Sunday, March 29, 2026

ਹਿੰਦੂ ਦੁਕਾਨਦਾਰਾਂ ਨੇ ਸਾਹਿਬਜ਼ਾਦਿਆਂ ਦੀ ਯਾਦ ‘ਚ ਲਗਾਇਆ ਲੰਗਰ

ਪੋਹ ਦਾ ਪੂਰਾ ਮਹੀਨਾ ਰੋਜ਼ਾਨਾ ਚੱਲੇੇਗੀ ਲੰਗਰ ਸੇਵਾ
ਧੂਰੀ, 22 ਦਸੰਬਰ (ਪ੍ਰਵੀਨ ਗਰਗ) – ਸਥਾਨਕ ਕ੍ਰਾਂਤੀ ਚੌਕ ਵਿਖੇ ਕ੍ਰਾਂਤੀ ਚੌਕ ਦੇ ਹਿੰਦੂ ਦੁਕਾਨਦਾਰਾਂ ਵੱਲੋਂ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਛੋਟੇ ਸਾਹਿਬਜਾਦਿਆਂ ਦੀ ਯਾਦ ਵਿੱਚ ਅਤੁੱਟ ਲੰਗਰ ਵਰਤਾਇਆ ਗਿਆ। ਇਕੱਤਰ ਦੁਕਾਨਦਾਰਾਂ ਗਗਨ ਗਰਗ, ਡਾ. ਰਵੀ ਕਾਂਤ ਮਦਾਨ, ਰਾਕੇਸ਼ ਗਰਗ, ਮਨੋਜ ਗਰਗ, ਕ੍ਰਿਸ਼ਨ ਮਿੱਤਲ, ਜਿੰਮੀ ਗਰਗ, ਸਤਿੰਦਰ ਗੋਇਲ, ਉਪਿੰਦਰ ਠਾਕੁਰ, ਰਾਜਿੰਦਰ ਕੁਮਾਰ ਬਿੱਲਾ, ਰਵਿੰਦਰ ਸਿੰਘ ਕੋਹਲੀ, ਸਮਾਜਸੇਵੀ ਐਸ.ਐਸ ਚੱਠਾ, ਕੇਸ਼ਵ, ਸੇਵਕ, ਸ਼ਿਵ ਗਰਗ ਅਤੇ ਸੰਜੇ ਲਹਿਰੀ ਨੇ ਕਿਹਾ ਕਿ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਹਿੰਦੂ ਕੌਮ ਅਤੇ ਧਰਮ ਦੀ ਰੱਖਿਆ ਲਈ ਆਪਣਾ ਸਰਬੰਸ ਵਾਰ ਦਿੱਤਾ। ਉਹਨਾਂ ਕਿਹਾ ਕਿ ਛੋਟੇ ਸਾਹਿਬਜਾਦਿਆਂ ਦੀ ਯਾਦ ਨੂੰ ਸਮਰਪਿਤ ਲਗਾਇਆ ਗਿਆ ਇਹ ਲੰਗਰ ਪੂਰਾ ਪੋਹ ਦਾ ਮਹੀਨਾ ਲੋਹੜੀ ਤੱਕ ਚਲਾਇਆ ਜਾਵੇਗਾ।ਨੈਸ਼ਨਲ ਟੀ ਕੰਪਨੀ ਦੇ ਐਮ.ਡੀ ਤਰਸੇਮ ਲਾਲ ਅਤੇ ਲੋਹਾ ਬਜ਼ਾਰ ਦੇ ਦੁਕਾਨਦਾਰਾਂ ਵੱਲੋਂ ਵੀ ਪੋਹ ਦੇ ਮਹੀਨੇ ਨੂੰ ਮੁੱਖ ਰੱਖਦਿਆਂ ਹਰ ਸਾਲ ਦੀ ਤਰਾਂ੍ਹ ਇਸ ਸਾਲ ਵੀ ਮਹੀਨਾ ਭਰ ਅਤੁੱਟ ਲੰਗਰ ਵਰਤਾਇਆ ਜਾ ਰਿਹਾ ਹੈ।ਲੰਗਰ ਸੇਵਾ ਵਿੱਚ ਵਿਸ਼ੇਸ਼ ਤੌਰ ‘ਤੇ ਅਸ਼ੋਕ ਕੁਮਾਰ, ਸੁਸ਼ੀਲ ਕੁਮਾਰ, ਧਨਪਤ ਰਾਏ, ਸਤਵੀਰ, ਗੋਰਾ ਲਾਲ ਆਦਿ ਸਾਥੀਆਂ ਸਮੇਤ ਪੂਰੇ ਉਤਸਾਹ ਨਾਲ ਲੱਗੇ ਨਜ਼ਰ ਆਏ।

Check Also

ਖ਼ਾਲਸਾ ਕਾਲਜ ਵਿਖੇ ਰਾਸ਼ਟਰੀ ਸੈਮੀਨਾਰ ਕਰਵਇਆ ਗਿਆ

ਅੰਮ੍ਰਿਤਸਰ, 29 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਰਾਜਨੀਤੀ ਵਿਗਿਆਨ ਅਤੇ ਲੋਕ ਪ੍ਰਸ਼ਾਸਨ …