Wednesday, September 30, 2026

ਭੁਪਿੰਦਰ ਭਲਵਾਨ ਤੇ ਮਲਕੀਤ ਕੌਰ ਨੂੰ ਸ਼੍ਰੋਮਣੀ ਕਮੇਟੀ ਅੰਤ੍ਰਿਗ ਮੈਂਬਰ ਬਣਾਉਣਾ ਸ਼ਲਾਘਾਯੋਗ – ਹਰੀ ਸਿੰਘ

ਧੂਰੀ, 29 ਨਵੰਬਰ (ਪ੍ਰਵੀਨ ਗਰਗ) – ਨੇੜੇ ਪਿੰਡ ਭਲਵਾਨ ਦੇ ਰਹਿਣ ਵਾਲੇ ਅਤੇ ਜ਼ਿਲਾ੍ਹ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਜੱਥੇਦਾਰ ਭੁਪਿੰਦਰ ਸਿੰਘ ਭਲਵਾਨ ਅਤੇ ਅਕਾਲੀ ਆਗੂ ਜੱਥੇਦਾਰ ਤੇਜਾ ਸਿੰਘ ਕਮਾਲਪੁਰ ਦੀ ਧਰਮ ਪਤਨੀ ਬੀਬੀ ਮਲਕੀਤ ਕੌਰ ਕਮਾਲਪੁਰ ਨੂੰ ਸ਼੍ਰੋਮਣੀ ਕਮੇਟੀ ਦਾ ਅੰਤ੍ਰਿਗ ਮੈਂਬਰ ਬਣਾਏ ਜਾਣ ਨੂੰ ਸ਼ਲਾਘਾਯੋਗ ਕਦਮ ਦੱਸਦਿਆਂ ਸ਼੍ਰੋਮਣੀ ਅਕਾਲੀ ਦਲ (ਬ) ਹਲਕਾ ਧੂਰੀ ਦੇ ਇੰਚਾਰਜ ਹਰੀ ਸਿੰਘ ਪ੍ਰੀਤ ਨੇ ਕਿਹਾ ਹੈ ਕਿ ਦੋਵਾਂ ਦੀ ਇਸ ਨਿਯੁੱਕਤੀ ਨਾਲ ਜ਼ਿਲਾ ਸੰਗਰੂਰ ਵਿੱਚ ਸਿੱਖੀ ਦਾ ਪ੍ਰਚਾਰ-ਪ੍ਰਸਾਰ ਹੋਰ ਵਧੇਗਾ।ਉਹਨਾਂ ਕਿਹਾ ਕਿ ਜੱਥੇਦਾਰ ਭੁਪਿੰਦਰ ਸਿੰਘ ਭਲਵਾਨ ਹਲਕਾ ਧੂਰੀ ਵਿੱਚ ਇੱਕ ਸ਼ਰਾਫਤ ਭਰੀ ਨਿਵੇਕਲੀ ਪਹਿਚਾਣ ਰੱਖਦੇ ਹਨ ਅਤੇ ਇਹਨਾਂ ਦੇ ਪਿਤਾ ਜੱਥੇਦਾਰ ਨਛੱਤਰ ਸਿੰਘ ਭਲਵਾਨ ਨੇ ਸਾਕਾ ਨੀਲਾ ਤਾਰਾ ਵੇਲੇ ਆਪਣੀ ਸ਼ਹਾਦਤ ਦਿੱਤੀ ਸੀ।
                 ਇਸ ਮੌਕੇ ਅਕਾਲੀ ਆਗੂ ਗਮਦੂਰ ਸਿੰਘ ਜਵੰਧਾ, ਮਨਵਿੰਦਰ ਸਿੰਘ ਬਿੰਨਰ, ਗੁਰਵਿੰਦਰ ਸਿੰਘ ਜਵੰਧਾ, ਸੁਖਵਿੰਦਰ ਸਿੰਘ ਈਸੀ, ਸਵਰਨ ਸਿੰਘ ਹਰਚੰਦਪੁਰ, ਇੰਦਰਜੀਤ ਸਿੰਘ ਸ਼ੰਟੂ, ਮਾ. ਹਰਿੰਦਰ ਸਿੰਘ ਪਲਾਸੌਰ, ਦੁਨੀ ਚੰਦ ਭੱਠੇ ਵਾਲੇ, ਤਪਿੰਦਰ ਸਿੰਘ ਮਿੰਟੂ ਅਤੇ ਇੰਦਰਜੀਤ ਸਿੰਘ ਘਨੌਰੀ ਆਦਿ ਨੇ ਵੀ ਜੱਥੇਦਾਰ ਭੁਪਿੰਦਰ ਸਿੰਘ ਭਲਵਾਨ ਅਤੇ ਬੀਬੀ ਮਲਕੀਤ ਕੌਰ ਕਮਾਲਪੁਰ ਦੀ ਇਸ ਨਿਯੁੱਕਤੀ ‘ਤੇ ਸ਼੍ਰੋਮਣੀ ਕਮੇਟੀ ਦੀ ਨਵ-ਨਿਯੁੱਕਤ ਪ੍ਰਧਾਨ ਬੀਬੀ ਜਗੀਰ ਕੌਰ ਦਾ ਧੰਨਵਾਦ ਕੀਤਾ ਹੈ।
               ਜ਼ਿਕਰਯੋਗ ਹੈ ਕਿ ਜੱਥੇਦਾਰ ਭਲਵਾਨ ਅਤੇ ਬੀਬੀ ਕਮਾਲਪੁਰ ਦੀ ਇਸ ਨਿਯੁੱਕਤੀ ਨੂੰ ਲੈ ਕੇ ਅਕਾਲੀ ਆਗੂ ਗਮਦੂਰ ਸਿੰਘ ਜਵੰਧਾ ਅਤੇ ਰਾਜ ਸਿੰਘ ਆਦਿ ਵੱਲੋਂ ਲੱਡੂ ਵੰਡ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਪੰਥ ਦੀ ਚੜਦੀ ਕਲਾ ਦੇ ਜੈਕਾਰੇ ਲਗਾਏ ਗਏ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …