ਮੈਗਸਿਪਾ ਵੱਲੋਂ ਲਗਾਇਆ ਗਿਆ ਦੋ ਦਿਨਾਂ ਸਮਰੱਥਾ ਨਿਰਮਾਣ ਸਿਖਲਾਈ ਸੈਮੀਨਾਰ
ਅੰਮ੍ਰਿਤਸਰ, 25 ਦਸੰਬਰ (ਸੁਖਬੀਰ ਸਿੰਘ) – ਮਹਾਤਮਾ ਗਾਂਧੀ ਰਾਜ ਲੋਕ ਪ੍ਰਸਾਸ਼ਨ ਸੰਸਥਾਨ ਵੱਲੋਂ ਸਥਾਨਕ ਜ਼ਿਲਾ ਪ੍ਰੀਸ਼ਦ ਹਾਲ ਵਿਖੇ ਸਰਕਾਰੀ ਅਧਿਕਾਰੀਆਂ ਤੇ
ਕਰਮਚਾਰੀਆਂ ਨੂੰ ਟ੍ਰੇਨਿੰਗ ਦੇਣ ਲਈ ਮੈਗਸਿਪਾ ਵਲੋਂ ਜਨ ਹਿੱਤ ਲਈ ਪ੍ਰਦਾਨ ਅਤੇ ਸੂਚਨਾ ਦਾ ਅਧਿਕਾਰ ਐਕਟ 2005 ਤੋਂ ਜਾਣੂੰ ਕਰਵਾਉਣ ਲਈ ਸਰਕਾਰੀ ਕਰਮਚਾਰੀਆਂ ਅਤੇ ਅਧਿਕਾਰੀਆਂ ਦਾ ਦੋ ਦਿਨਾਂ ਸਮਰੱਥਾ ਨਿਰਮਾਣ ਸਿਖਲਾਈ ਸੈਮੀਨਾਰ ਆਯੋਜਨ ਕੀਤਾ ਗਿਆ।
ਐਸ.ਡੀ.ਐਮ-1 ਸੈਮੀਨਾਰ ਵਿਕਾਸ ਹੀਰਾ ਨੇ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੂਚਨਾ ਦੇ ਅਧਿਕਾਰ ਐਕਟ ਰਾਹੀਂ ਹਰੇਕ ਵਿਅਕਤੀ ਨੂੰ ਇਹ ਅਧਿਕਾਰ ਪ੍ਰਾਪਤ ਹੈ ਕਿ ਕਿਸੇ ਵੀ ਜਨਤਕ ਸੰਸਥਾ ਪਾਸੋਂ ਮਿਥੇ ਸਮੇਂ ਅੰਦਰ ਜਾਣਕਾਰੀ ਲੈ ਸਕਦਾ ਹੈ।ਉਨ੍ਹਾਂ ਕਿਹਾ ਕਿ ਸੂਚਨਾ ਤੇ ਅਧਿਕਾਰ ਐਕਟ ਦਾ ਉਦੇਸ਼ ਸਰਕਾਰੀ ਕੰਮਾਂ ਵਿੱਚ ਪਾਰਦਰਸ਼ਤਾ ਲਿਆਉਣਾ ਹੈ।ਹਰੇਕ ਸਰਕਾਰੀ ਅਧਿਕਾਰੀ ਤੇ ਕਰਮਚਾਰੀ ਦਾ ਮੁੱਢਲਾ ਫ਼ਰਜ ਹੈ ਕਿ ਉਹ ਆਰ.ਟੀ.ਆਈ ਐਕਟ ਤਹਿਤ ਮੰਗੀ ਗਈ ਸੂਚਨਾ ਸਮੇਂ ਸਿਰ ਮੁਹੱਈਆ ਕਰਵਾਈ ਜਾਵੇ।
ਡਾ: ਐਸ.ਪੀ ਜੋਸ਼ੀ (ਰਿਟਾਇਰਡ ਡੀ.ਸੀ.ਪੀ) ਰਿਜਨਲ ਪ੍ਰਾਜੈਕਟ ਡਾਇਰੈਕਟਰ ਮੈਗਸਿਪਾ ਜਲੰਧਰ ਨੇ ਕਿਹਾ ਕਿ ਜੇਕਰ ਕੋਈ ਬਿਨੈਕਾਰ ਸੂਚਨਾ ਤੋਂ ਸੰਤੁਸ਼ਟ ਨਹੀਂ ਹੈ ਤਾਂ ਉਹ ਮਹਿਕਮੇ ਦੇ ਨਾਮਜ਼ਦ ਅਧਿਕਾਰੀ ਪਾਸ ਅਪੀਲ ਵੀ ਕਰ ਸਕਦਾ ਹੈ ਅਤੇ ਅਪੀਲ ਅਧਿਕਾਰੀ ਨੂੰ 30 ਦਿਨਾਂ ਜਾਂ ਖਾਸ ਕੇਸ ਵਿੱਚ 45 ਦਿਨਾਂ ਵਿੱਚ ਅਪੀਲ ‘ਤੇ ਫੈਸਲਾ ਕਰਨਾ ਜਰੂਰੀਹੈ। ਉਨ੍ਹਾਂ ਕਿਹਾ ਕਿ ਗਰੀਬੀ ਰੇਖਾ ਦੇ ਵਿਅਕਤੀ ਕੋਲੋਂ ਕੋਈ ਵੀ ਫੀਸ ਨਹੀਂ ਲਈ ਜਾਂਦੀ।
ਐਡਵੋਕੇਟ ਰਾਜੀਵ ਮਦਾਨ ਨੇ ਕਿਹਾ ਕਿ ਆਰ.ਟੀ.ਆਈ ਐਕਟ ਤਹਿਤ ਮੰਗੀ ਗਈ ਸੂਚਨਾ 30 ਦਿਨਾਂ ਦੇ ਅੰਦਰ ਅੰਦਰ ਬਿਨੈਕਾਰ ਨੂੰ ਮੁਹੱਈਆ ਨਾ ਕਰਵਾਉਣ ‘ਤੇ ਬਿਨੈਕਾਰ ਕੋਲੋਂ ਬਣਦੀ ਫੀਸ ਨਹੀਂ ਲਈ ਜਾਂਦੀ।ਬਿਨੈਕਾਰ ਵੱਲੋਂ ਮੰਗੀ ਗਈ ਸੂਚਨਾ ਨੂੰ ਖਾਰਜ ਕਰਨ ‘ਤੇ ਕਾਰਨ ਦੱਸਣਾ ਵੀ ਜਰੂਰੀ ਹੈ।
ਡਾ: ਊਸ਼ਾ ਕਪੂਰ ਪ੍ਰਿੰਸੀਪਲ ਰਿਟਾਇਰਡ ਜੀ.ਐਨ.ਡੀ.ਯੂ ਕਾਲਜ ਜਲੰਧਰ ਨੇ ਦੱਸਿਆ ਕਿ ਅਧਿਕਾਰੀਆਂ ਨੂੰ ਨਿਰਪੱਖ ਢੰਗ ਨਾਲ ਆਪਣਾ ਕੰਮ ਕਰਨਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਹਰੇਕ ਕਰਮਚਾਰੀ ਦਾ ਫਰਜ਼ ਬਣਦਾ ਹੈ ਕਿ ਸਰਕਾਰ ਵਲੋਂ ਕੀਤੇ ਜਾ ਰਹੇ ਕੰਮਾਂ ਦੀ ਸਹੀ ਰਿਪੋਰਟ ਤਿਆਰ ਕਰਕੇ ਪ੍ਰਾਰਥੀ ਵਲੋਂ ਆਰ.ਟੀ.ਆਈ ਐਕਟ ਤਹਿਤ ਮੰਗੀ ਗਈ ਸੂਚਨਾ ਮੁਹੱਈਆ ਕਰਵਾਏ।ਡਾ. ਕਪੂਰ ਵਲੋਂ ਸਰਕਾਰੀ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਆਪਣਾ ਕੰਮ ਸੁਚੱਜੇ ਢੰਗ ਨਾਲ ਕਰਨ ਸਬੰਧੀ ਸਿਖਲਾਈ ਵੀ ਦਿੱਤੀ ਗਈ।
ਮੈਗਸਿਪਾ ਦੇ ਜਨਰਲ ਮੈਨੇਜਰ ਡਾ. ਐਸ.ਪੀ ਜੋਸ਼ੀ ਵਲੋਂ ਟ੍ਰੇਨਿੰਗ ਲੈਣ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸਰਟੀਫਿਕੇਟ ਵੀ ਪ੍ਰਦਾਨ ਕੀਤੇ ਗਏ।
Punjab Post Daily Online Newspaper & Print Media