Friday, March 20, 2026

ਰਾਮਵਿਲਾਸ ਪਾਸਵਾਨ ਅੱਜ ਪੰਚਕੁਲਾ ਆਉਣਗੇ- ਗਹਿਰੀ

PPN25101416

ਐਨ. ਐਫ. ਐਲ ਦੇ ਮਜ਼ਦੂਰਾਂ ਦੇ ਸੰਘਰਸ਼ ਵਿੱਚ ਲੋਜਪਾ ਸਾਥ ਦੇਵੇਗੀ

ਬਠਿੰਡਾ, 25 ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) –  ਲੋਕ ਜਨਸ਼ਕਤੀ ਪਾਰਟੀ ਦੀ ਵਿਸ਼ੇਸ਼ ਮੀਟਿੰਗ ਸੂਬਾ ਪ੍ਰਧਾਨ ਕਿਰਨਜੀਤ ਸਿੰਘ ਦੀ ਗਹਿਰੀ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਗਹਿਰੀ ਨੇ 19 ਅਕਤੂਬਰ ਦੀ ਪਾਰਟੀ ਕਾਨਫਰੰਸ ਨੂੰ ਕਾਮਯਾਬ ਕਰਨ ਲਈ ਪਾਰਟੀ ਦੇ ਨੇਤਾਵਾਂ ਅਤੇ ਵਰਕਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਦੇ ਮਿਹਨਤੀ ਵਰਕਰਾਂ ਨੇ ਇਹ ਸਾਿਬਤ ਕਰ ਦਿੱਤਾ ਹੈ ਕਿ ਲੋਜਪਾ ਇੱਕ ਸ਼ਕਤੀਸ਼ਾਲੀ ਰਾਜਸੀ ਸ਼ਕਤੀ ਵਜੋਂ ਲਗਾਤਾਰ ਅੱਗੇ ਆ ਰਹੀ ਹੈ।ਜੋ ਹਰ ਲੜਾਈ ਲੜਨ ਦੀ ਤਾਕਤ ਰਖਦੀ ਹੈ।ਗਹਿਰੀ ਨੇ ਹਰਿਆਣਾ ਦੇ ਮੁੱਖ ਮੰਤਰੀ ਦੇ ਸਹੁੰ ਚੁੱਕ ਸਮਾਗਮ ਮੌਕੇ ਪਾਰਟੀ ਦੇ ਕੌਮੀ ਪ੍ਰਧਾਨ ਅਤੇ ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਦੇ ਪਹੁੰਚਣ ਨੂੰ ਸੁੱਭ ਸੰਦੇਸ਼ ਦੱਸਦੇ  ਹੋਏ ਕਿਹਾ ਕਿ ਇਸ ਮੌਕੇ ਲੋਜਪਾ ਵਰਕਰ ਵੱਡੀ ਗਿਣਤੀ ਵਿੱਚ ਚੰਡੀਗੜ ਪਹੁੰਚ ਕੇ ਕੇਂਦਰੀ ਮੰਤਰੀ ਸ੍ਰੀ ਪਾਸਵਾਨ ਜੀ ਦਾ ਜੋਰਦਾਰ ਸੁਆਗਤ ਕਰਨਗੇ।
ਲਾਲ ਚੰਦ ਸ਼ਰਮਾ ਨੂੰ ਜਿਲ੍ਹਾ ਬਠਿੰਡਾ ਦਾ ਐਕਟਿੰਗ ਪ੍ਰਧਾਨ ਨਿਯੁੱਕਤ ਕਰਦਿਆਂ ਉਨਾਂ ਕਿਹਾ ਕਿ ਜਲਦੀ ਹੀ ਪਾਰਟੀ ਦੇ ਸਾਰੇ ਵਿੰਗਾਂ ਦੇ ਜਿਲ੍ਹਾ ਪ੍ਰਧਾਨਾ ਦੀ ਚੋਣ ਨਵੇਂ ਸਿਰੇ ਤੋਂ ਕੀਤੀ ਜਾਵੇਗੀ ਉਨਾ ਐਨ ਐਫ ਐਲ ਮਜ਼ਦੂਰਾਂ ਵੱਲੋਂ ਸ਼ੁਰੂ ਕੀਤੇ ਸੰਘਰਸ਼ ਦੀ ਪੂਰਨ ਹਮਾਇਤ ਕਰਦਿਆਂ ਐਲਾਨ ਕੀਤਾ ਕਿ ਪਾਰਟੀ ਪਹਿਲਾਂ ਦੀ ਤਰਾਂ ਹੀ ਸੰਘਰਸ਼ੀ ਮਜ਼ਦੂਰਾਂ ਦਾ ਡਟ ਕੇ ਸਾਥ ਦੇਵੇਗੀ।ਇਸ ਮੌਕੇ ਜਗਦੀਪ ਸਿੰਘ ਗਹਿਰੀ, ਜਸਵੀਰ ਸਿੰਘ ਸੀਰਾ ਜਿਲ੍ਹਾ ਪ੍ਰਧਾਨ ਸ਼ਹਿਰੀ, ਬੋਹੜ ਸਿੰਘ ਘਾਰੂ, ਰਜਿੰਦਰ ਸਿੰਘ ਦਲਿਤ ਸੈਨਾ, ਬਲਵਿੰਦਰ ਸਿੰਘ ਕਿਸਾਨ ਸੈੱਲ, ਸੁਖਦੇਵ ਸਿੰਘ, ਅ੍ਰਿਮਤਪਾਲ ਜਨਸ਼ਕਤੀ ਮਜਦੂਰ ਸਭਾ, ਯਾਦਵਿੰਦਰ ਸਿੰਘ ਐਡਵੋਕੇਟ, ਜੁਗਰਾਜ ਸਿੰਘ ਪ੍ਰੇਮੀ, ਪਰਮਜੀਤ ਕੌਰ, ਅਮਰਜੀਤ ਕੌਰ, ਆਤਮਾ ਸਿੰਘ ਮੌਂਗਾ, ਸੁਖਵਿੰਦਰ ਸਿੰਘ ਸਰਾਵਾਂ, ਗੁਰਜੰਟ ਸਿੰਘ ਯੂਥ ਵਿੰਗ, ਪ੍ਰਗਟ ਸਿੰਘ ਤੁੰਗਵਾਲੀ ਅਤੇ ਹੋਰ ਪਾਰਟੀ ਆਗੂ ਹਾਜ਼ਰ ਸਨ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply