Saturday, March 14, 2026

ਵਿਦਿਆਰਥਣ ਸੋਰਵੀ ਮਹਾਜਨ ਨੂੰ ਜਿਲ੍ਹੇ ਦਾ ਨਾਮ ਰੋਸ਼ਨ ਕਰਨ ‘ਤੇ ਡੀ.ਸੀ ਨੇ ਦਿੱਤਾ ਪ੍ਰਸੰਸਾ ਪੱਤਰ

ਪਠਾਨਕੋਟ, 6 ਦਸੰਬਰ (ਪੰਜਾਬ ਪੋਸਟ ਬਿਊਰੋ) – ਸਥਾਨਕ ਮਾਡਰਨ ਸੰਦੀਪਨੀ ਸਕੂਲ ਦੀ 9ਵੀਂ ਕਲਾਸ ਦੀ ਵਿਦਿਆਰਥਣ ਸੋਰਭੀ ਮਹਾਜਨ ਨੇ ਆਲ ਇੰਡੀਅਨ ਸਪੇਸ ਰਿਸਰਚ ਆਰਗੋਨਾਈਜੇਸ਼ਨ ਵੱਲੋਂ ਆਯੋਜਿਤ ਇੱਕ ਲੇਖ ਰਾਈਟਿੰਗ ਪ੍ਰਤੀਯੋਗਿਤਾ ਵਿੱਚ ਆਲ ਇੰਡੀਆ ਪੱਧਰ ‘ਤੇ 6ਵਾਂ ਸਥਾਨ ਪ੍ਰਾਪਤ ਕੀਤਾ ਹੈ।ਵਿਦਿਆਰਥਣ ਸੋਰਵੀ ਮਹਾਜਨ ਨੂੰ ਸੰਯਮ ਅਗਰਵਾਲ ਡਿਪਟੀ ਕਮਿਸ਼ਨਰ ਪਠਾਨਕੋਟ ਵੱਲੋਂ ਜਿਲ੍ਹਾ ਪਠਾਨਕੋਟ ਦਾ ਨਾਮ ਪੂਰੇ ਭਾਰਤ ਵਿੱਚ ਰੋਸ਼ਨ ਕਰਨ ‘ਤੇ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਸਮੇਂ ਸਕੂਲ ਦੇ ਚੇਅਰਮੈਨ ਪਵਨ ਮਹਾਜਨ, ਪ੍ਰਿੰਸੀਪਲ ਨੀਰਜ਼ ਮੋਹਣ ਪੁਰੀ ਅਤੇ ਵਿਦਿਆਰਥਣ ਸੋਰਵੀ ਮਹਾਜਨ ਦੇ ਮਾਤਾ ਸ੍ਰੀਮਤੀ ਸਰੂਚੀ ਮਹਾਜਨ, ਪਿਤਾ ਸੰਜੀਵ ਮਹਾਜਨ ਵੀ ਹਾਜ਼ਰ ਸਨ।
                     ਡਿਪਟੀ ਕਮਿਸ਼ਨਰ ਪਠਾਨਕੋਟ ਸ਼ੀ ਸੰਯਮ ਅਗਰਵਾਲ ਨੇ ਸੋਰਵੀ ਮਹਾਜਨ, ਉਸ ਦੇ ਮਾਤਾ ਪਿਤਾ ਅਤੇ ਸਕੂਲ ਸਟਾਫ ਨੂੰ ਸੁਭਕਾਮਨਾਵਾਂ ਦਿੱਤੀਆਂ।ਸਕੂਲ ਪ੍ਰਿੰਸੀਪਲ ਨੀਰਜ਼ ਮੋਹਣ ਪੁਰੀ ਅਤੇ ਵਿਦਿਆਰਥਣ ਸੋਰਵੀ ਮਹਾਜਨ ਨੇ ਇਸ ਮਾਨ ਸਨਮਾਣ ਲਈ ਜਿਲ੍ਹਾ ਪ੍ਰਸਾਸ਼ਨ ਦਾ ਧੰਨਵਾਦ ਕੀਤਾ।ਉਨ੍ਹਾਂ ਦੱਸਿਆ ਕਿ ਇਸ ਪ੍ਰਤੀਯੋਗਿਤਾ ਵਿੱਚ ਇੱਕ ਹੋਰ ਵਿਦਿਆਰਥੀ ਦਿਗਵਿਜੈ ਸਿੰਘ ਨੇ ਵੀ 12ਵਾਂ ਸਥਾਨ ਪ੍ਰਾਪਤ ਕੀਤਾ ਹੈ।

Check Also

ਖਾਲਸਾ ਕਾਲਜ ਵਿਖੇ ‘ਟੌਪਰਾਂ ਦਾ ਅਸਲ ਰਾਜ਼’ ਵਿਸ਼ੇ ’ਤੇ ਸੈਮੀਨਾਰ

ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ …