ਅੰਮ੍ਰਿਤਸਰ, 25 ਨਵੰਬਰ (ਸੁਖਬੀਰ ਸਿੰਘ) – ਸਕੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਮਾਨਯੋਗ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੇ ਮਾਰਗਦਰਸ਼ਨ ਅਤੇ
ਸਕੂਲ ਸਿੱਖਿਆ ਸਕੱਤਰ ਪੰਜਾਬ ਕ੍ਰਿਸ਼ਨ ਕੁਮਾਰ ਦੀ ਅਗਵਾਈ ਹੇਠ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵੱਖ-ਵੱਖ ਵਿੱਦਿਅਕ ਮੁਕਾਬਲਿਆਂ ਤਹਿਤ ਅੱਜ ਸੁੰਦਰ ਲਿਖਾਈ ਦੇ ਜਿਲ੍ਹਾ ਪੱਧਰੀ ਨਤੀਜੇ ਦਾ ਐਲਾਨ ਕਰ ਦਿਤਾ ਗਿਆ ਹੈ।ਜੂਨੀਅਰ ਵਰਗ ਵਿਚੋਂ ਪ੍ਰਿਆ ਛੇਹਰਟਾ ਨੇ ਪਹਿਲਾ, ਗੁਰਸ਼ਰਨ ਸਿੰਘ ਮਾਲਾਂਵਾਲੀ ਨੇ ਦੂਜਾ, ਵਿਸ਼ਾਲ ਸਿੰਘ ਭੋਏਵਾਲੀ ਨੇ ਤੀਜਾ, ਮਨਜੀਤ ਸਿੰਘ ਜਗਦੇਵ ਕਲਾਂ ਨੇ ਚੌਥਾ ਅਤੇ ਚਾਹਤ ਸ਼ਰੀਫਪੁਰਾ ਨੇ ਜਿਲ੍ਹੇ ਵਿਚੋਂ ਪੰਜਵਾਂ ਸਥਾਨ ਪ੍ਰਾਪਤ ਕੀਤਾ ਹੈ।
ਸੀਨੀਅਰ ਵਰਗ ਵਿਚੋਂ ਜਸਪ੍ਰੀਤ ਕੌਰ ਜਗਦੇਵ ਕਲਾਂ ਨੇ ਪਹਿਲਾ, ਬੌਬੀ ਛੇਹਰਟਾ ਨੇ ਦੂਜਾ ਪ੍ਰਿਆ ਰਾਣੀ ਚਮਿਆਰੀ ਨੇ ਤੀਜਾ, ਅਕਸ਼ਰਾ ਕਟੜਾ ਕਰਮ ਸਿੰਘ ਨੇ ਚੌਥਾ ਅਤੇ ਓਮ ਰਤਨ ਤੁੰਗਬਲਾ ਨੇ ਸੁੰਦਰ ਲਿਖਾਈ ਲਿਖ ਕੇ ਜਿਲ੍ਹੇ ਵਿਚੋਂ ਮੱਲਾਂ ਮਾਰੀਆਂ ਹਨ।ਇਸੇ ਤਰਾਂ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਵਿਚੋਂ ਬੱਲ ਕਲਾਂ ਨੇ ਸੀਨੀਅਰ ਅਤੇ ਜੂਨੀਅਰ ਵਰਗ ਵਿਚੋਂ ਪਹਿਲੇ ਸਥਾਨ ਪ੍ਰਾਪਤ ਕੀਤੇ ਹਨ ਅਤੇ ਸੁਖਰਾਜ ਸਿੰਘ ਤੇ ਸਿਮਰਨਜੀਤ ਕੌਰ ਨੂੰ ਇਹ ਮਾਣ ਪ੍ਰਾਪਤ ਹੋਇਆ ਹੈ ।
ਜਿਲ੍ਹਾ ਸਿਖਿਆ ਅਫਸਰ ਸਤਿੰਦਰ ਬੀਰ ਸਿੰਘ ਦੀ ਯੋਗ ਅਗਵਾਈ ਹੇਠ ਅਤੇ ਨੋਡਲ ਅਫਸਰ ਕੁਮਾਰੀ ਆਦਰਸ਼ ਸ਼ਰਮਾ ਦੀ ਦੇਖ ਰੇਖ ‘ਚ ਚੱਲ ਰਹੇ ਇਹਨਾਂ ਮੁਕਾਬਲਿਆਂ ਵਿੱਚ ਉਪ ਜਿਲ੍ਹਾ ਸਿੱਖਿਆ ਅਫਸਰ ਰਾਜੇਸ਼ ਸ਼ਰਮਾ ਅਤੇ ਹਰਭਗਵੰਤ ਸਿੰਘ ਵੀ ਇਹਨਾਂ ਮੁਕਾਬਲਿਆਂ ਵਿੱਚ ਵਿਸ਼ੇਸ਼ ਯੋਗਦਾਨ ਪਾ ਰਹੇ ਹਨ।ਜਿਲ੍ਹਾ ਸਿੱਖਿਆ ਅਫਸਰ ਸਤਿੰਦਰ ਬੀਰ ਸਿੰਘ ਦੀ ਅਗਵਾਈ ਹੇਠ ਕੰਮ ਕਰ ਰਹੀ ਸਮੁੱਚੀ ਟੀਮ ਮੁਕਾਬਲੇ ਦੇ ਆਖਰੀ ਚਰਨ ਵਿਚ ਵੀ ਪੂਰੀ ਤਨਦੇਹੀ ਨਾਲ ਆਪਣਾ ਆਪਣਾ ਕੰਮ ਕਰ ਰਹੀ ਹੈ।ਸਤਿੰਦਰਬੀਰ ਸਿੰਘ, ਪ੍ਰੋਗਰਾਮ ਨੋਡਲ ਅਫਸਰ ਆਦਰਸ਼ ਸ਼ਰਮਾ ਅਤੇ ਪੂਰੀ ਟੀਮ ਨੇ ਜੇਤੂ ਵਿਦਿਆਰਥੀਆਂ ਦੇ ਸਕੂਲ ਮੁੱਖੀਆਂ ਅਤੇ ਮਿਹਨਤੀ ਗਾਈਡ ਅਧਿਆਪਕਾਂ ਨੂੰ ਵਿਸ਼ੇਸ਼ ਤੌਰ ਤੇ ਵਧਾਈ ਦਿੱਤੀ ਹੈ।
Check Also
ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਡਾ. ਅੰਬੇਦਕਰ ਜਯੰਤੀ ਸੰਬੰਧੀ ਸਮਾਗਮ 15 ਅਪ੍ਰੈਲ ਨੂੰ
ਅੰਮ੍ਰਿਤਸਰ, 14 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਡਾ. ਬੀ.ਆਰ ਅੰਬੇਦਕਰ …
Punjab Post Daily Online Newspaper & Print Media