Sunday, September 13, 2026

ਸੁਨਾਮ ਵਾਸੀ ਵਰਿੰਦਰ ਗੋਇਲ ਦਾ ਨਿਕਲਿਆ ਦੀਵਾਲੀ ਬੰਪਰ ਦਾ ਪਹਿਲਾ ਇਨਾਮ

ਲੋਕਾਂ ਵਲੋਂ ਦਿੱਤੀਆਂ ਜਾ ਰਹੀਆਂ ਹਨ ਵਧਾਈਆਂ

ਸੁਨਾਮ, 21 ਨਵੰਬਰ (ਜਗਸੀਰ ਲੌਂਗੋਵਾਲ) – ਸਪੇਅਰ ਪਾਰਟਸ ਦਾ ਕੰਮ ਕਰਨ ਵਾਲੇ ਸੁਨਾਮ ਨਿਵਾਸੀ ਵਰਿੰਦਰਪਾਲ ਗੋਇਲ ਦੀ ਖ਼ੁਸ਼ੀ ਦਾ ਉਸ ਸਮੇਂ ਕੋਈ ਟਿਕਾਣਾ ਨਹੀਂ ਰਿਹਾ ਜਦੋਂ ਉਸ ਨੂੰ ਪੰਜਾਬ ਸਰਕਾਰ ਦੇ ਦੀਵਾਲੀ ਬੰਪਰ ਦੀ ਟਿਕਟ ਦਾ ਪਹਿਲਾ ਇਨਾਮ ਡੇਢ ਕਰੋੜ ਰੁਪਏ ਨਿਕਲਿਆ।ਇਸ ਇਨਾਮ ਦੇ ਨਿਕਲਣ ‘ਤੇ ਉਨ੍ਹਾਂ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਾ ਹੋਇਆ ਹੈ।
                 ਡੇਢ ਕਰੋੜ ਦਾ ਪਹਿਲਾ ਇਨਾਮ ਨਿਕਲਣ ‘ਤੇ ਵਰਿੰਦਰਪਾਲ ਗੋਇਲ ਦਾ ਕਹਿਣਾ ਹੈ ਕਿ ਉਹ ਪਹਿਲਾਂ ਇਸ ਇਨਾਮ ਲਈ ਪ੍ਰਮਾਤਮਾ ਦਾ ਧੰਨਵਾਦ ਕਰਦੇ ਹਨ।ਇਸ ਲਾਟਰੀ ਰਾਹੀਂ ਮਿਲਣ ਵਾਲੇ ਪੈਸੇ ਵਿਚੋਂ ਉਹ ਕੁੱਝ ਪੈਸੇ ਬੱਚਿਆਂ ਦੀ ਪੜ੍ਹਾਈ ਲਈ ਅਤੇ ਵਪਾਰ ਨੂੰ ਵਧਾਉਣ ਲਈ ਖਰਚ ਕਰਨਗੇ।ਜਦੋਂ ਕਿ ਕੁੱਝ ਪੈਸਿਆਂ ਨਾਲ ਜਰੂਰਤਮੰਦ ਲੋਕਾਂ ਦੀ ਸਹਾਇਤਾ ਕਰਨਗੇ।ਉਨ੍ਹਾਂ ਦੱਸਿਆ ਕਿ ਲਾਟਰੀ ਨਿਕਲਣ ‘ਤੇ ਉਨ੍ਹਾਂ ਨੂੰ ਸ਼ਹਿਰ ਨਿਵਾਸੀਆਂ ਅਤੇ ਰਿਸ਼ਤੇਦਾਰਾਂ ਦੇ ਵਧਾਈ ਦੇ ਫੋਨ ਆ ਰਹੇ ਹਨ ਅਤੇ ਉਹ ਪਹਿਲਾ ਇਨਾਮ ਨਿਕਲਣ ਕਾਰਨ ਬਹੁਤ ਖੁਸ਼ ਹਨ।ਉਧਰ ਲਾਟਰੀ ਵਿਕਰੇਤਾ ਰਾਜਿੰਦਰਪਾਲ ਨੇ ਵੀ ਸ਼ਹਿਰ ਵਿੱਚ ਪਹਿਲਾ ਇਨਾਮ ਨਿਕਲਣ ‘ਤੇ ਖੁਸ਼ੀ ਜ਼ਾਹਰ ਕੀਤੀ ਹੈ।

Check Also

ਮਨੁੱਖੀ ਜੀਵਨ ਲਈ ਰਾਹ ਦਸੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਕੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ …