Saturday, March 14, 2026

ਮੇਅਰ ਰਿੰਟੂ ਵਲੋਂ ਅੰਦਰੂਨ ਸ਼ਹਿਰ ਦੇ ‘ਚ ਚੱਲ ਰਹੇ ਟਾਇਲ ਵਰਕ ਦੇ ਕੰਮ ਦਾ ਜਾਇਜ਼ਾ

ਕਟੜਾ ਜੈਮਲ ਸਿੰਘ ਵਿਖੇ ਹੈਂਡਬੋਰ ਟਿਊਬਵੈਲ ਦਾ ਕੀਤਾ ਉਦਘਾਟਨ

ਅੰਮ੍ਰਿਤਸਰ, 6 ਦਸੰਬਰ (ਜਗਦੀਪ ਸਿੰਘ) – ਮੇਅਰ ਕਰਮਜੀਤ ਸਿੰਘ ਰਿੰਟੂ ਵਲੋਂ ਕੇਂਦਰੀ ਵਿਧਾਨ ਸਭਾ ਹਲਕਾ ਦੇ ਵਾਰਡ ਨੰ: 49 ਦੇ ਕਟੜਾ ਜੈਮਲ ਸਿੰਘ, ਚੋਪੜਾ ਟੇਲਰ ਦੇ ਨਾਲ ਹੈਂਡਬੋਰਡ ਟਿਊਬਵੈਲ ਦਾ ਉਦਘਾਟਨ ਕੀਤਾ ਗਿਆ।ਇਸ ਕੰਮ ‘ਤੇ 12 ਲੱਖ ਖਰਚ ਕੀਤਾ ਗਿਆ ਹੈ।
                     ਮੇਅਰ ਰਿੰਟੂ ਤੇ ਕੌਂਸਲਰ ਵਿਕਾਸ ਸੋਨੀ ਨੇ ਅੰਦਰੂਨ ਸ਼ਹਿਰ `ਚ ਚੱਲ ਰਹੇ ਟਾਇਲ ਵਰਕ ਦੇ ਕੰਮਾਂ ਤੋਂ ਇਲਾਵਾ ਗੁਰਦੁਆਰਾ ਗੁਰੂ ਕੇ ਮਹਿਲ ਦੇ ਚੌਂਕ ਪਾਸੀਆਂ, ਗੁਰੂ ਬਾਜ਼ਾਰ, ਚੂੜਾ ਵਾਲਾ ਬਾਜ਼ਾਰ, ਮਾਈ ਸੇਵਾ ਵਾਲੇ ਬਾਜ਼ਾਰ `ਚ 60 ਲੱਖ ਰੁਪਏ ਦੀ ਲਾਗਤ ਨਾਲ ਕੀਤੇ ਜਾ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ।
ਮੇਅਰ ਕਰਮਜੀਤ ਸਿੰਘ ਰਿੰਟੂ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਦਿਹਾੜੇ ਦੇ ਸਬੰਧ `ਚ ਅੰਦਰੂਨ ਸ਼ਹਿਰ ਦੀ ਦਿੱਖ ਨਿਖਾਰਣ ਲਈ ਵਿਕਾਸ ਕਾਰਜ ਜ਼ੋਰਾਂ `ਤੇ ਚੱਲ ਰਹੇ ਹਨ।ਗੁਰਦੁਆਰਾ ਗੁਰੂ ਕੇ ਮਹਿਲ ਸ਼ਹਿਰ ਦੇ ਅੰਦਰੂਨ ਇਲਾਕੇ `ਚ ਹੈ ਤੇ ਇਸ ਦੇ ਆਲੇ ਦੁਆਲੇ ਦੀ ਦਿੱਖ ਨਿਖਾਰਨ ਲਈ ਟਾਇਲ ਵਰਕ ਕਰਵਾਇਆ ਜਾ ਰਿਹਾ ਹੈ।ਸੜਕਾਂ ਨੂੰ ਦਰੁਸਤ ਤੇ ਸਾਫ ਸਫਾਈ ਰੱਖਣ ਲਈ ਦਿਨ ਪ੍ਰਤੀ ਦਿਨ ਕੰਮ ਹੋ ਰਿਹਾ ਹੈ।ਰਾਤ ਸਮੇਂ ਹਰ ਗਲੀ `ਚ ਸਟਰੀਟ ਲਾਈਟ ਜਗਮਗਾ ਰਹੀ ਹੈ ਤਾਂ ਜੋ ਕਿਸੇ ਵੀ ਸ਼ਰਧਾਲੂ ਤੇ ਸ਼ਹਿਰਵਾਸੀ ਨੂੰ ਕਿਸੇ ਕਿਸਮ ਦੀ ਕੋਈ ਵੀ ਮੁਸ਼ਕਿਲ ਨਾ ਆਏ।ਮੇਅਰ ਨੇ ਆਲੇ ਦੁਆਲੇ ਦੇ ਦੁਕਾਨਦਾਰਾਂ ਤੇ ਸ਼ਹਿਰਵਾਸੀਆਂ ਨੂੰ ਅਪੀਲ ਕੀਤੀ ਕਿ ਸ਼ਹਿਰ ਨੂੰ ਸਾਫ ਸੁਥਰਾ ਬਣਾਏ ਰੱਖਣ ਲਈ ਸਭ ਨੂੰ ਸਹਿਯੋਗ ਦੇਣਾ ਚਾਹੀਦਾ ਹੈ।
                        ਇਸ ਮੌਕੇ ਕੌਂਸਲਰ ਵਿਕਾਸ ਸੋਨੀ, ਸੁਨੀਲ ਕੌਂਟੀ ਤੇ ਇਲਾਕਾ ਨਿਵਾਸੀ ਹਾਜ਼ਰ ਸਨ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …