰੀਆਂ ਅਤੇ ਸਟਾਫ ਦੀ ਸਕਰੀਨਿੰਗ ਕੀਤੀ ਜਾਵੇ।ਇਸ ਤੋਂ ਇਲਾਵਾ ਵਿਸ਼ੇਸ਼ ਓਲੰਪਿਕਸ ਕੈਂਪਸ ਤੋਂ ਆਉਣ ਵਾਲੇ ਖਿਡਾਰੀਆਂ ਦਾ ਆਰ.ਟੀ.ਪੀ.ਸੀ.ਆਰ ਟੈਸਟ ਲਾਜ਼ਮੀ ਕੀਤਾ ਜਾਵੇ ਤੇ ਟਰੇਨਿੰਗ ਛੋਟੇ-ਛੋਟੇ ਗਰੁੱਪਾਂ ਵਿੱਚ ਕੀਤੀ ਜਾਵੇ।
                  ਟਰੇਨਿੰਗ ਲੈਣ ਵਾਲੇ ਖਿਡਾਰੀ ਅਤੇ ਸਟਾਫ ਵਿੱਚ ਘੱਟ ਤੋਂ ਘੱਟ 2 ਮੀਟਰ ਦਾ ਫਾਸਲਾ ਜ਼ਰੂਰ ਹੋਵੇ ਤੇ ਟਰੇਨਿੰਗ ਦੌਰਾਨ ਦਰਸ਼ਕਾਂ ਦੇ ਆਉਣ `ਤੇ ਪੂਰਨ ਤੌਰ ਤੇ ਪਾਬੰਦੀ ਕੀਤੀ ਜਾਵੇ।
                         ਮੀਟਿੰਗ ਵਿਚ ਪ੍ਰਦੀਪ ਕੁਮਾਰ ਫੁੱਟਬਾਲ ਕੋਚ, ਸ਼੍ਰੀਮਤੀ ਸਤਵੰਤ ਕੋਰ ਅਥਲੈਟਿਕਸ ਕੋਚ, ਸ਼੍ਰੀਮਤੀ ਇੰਦਰਜੀਤ ਕੋਰ ਕਬੱਡੀ ਕੋਚ, ਸ਼੍ਰੀਮਤੀ ਅਮਰਜੀਤ ਕੋਰ, ਕਬੱਡੀ ਕੋਚ, ਗੁਰਪ੍ਰੀਤ ਸਿੰਘ ਅਥਲੈਟਿਕਸ ਕੋਚ ਹਾਜ਼ਰ ਸਨ।

Check Also

ਕਮਿਸ਼ਨਰ ਸ਼ੇਰਗਿੱਲ ਨੇ ਭਗਤਾਂਵਾਲਾ ਡੰਪ ਸਾਈਟ ਦੀ ਪ੍ਰਗਤੀ ਦਾ ਲਿਆ ਜਾਇਜ਼ਾ

ਅੰਮ੍ਰਿਤਸਰ, 15 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਭਗਤਾਵਾਲਾ …