Friday, July 31, 2026

ਲੋਕਤੰਤਰ ਮੁਹਿੰਮ ਦੇ ਦੂਜੇ ਪੜਾਅ ਤਹਿਤ ਚੋਣ ਜਾਗਰੂਕਤਾ ਲਈ ਆਨਲਾਈਨ ਮੁਕਾਬਲਾ 13 ਨੂੰ

ਕਪੂਰਥਲਾ, 10 ਦਸੰਬਰ (ਪੰਜਾਬ ਪੋਸਟ ਬਿਊਰੋ) – ਮੁੱਖ ਚੋਣ ਅਫਸਰ ਪੰਜਾਬ ਦੀਆਂ ਹਦਾਇਤਾਂ ਮੁਤਾਬਿਕ ਸੰਵਿਧਾਨ ਅਧਾਰਿਤ ਲੋਕਤੰਤਰ ਮੁਹਿੰਮ ਦੇ ਦੂਜੇ ਪੜਾਅ ਤਹਿਤ 13 ਦਸੰਬਰ ਨੂੰ ਆਨਲਾਇਨ ਮੁਕਾਬਲਾ ਕਰਵਾਇਆ ਜਾ ਰਿਹਾ ਹੈ।
              ਜਿਲਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਕਿਹਾ ਕਿ ਦੂਜੇ ਪੜਾਅ ਤਹਿਤ ਮੁੱਖ ਚੋਣ ਅਫਸਰ ਪੰਜਾਬ ਵਲੋਂ ਲੇਖ ਤੇ ਹੋਰ ਸੰਖੇਪ ਜਾਣਕਾਰੀ ਵਾਲੀਆਂ ਵੀਡੀਓ ਵਧੀਕ ਮੁੱਖ ਚੋਣ ਅਫਸਰ ਵਲੋਂ ਫੇਸਬੁੱਕ ਰਾਹੀਂ ਸਾਂਝੇ ਕੀਤੇ ਲੇਖਾਂ ਵਿਚੋਂ ਹੀ ਹੋਵੇਗਾ ਅਤੇ ਇਸ ਵਿਚ ਕੇਵਲ ਈ.ਐਲ.ਸੀ ਮੈਂਬਰ (ਸਕੂਲ) ਹੀ ਭਾਗ ਲੈ ਸਕਦੇ ਹਨ।
              ਕੁੱਲ 30 ਸਵਾਲਾਂ ਲਈ 30 ਮਿੰਟ ਦਾ ਸਮਾਂ ਮਿਲੇਗਾ ਅਤੇ ਫੇਸਬੁੱਕ ਤੇ ਟਵਿੱਟਰ ਉੰਪਰ ਕੁਇਜ਼ ਦਾ ਲਿੰਕ 13 ਦਸੰਬਰ ਨੂੰ ਸਵੇਰੇ 11.50 ਵਜੇ ਸਾਂਝਾ ਕੀਤਾ ਜਾਵੇਗਾ।
                 ਉਨਾਂ ਇਹ ਵੀ ਸਪੱਸ਼ਟ ਕੀਤਾ ਕਿ ਮੁੱਖ ਚੋਣ ਅਫਸਰ ਦਫਤਰ ਦੀਆਂ ਹਦਾਇਤਾਂ ਮੁਤਾਬਿਕ ਕੁਇਜ਼ ਨਿਰਧਾਰਿਤ ਸਮੇਂ ਅੰਦਰ ਹੀ ਪੂਰਾ ਕਰਕੇ ਸਬਮਿਟ ਕਰਨਾ ਹੋਵੇਗਾ ਅਤੇ ਅਲਾਟ ਕੀਤੇ 30 ਮਿੰਟ ਤੋਂ ਬਾਅਦ ਕੁਇਜ਼ ਨੂੰ ਸਬਮਿਟ ਨਹੀਂ ਕੀਤਾ ਜਾ ਸਕੇਗਾ।
               ਜਿਲਾ ਚੋਣ ਅਫਸਰ ਨੇ ਦੱਸਿਆ ਕਿ ਆਨਲਾਈਨ ਕੁਇਜ਼ ਦੇ ਜੇਤੂਆਂ ਨੂੰ ਪਹਿਲਾ ਇਨਾਮ 1500 ਰੁਪੈ, ਦੂਜਾ 1300 ਰੁਪੈ ਤੇ ਤੀਜਾ 1000 ਰੁਪੈ ਦਿੱਤਾ ਜਾਵੇਗਾ।ਜੇਕਰ ਇਕ ਤੋਂ ਵੱਧ ਪ੍ਰਤੀਯੋਗੀਆਂ ਦੇ ਬਰਾਬਰ ਨੰਬਰ ਆਉਂਦੇ ਹਨ ਤਾਂ ਜੇਤੂਆਂ ਦੀ ਚੋਣ ਲਾਟਰੀ ਰਾਹੀਂ ਕੀਤੀ ਜਾਵੇਗੀ।

Check Also

ਨਗਰ ਪੰਚਾਇਤ ਰਈਆ ਦੀ ਪਹਿਲੀ ਜਨਰਲ ਹਾਊਸ ਮੀਟਿੰਗ ਸੰਪਨ

1 ਕਰੋੜ 6 ਲੱਖ ਦੇ ਵਿਕਾਸ ਕਾਰਜ਼ਾਂ ਨੂੰ ਹਰੀ ਝੰਡੀ ਰਈਆ, 30 ਜੁਲਾਈ (ਪੰਜਾਬ ਪੋਸਟ …