ਅੰਮ੍ਰਿਤਸਰ, 3 ਦਸੰਬਰ (ਗੁਰਪ੍ਰੀਤ ਸਿੰਘ) – ਦਮਦਮੀ ਟਕਸਾਲ ਗੁਰਦੁਆਰਾ ਅਖੰਡ ਪ੍ਰਕਾਸ਼ ਸਾਹਿਬ ਭਿੰਡਰਾਂ ਕਲਾਂ ਸੰਪਰਦਾਇ ਦੇ ਮੁਖੀ ਸੰਤ ਗਿਆਨੀ ਮੋਹਣ
ਸਿੰਘ ਦੇ ਅਕਾਲ ਚਲਾਣਾ ਕਰ ਜਾਣ ‘ਤੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ 14ਵੇਂ ਮੁਖੀ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਹੈ।ਉਨ੍ਹਾਂ ਕਿਹਾ ਗਿਆਨੀ ਮੋਹਣ ਸਿੰਘ ਜਿਨ੍ਹਾਂ 102 ਸਾਲ ਦੀ ਉਮਰ ਵਾਹਿਗੁਰੂ ਦੇ ਭਾਣੇ ਅੰਦਰ ਰਹਿ ਕੇ ਗੁਜਰ ਕੀਤੀ ਅਤੇ ਸ਼ਾਂਤ ਸੁਭਾਅ ਅਤੇ ਮਿੱਠੀ ਬੋਲਬਾਣੀ ਦੇ ਮਾਲਕ, ਇਮਾਨਦਾਰ ਅਤੇ ਗੁਰਬਾਣੀ ਦੇ ਮਹਾਨ ਗਿਆਤਾ ਗਿਆਨੀ ਮੋਹਣ ਸਿੰਘ ਦੇ ਸੰਸਾਰ ਯਾਤਰਾ ਤੋਂ ਕੂਚ ਕਰ ਜਾਣ ਕਾਰਨ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ।ਉਨ੍ਹਾਂ ਵਲੋਂ ਨਿਭਾਈਆਂ ਸੇਵਾਵਾਂ ਨੂੰ ਸਿਖ ਜਗਤ ਹਮੇਸ਼ਾਂ ਯਾਦ ਰੱਖੇਗਾ।ਬਾਬਾ ਬਲਬੀਰ ਸਿੰਘ ਨੇ ਨਾਲ ਹੀ ਕਿਸਾਨ ਸੰਘਰਸ਼ ਵਿੱਚ ਜੂਝਦਿਆਂ ਜਾਨ ਗੁਵਾਉਣ ਵਾਲੇ ਗੁਰਜੰਟ ਸਿੰਘ ਬੱਛੂਆਣਾ, ਦਲਜਿੰਦਰ ਸਿੰਘ ਝੱਮਟ ਅਤੇ ਇੱਕ ਹੋਰ ਕਿਸਾਨ ਦੀ ਮੌਤ ‘ਤੇ ਵੀ ਦੁੱਖ ਦਾ ਇਜ਼ਹਾਰ ਕੀਤਾ ਹੈ।ਉਨ੍ਹਾਂ ਕਿਹਾ ਕਿ ਸੰਘਰਸ਼ ਵਿਚ ਕੁੱਦੇ ਕਿਸਾਨਾਂ ਦੀਆਂ ਕੁਰਬਾਨੀਆਂ ਅਜਾਈ ਨਹੀਂ ਜਾਣਗੀਆਂ।
Check Also
ਸ਼੍ਰੋਮਣੀ ਕਮੇਟੀ ਨੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਪਾਸਪੋਰਟ ਮੰਗੇ
ਅੰਮ੍ਰਿਤਸਰ, 25 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਚਮ ਪਾਤਸ਼ਾਹ ਸ੍ਰੀ ਗੁਰੂ …
Punjab Post Daily Online Newspaper & Print Media