Wednesday, February 25, 2026

`ਸੋਹਣੇ ਸਕੂਲ ਸੋਹਣਾ ਫਰਨੀਚਰ` ਮੁਹਿੰਮ ਤਹਿਤ ਸਰਕਾਰੀ ਸਕੂਲ਼ਾਂ ਦੇ ਫਾਲਤੁ ਫਰਨੀਚਰ ਨੂੰ ਦਿੱਤਾ ਜਾ ਰਿਹਾ ਨਵਾਂ ਰੂਪ

ਅੰਮ੍ਰਿਤਸਰ, 5 ਦਸੰਬਰ (ਸੁਖਬੀਰ ਸਿੰਘ) – ਸਿੱਖਿਆ ਮੰਤਰੀ ਪੰਜਾਬ ਵਿਜੈ ਇੰਦਰ ਸਿੰਗਲਾ ਦੀ ਸੁਚੱਜੀ ਅਗਵਾਈ ਅਤੇ ਸਿੱਖਿਆ ਸਕੱਤਰ ਪੰਜਾਬ ਕ੍ਰਿਸ਼ਨ ਕੁਮਾਰ ਦੀ ਦੇਖ-ਰੇਖ ਹੇਠ ਸਰਕਾਰੀ ਸਕੂਲਾਂ ਦੀ ਨੁਹਾਰ ਨੂੰ ਬਦਲਣ ਦੀ ਮੁਹਿੰਮ `ਸੋਹਣੇ ਸਕੂਲ ਸੋਹਣਾ ਫਰਨੀਚਰ` ਤਹਿਤ ਸਕੂਲਾਂ ‘ਚ ਪਏ ਫਾਲਤੂ ਫਰਨੀਚਰ ਨੂੰ ਨਵੀਂ ਦਿੱਖ ਦਿੱਤੀ ਜਾ ਰਹੀ ਹੈ।
                 ਸਿੱਖਿਆ ਵਿਭਾਗ ਵਲੋਂ ਸਰਕਾਰੀ ਸਕੂਲਾਂ ਦੇ ਕਲਾਸ ਰੂਮਾਂ ਨੂੰ ਆਕਰਸ਼ਕ ਬਣਾਉਣ ਲਈ ਮਿਸ਼ਨ ਫਰਨੀਚਰ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਦੀ ਝਲਕ ਵੱਖ-ਵੱਖ ਸਕੂਲ ਅਧਿਆਪਕਾਂ ਵਲੋਂ ਕੰਡਮ ਪਏ ਫਰਨੀਚਰ ਨੂੰ ਨਵਾਂ ਰੂਪ ਦਿੰਦਿਆਂ ਰੰਗਦਾਰ ਤੇ ਮਿਆਰੀ ਬਣਾਉਣ ਦੀਆਂ ਸੋਸ਼ਲ ਮੀਡੀਆ ਰਾਹੀ ਲਗਾਤਾਰ ਪੈ ਰਹੀਆਂ ਤਸਵੀਰਾਂ ਰਾਹੀਂ ਦਿਖਾਈ ਦੇ ਰਹੀ ਹੈ।ਸਕੂਲ ਅਧਿਆਪਕਾਂ ਵਲੋਂ ਕੀਤੇ ਜਾ ਰਹੇ ਇਸ ਕਾਰਜ਼ ਦੀ ਸਰਾਹਣਾ ਕਰਦਿਆਂ ਸਿੱਖਿਆ ਸਕੱਤਰ ਪੰਜਾਬ ਵਲੋਂ ਅਜਿਹੀਆਂ ਤਸਵੀਰਾਂ ਵਾਲੇ ਪੋਸਟਰ ਨੂੰ ਸੋਸ਼ਲ ਮੀਡੀਆ ਰਾਹੀਂ ਸਾਂਝਿਆਂ ਕੀਤਾ ਜਾ ਰਿਹਾ ਹੈ। ਇਥੇ ਦੱਸਣਯੋਗ ਹੈ ਕਿ ਮਿਸ਼ਨ ਫਰਨੀਚਰ ਤਹਿਤ ਸਕੂਲ ਦੇ ਹਰ ਪ੍ਰਕਾਰ ਦੇ ਫਰਨੀਚਰ ਜਿਵੇਂ ਬੱਚਿਆਂ ਦੇ ਬੈਠਣ ਲਈ ਬੈਂਚ/ਡੈਸਕ, ਅਧਿਆਪਕਾਂ ਲਈ ਕੁਰਸੀ, ਮੇਜ ਜਾਂ ਹੋਰ ਕੋਈ ਫਰਨੀਚਰ ਜਿਸ ਨੂੰ ਬਹੁਤ ਘੱਟ ਲਾਗਤ ਨਾਲ ਅਧਿਆਪਕਾਂ ਵਲੋਂ ਸੋਹਣਾ ਬਣਾਉਣ ਲਈ ਕੀਤੇ ਜਾ ਰਹੇ ਯਤਨ ਸ਼ਲਾਘਾਯੋਗ ਹਨ।
              ਜ਼ਿਲ੍ਹਾ ਸਿਖਿਆ ਅਫਸਰ (ਸੈ.ਸਿ) ਅੰਮ੍ਰਿਤਸਰ ਸਤਿੰਦਰਬੀਰ ਸਿੰਘ ਅਤੇ ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿ) ਅੰਮ੍ਰਿਤਸਰ ਕੰਵਲਜੀਤ ਸਿੰਘ ਨੇ ਸਾਂਝੇ ਤੌਰ ‘ਤੇ ਸਕੂਲ ਅਧਿਆਪਕਾਂ ਤੇ ਸਕੂਲ ਮੁਖੀਆਂ ਨੂੰ ਕਿਹਾ ਕਿ ਵਿਭਾਗ ਵਲੋਂ ਫਰਨੀਚਰ ਦੀ ਸਾਂਭ ਸੰਭਾਲ ਲਈ ਸ਼ੂਰੁ ਕੀਤਾ ਮਿਸ਼ਨ ਫਰਨੀਚਰ ਸਰਕਾਰੀ ਸਕੂਲਾਂ ਦੀ ਸੰਪਤੀ ਨੂੰ ਸੰਭਾਲਣ ਅਤੇ ਸੰਵਾਰਨ ਦਾ ਇਕ ਅਹਿਮ ਉਪਰਾਲਾ ਹੈ ਜਿਸ ਵਿੱਚ ਸਮੁਹ ਸਿੱਖਿਆ ਅਧਿਕਾਰੀ, ਸਕੂਲ ਮੁਖੀ ਅਤੇ ਅਧਿਆਪਕ ਆਪਣਾ ਯੋਗਦਾਨ ਪਾ ਰਹੇ ਹਨ।ਇਸ ਦੇ ਨਾਲ ਨਾਲ ਸਿੱਖਿਆ ਵਿਭਾਗ ਵਲੋਂ ਸਕੂਲ ਸੰਪਤੀ ਦੀ ਸੰਭਾਲ ਲਈ ਰਿਪੇਅਰ ਗ੍ਰਾਂਟ ਵੀ ਭੇਜੀ ਗਈ ਹੈ।
                  ਉਨ੍ਹਾਂ ਨਾਲ ਇਸ ਸਮੇਂ ਰਜੇਸ਼ ਸ਼ਰਮਾ, ਹਰਭਗਵੰਤ ਸਿੰਘ, ਸ਼੍ਰੀਮਤੀ ਰੇਖਾ ਮਹਾਜਨ (ਤਿੰਨੋਂ ਉਪ ਜ਼ਿਲ਼੍ਹਾ ਸਿੱਖਿਆ ਅਫਸਰ), ਰਾਜਦੀਪ ਸਿੰਘ ਸਟੈਨੋ, ਤਰਲੋਚਨ ਸਿੰਘ ਸੁਪਰਡੈਂਟ, ਪ੍ਰਿੰਸੀਪਲ ਕੰਵਲਪ੍ਰਦੀਪ ਸਿੰਘ ਕਾਹਲੋਂ, ਪਰਮਿੰਦਰ ਸਿੰਘ ਸਰਪੰਚ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ, ਦਵਿੰਦਰ ਕੁਮਾਰ ਮੰਗੋਤਰਾ ਆਦਿ ਹਾਜ਼ਰ ਸਨ।

Check Also

ਸ਼੍ਰੋਮਣੀ ਕਮੇਟੀ ਨੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਪਾਸਪੋਰਟ ਮੰਗੇ

ਅੰਮ੍ਰਿਤਸਰ, 25 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਚਮ ਪਾਤਸ਼ਾਹ ਸ੍ਰੀ ਗੁਰੂ …