ਪਠਾਨਕੋਟ, 6 ਦਸੰਬਰ (ਪੰਜਾਬ ਪੋਸਟ ਬਿਊਰੋ) – ਵਧੀਕ ਡਿਪਟੀ ਕਮਿਸ਼ਨਰ (ਜ)- ਕਮ- ਵਾਧੂ ਚਾਰਜ਼ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸੁਰਿੰਦਰ ਸਿੰਘ
ਵੱਲੋਂ ਨਰੇਗਾ ਅਧੀਨ ਚਲ ਰਹੇ ਜਿਲ੍ਹਾ ਪਠਾਨਕੋਟ ਵਿੱਚ ਵਿਕਾਸ ਕਾਰਜਾਂ ਦਾ ਰੀਵਿਓ ਕਰਨ ਲਈ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਦੇ ਦਫਤਰ ਸਰਨਾ ਵਿਖੇ ਇੱਕ ਰੀਵਿਓ ਮੀਟਿੰਗ ਆਯੋਜਿਤ ਕੀਤੀ। ਇਸ ਵਿੱਚ ਪਰਮਪਾਲ ਸਿੰਘ ਜਿਲ੍ਹਾ ਵਿਕਾਸ ਤੇ ਪੰਚਾਇਤ ਅਫਸ਼ਰ, ਹਰਪ੍ਰੀਤ ਸਿੰਘ ਬੀ.ਡੀ.ਪੀ.ਓ ਪਠਾਨਕੋਟ, ਨੀਰੂ ਬਾਲਾ ਬੀ.ਡੀ.ਪੀ.ਓ ਧਾਰ ਕਲ੍ਹਾਂ, ਵਿਜੈ ਕੁਮਾਰ ਬੀ.ਡੀ.ਪੀ.ਓ ਘਰੋਟਾ, ਪ੍ਰਭਦੀਪ ਸਿੰਘ ਬੀ.ਡੀ.ਪੀ.ਓ ਸੁਜਾਨਪੁਰ, ਸੁਰੇਸ਼ ਕੁਮਾਰ ਬੀ.ਡੀ.ਪੀ.ਓ ਨਰੋਟ ਜੈਮਲ ਸਿੰਘ, ਜੋਗਿੰਦਰ ਕੌਰ ਬੀ.ਡੀ.ਪੀ.ਓ ਬਮਿਆਲ, ਨਿਧੀ ਮਹਿਤਾ ਜਿਲ੍ਹਾ ਕੋਆਰਡੀਨੇਟਰ ਨਰੇਗਾ ਪਠਾਨਕੋਟ, ਮੀਨਾਕਸੀ, ਇਸਾ ਮਹਾਜਨ ਅਤੇ ਹੋਰ ਸਬੰਧਤ ਵਿਭਾਗੀ ਅਧਿਕਾਰੀ ਹਾਜ਼ਰ ਸਨ।
ਸੁਰਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜ) ਨੇ ਦੱਸਿਆ ਕਿ ਆਉਣ ਵਾਲੇ ਦਿਨ੍ਹਾਂ ਵਿੱਚ ਜਿਲ੍ਹਾ ਪਠਾਨਕੋਟ ਦੇ ਸਰਕਾਰੀ ਸਕੂਲਾਂ ਵਿੱਚ 5 ਕਰੋੜ 51 ਲੱਖ 50 ਹਜਾਰ ਦੀ ਰਾਸ਼ੀ ਨਾਲ 477 ਵਿਕਾਸ ਕਾਰਜ ਕਰਵਾਏ ਜਾਣਗੇ। ਉਨ੍ਹਾਂ ਬਲਾਕ ਵਿਕਾਸ ਤੇ ਪੰਚਾਇਤ ਅਫਸਰਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਸਾਰੇ ਸਕੂਲਾਂ ਵਿੱਚ ਕਿਹੜੇ ਕੰਮ ਕਰਵਾਉਂਣ ਵਾਲੇ ਹਨ ਇਸ ਲਈ ਜਿਲ੍ਹਾ ਸਿੱਖਿਆ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਰਿਪੋਰਟ ਤਿਆਰ ਕਰਕੇ ਆਉਂਣ ਵਾਲੇ 15 ਦਿਨ੍ਹਾਂ ਦੇ ਅੰਦਰ ਅੰਦਰ ਕੰਮਾਂ ਨੂੰ ਸ਼ੁਰੂ ਕਰਵਾਇਆ ਜਾਵੇ।
ਉਨ੍ਹਾਂ ਦੱਸਿਆ ਕਿ ਨਰੇਗਾ ਅਧੀਨ ਸਰਕਾਰੀ ਸਕੂਲਾਂ ਵਿੱਚ ਜਰੂਰਤ ਅਨੁਸਾਰ ਸਕੂਲਾਂ ਦੀ ਚਾਰ ਦਿਵਾਰੀ, ਕਿਚਨ ਸ਼ੈਡ, ਮਲਟੀ ਟਾਈਲਟ, ਪੋਦੇ ਲਗਾਉਣਾ, ਆਂਗਣਬਾੜੀ ਸੈਂਟਰਾਂ ਦੀ ਰਿਪੇਅਰ, ਜਿਨ੍ਹਾਂ ਸਕੂਲਾਂ ਵਿੱਚ ਫਰਸ ਕੱਚੇ ਹਨ ਉਨ੍ਹਾਂ ਨੂੰ ਪੱਕਿਆ ਕਰਵਾਉਣਾ, ਇਸ ਤੋਂ ਇਲਾਵਾ ਲੋੜ ਅਨੁਸਾਰ ਟਾਈਲ ਆਦਿ ਲਗਾਉਣ ਦੇ ਕੰਮ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਹ ਵਿਕਾਸ ਕਾਰਜ਼ ਜਲਦੀ ਸ਼ੁਰੂ ਕੀਤੇ ਜਾਣਗੇ ਅਤੇ ਨਿਰਧਾਰਤ ਸਮੇਂ ਦੇ ਅੰਦਰ ਅੰਦਰ ਪੂਰੇ ਕੀਤੇ ਜਾਣਗੇ।
ਮੀਟਿੰਗ ਦੋਰਾਨ ਪ੍ਰਧਾਨ ਮੰਤਰੀ ਅਵਾਸ ਯੋਜਨਾ ਗ੍ਰਾਮੀਣ ਅਤੇ ਜਿਲ੍ਹਾ ਪਠਾਨਕੋਟ ਵਿੱਚ ਜਿਲ੍ਹਾ ਪ੍ਰੀਸਦ ਦੁਆਰਾ ਕਰਵਾਏ ਜਾਣ ਵਾਲੇ ਵਿਕਾਸ ਕਾਰਜ਼ਾਂ ਦਾ ਵੀ ਰੀਵਿਓ ਕੀਤਾ ਗਿਆ ਅਤੇ ਸਮੇਂ ਰਹਿੰਦਿਆਂ ਵਿਕਾਸ ਕਾਰਜ ਸ਼ੁਰੂ ਕਰਵਾ ਕੇ ਨਿਰਧਾਰਤ ਸਮੇਂ ਤੇ ਪੂਰੇ ਕਰਨ ਦੀ ਵੀ ਹਦਾਇਤ ਕੀਤੀ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media