ਅੰਮ੍ਰਿਤਸਰ, 26 ਦਸੰਬਰ (ਦੀਪ ਦਵਿੰਦਰ ਸਿੰਘ) – ਵਿਰਸਾ ਵਿਹਾਰ ਸੁਸਾਇਟੀ ਦੀ ਕਾਰਜਕਾਰਨੀ ਮੀਟਿੰਗ ਪ੍ਰਧਾਨ ਕੇਵਲ ਧਾਲੀਵਾਲ ਦੀ ਅਗਵਾਈ ਹੇਠ ਹੋਈ।
ਜਿਸ ਵਿੱਚ ਫੈਸਲਾ ਕੀਤਾ ਗਿਆ ਕਿ ਨਵੇਂ ਸਾਲ ਤੋਂ ਵਿਰਸਾ ਵਿਹਾਰ ਵਿਖੇ ਮੁੜ ਤੋਂ ਸਾਹਿਤਕ, ਸਭਿਆਚਾਰਕ ’ਤੇ ਅਕਾਦਮਿਕ ਸਰਗਰਮੀਆਂ ਆਰੰਭ ਕੀਤੀਆਂ ਜਾਣਗੀਆ।
ਸਕੱਤਰ ਰਮੇਸ਼ ਯਾਦਵ ਨੇ ਕਿਹਾ ਕਿ ਵਿਰਸਾ ਵਿਹਾਰ ਦੇ ਸਾਰੇ ਸਦਨਾਂ ਦੀ ਮੁੰਕਮਲ ਸਫ਼ਾਈ ਕਰਨ ਅਤੇ ਸਰਕਾਰੀ ਹਦਾਇਤਾਂ ਅਨੁਸਾਰ 12 ਜਨਵਰੀ ਨੂੰ ਸ਼ਾਮ 4 ਵਜੇ ਲੋਹੜੀ ਦਾ ਤਿਉਹਾਰ ਮਨਾਇਆ ਜਾਵੇਗਾ।ਗੀਤ, ਸੰਗੀਤ ਦੀਆਂ ਵੰਨਗੀਆਂ ਚੱਲ ਰਹੇ ਕਿਸਾਨੀ ਸੰਘਰਸ਼ ਨੂੰ ਸਮਰਪਿਤ ਹੋਣਗੀਆਂ।ਇਸੇ ਦਿਨ ਨਾਟਕਕਾਰ ਗੁਰਿੰਦਰ ਮਕਨਾ ਵੱਲੋਂ ਦਿੱਲੀ ਵਿਖੇ ਕਿਸਾਨ ਸੰਘਰਸ਼ ਦੀਆਂ ਫੋਟੋਆਂ ਦੀ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ।ਇਸੇ ਤਰ੍ਹਾਂ ਅੰਮ੍ਰਿਤਸਰ ਦੇ ਨਾਟਕਰਮੀ, ਲੇਖਕ, ਪੱਤਰਕਾਰ ’ਤੇ ਹੋਰ ਕਲਾ ਪ੍ਰੇਮੀ ਭੰਡਾਰੀ ਪੁੱਲ ’ਤੇ ਇਕ ਦਿਨ ਦਾ ਰੋਸ ਪ੍ਰਦਰਸ਼ਨ ਵੀ ਕਰਨਗੇ। ਉਨ੍ਹਾਂ ਕਿਹਾ ਕਿ 14 ਮਾਰਚ ਤੋਂ 28 ਮਾਰਚ ਤੱਕ ਹਰ ਸਾਲ ਦੀ ਤਰ੍ਹਾਂ ਅੰਮ੍ਰਿਤਸਰ ਰੰਗਮੰਚ ਉਤਸਵ 2021 ਰੋਜ਼ਾਨਾ ਸ਼ਾਮ ਨੂੰ ਨਾਟਕਾਂ ਦੀ ਪੇਸ਼ਕਾਰੀ ਵੀ ਹੋਵੇਗੀ।
ਮੀਟਿੰਗ ਵਿੱਚ ਭੁਪਿੰਦਰ ਸਿੰਘ ਸੰਧੂ, ਵਿਜੇ ਸ਼ਰਮਾ, ਜੇ.ਐਸ ਜੱਸ, ਪਵਨਦੀਪ, ਅਰਤਿੰਦਰ ਸੰਧੂ, ਟੀ.ਐਸ ਰਾਜਾ, ਗੁਰਿੰਦਰ ਮਕਨਾ, ਮੰਚਪ੍ਰੀਤ, ਗੁਰਦੇਵ ਸਿੰਘ ਮਹਿਲਾਂਵਾਲਾ ਆਦਿ ਨੇ ਉਲੀਕੇ ਗਏ ਸਮਾਗਮਾਂ ਦੇ ਸਮਰਥਨ ਦਾ ਭਰੋਸਾ ਦਿੱਤਾ।
Check Also
ਵਾਈਸ ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ ਦੇ ਸਪੁੱਤਰ ਦਿੱਲੀ ਦੇ ਉਪ ਰਾਜਪਾਲ ਬਣਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜੇ
ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਸ. …
Punjab Post Daily Online Newspaper & Print Media