ਧੂਰੀ, 16 ਦਸੰਬਰ (ਪ੍ਰਵੀਨ ਗਰਗ) – “ਸਾਹਿਤਕਾਰੋਂ ਕਾ ਮੰਚ” ਵਲੋਂ ਨਿਰਮਾਣਕਰਤਾ ਰਮਨਦੀਪ ਕੌਰ (ਹਰਸਰ ਜਾਈ) ਅਤੇ ਸਹਿ ਨਿਰਮਾਣਕਰਤਾ ਆਭਾ ਚੌਹਾਨ
ਦੀ ਅਗਵਾਈ ਹੇਠ ਆਨਲਾਈਨ ਯੂ ਟਿਊਬ ਪ੍ਰਤੀਯੋਗਿਤਾ ਕਰਵਾਈ ਗਈ।ਜਿਸ ਵਿੱਚ ਵੱਖ-ਵੱਖ ਸਥਾਨਾਂ ਤੋਂ ਇਕਜੋਤ ਸਿੰਘ (ਲੁਧਿਆਣਾ), ਕਿਰਨਜੀਤ ਕੌਰ (ਮੋਗਾ), ਸੁਰਿੰਦਰ ਨਿਮਾਣਾ (ਬਰਨਾਲਾ), ਸਿਮਰਨਜੀਤ ਕੌਰ (ਪਟਿਆਲਾ), ਬੂਟਾ ਸਿੰਘ ਕਾਹਨੇਕੇ (ਬਰਨਾਲਾ), ਸੁਸ਼ਮਾ ਸੱਭਰਵਾਲ (ਪਟਿਆਲਾ), ਜਯੋਤੀ ਅਗਰਵਾਲ (ਕਲਕੱਤਾ), ਰੀਨਾ ਸਿਨ੍ਹਾ (ਝਾਰਖੰਡ), ਅਭਿਸ਼ੇਕ ਜੈਨ (ਦਾਮੋਦਰ), ਸ਼ਰਧਾ ਮਿੱਤਲ (ਪੰਚਕੂਲਾ), ਮੰਜੂ ਰਾਏ ਸ਼ਰਮਾ (ਮੁੰਬਈ) ਆਦਿ ਨੇ ਭਾਗ ਲਿਆ।ਇਹਨਾਂ ਪ੍ਰਤੀਭਾਗੀਆਂ ਨੇ ਆਪਣੀਆਂ ਰਚਨਾਵਾਂ ਨੂੰ ਵੀਡਿਓ ਰਾਹੀਂ ਪੇਸ਼ ਕਰਕੇ ਆਪਣੀ ਲੇਖਣੀ ਨਾਲ਼ ਸਭ ਨੂੰ ਰੂਬਰੂ ਕਰਵਾਇਆ।ਸਭ ਤੋਂ ਵੱਧ ਅੰਕ ਪ੍ਰਾਪਤ ਕਰਕੇ “ਸਰਵਉੱਤਮ ਕਲਮ” ਦਾ ਖਿਤਾਬ ਸਿਮਰਨਜੀਤ ਕੌਰ ਅਤੇ ਬੂਟਾ ਸਿੰਘ ਕਾਹਨੇਕੇ ਨੇ ਆਪਣੇ ਨਾਮ ਕੀਤਾ।ਜੇਤੂਆਂ ਨੂੰ “ਸਾਹਿਤਕਾਰੋ ਕਾ ਮੰਚ” ਵਲੋਂ ਪ੍ਰਮਾਣ ਪੱਤਰ ਜਾਰੀ ਕਰਕੇ ਸਨਮਾਨਿਤ ਕੀਤਾ ਗਿਆ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media