ਅੰਮ੍ਰਿਤਸਰ, 27 ਨਵੰਬਰ (ਜਗਦੀਪ ਸਿੰਘ) – ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਅਤੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਸਲਾਨਾ ਧਾਰਮਿਕ
ਵਿਦਿਅਕ ਮੁਕਾਬਲੇ 23 ਅਤੇ 24 ਨਵੰਬਰ ਨੂੰ ਦਮਦਮੀ ਟਕਸਾਲ ਰਣਜੀਤ ਅਖਾੜਾ ਗੁਰਮਤਿ ਵਿਦਿਆਲਾ, ਵਡਾਲਾ ਗ੍ਰੰਥੀਆਂ ਬਟਾਲਾ ਵਿਖੇ ਕਰਵਾਏ ਗਏ।ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸੀ: ਸੈ: ਪਬਲਿਕ ਸਕੂਲ ਜੀ.ਟੀ ਰੋਡ ਤੀਸਰੀ ਜਮਾਤ ਦੀ ਵਿਦਿਆਰਥਣ ਗੁਰਕੀਰਤ ਕੌਰ ਨੇ ਸੋਲੋ ਸ਼ਬਦ ਗਾਇਨ ਵਿੱਚ ਪਹਿਲਾ, ਕਵਿਤਾ ਉਚਾਰਣ ਵਿਚ ਪਹਿਲਾ ਅਤੇ ਗੁਰਬਾਣੀ ਕੰਠ ਮੁਕਾਬਲੇ ਵਿੱਚ ਹੌਸਲਾ ਅਫਜਾਊ ਇਨਾਮ ਪ੍ਰਾਪਤ ਕੀਤਾ।ਇਸੇ ਹੀ ਸਕੂਲ ਦੇ ਯੂ.ਕੇ.ਜੀ ਦੇ ਵਿਦਿਆਰਥੀ ਵੀਰਜੋਤ ਸਿੰਘ ਨੇ ਗੁਰਬਾਣੀ ਕੰਠ ਮੁਕਾਬਲੇ ਵਿੱਚ ਦੂਸਰਾ ਸਥਾਨ ਹਾਸਲ ਕੀਤਾ।ਸੰਸਥਾ ਵੱਲੋਂ ਇਹਨਾਂ ਵਿਦਿਆਰਥੀਆਂ ਨੂੰ ਟਰਾਫੀ, ਮੈਡਲ ਅਤੇ ਸਰਟੀਫਿਕੇਟ ਦਿੱਤੇ ਗਏ।
ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਨਿਰਮਲ ਸਿੰਘ, ਚੇਅਰਮੈਨ ਸਕੂਲਜ਼ ਭਾਗ ਸਿੰਘ ਅਣਖੀ, ਪੈਟਰਨ ਰਾਜਮਹਿੰਦਰ ਸਿੰਘ ਮਜੀਠਾ, ਮੀਤ ਪ੍ਰਧਾਨ ਡਾ: ਇੰਦਰਬੀਰ ਸਿੰਘ ਨਿੱਜ਼ਰ, ਆਨਰੇਰੀ ਸਕੱੱਤਰ ਸਵਿੰਦਰ ਸਿੰਘ ਕੱਥੂਨੰਗਲ, ਅਜੀਤ ਸਿੰਘ ਬਸਰਾ, ਸਥਾਨਕ ਪ੍ਰਧਾਨ ਹਰਮਿੰਦਰ ਸਿੰਘ, ਮੈਨੇਜਰ ਸਕੂਲ ਪ੍ਰੋ. ਹਰੀ ਸਿੰਘ ਅਤੇ ਡਾਇਰੈਕਟਰ ਐਜੂਕੇਸ਼ਨ ਡਾ: ਧਰਮਵੀਰ ਸਿੰਘ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ।ਉਨ੍ਹਾਂ ਇਸ ਮੁਕਾਬਲੇ ਦੀ ਤਿਆਰੀ ‘ਚ ਸ਼ਾਮਲ ਅਧਿਆਪਕਾਂ ਦੀ ਵੀ ਸਰਾਹਣਾ ਕੀਤੀ ।
Check Also
ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ
ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …
Punjab Post Daily Online Newspaper & Print Media