Tuesday, November 24, 2026

ਐਸ.ਡੀ.ਐਮ ਵਲੋਂ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਵੰਡੀਆਂ ਜ਼ਰੂਰੀ ਵਸਤਾਂ

ਕਪੂਰਥਲਾ, 1 ਜਨਵਰੀ 2021 (ਪੰਜਾਬ ਪੋਸਟ ਬਿਊਰੋ) – ਐਸ.ਡੀ.ਐਮ ਕਪੂਰਥਲਾ ਵਰਿੰਦਰਪਾਲ ਸਿੰਘ ਬਾਜਵਾ ਦੀ ਅਗਵਾਈ ਹੇਠ ਪੰਜਾਬ ਗ੍ਰਾਮੀਨ ਬੈਂਕ ਵਲੋਂ ਅੱਜ ਆਪਣਾ ਸਥਾਪਨਾ ਦਿਵਸ ਮਨਾਇਆ ਗਿਆ।ਉਨਾਂ ਨੇ ਮੰਦਬੁੱਧੀ ਬੱਚਿਆਂ ਦੇ ਕੇਂਦਰ ਵਿਖੇ ਉਨਾਂ ਨੂੰ ਸਵੈਟਰ, ਟੋਪੀਆਂ, ਜ਼ੁਰਾਬਾਂ, ਸ਼ਾਲ, ਬੱਚਿਆਂ ਦੇ ਕਮਰਿਆਂ ਵਾਸਤੇ ਗਰਮ ਹੀਟਰ, ਖਾਣਾ ਬਣਾਉਣ ਵਾਲੇ ਚੁੱਲ੍ਹੇ ਅਤੇ ਬੱਚਿਆਂ ਦੇ ਕੱਪੜੇ ਧੋਣ ਵਾਲੀ ਮਸ਼ੀਨ ਆਦਿ ਵਸਤਾਂ ਦਿੱਤੀਆਂ।
              ਬੈਂਕ ਦੇ ਚੇਅਰਮੈਨ ਸੰਜੀਵ ਦੂਬੇ, ਜਰਨਲ ਮੈਨੇਜਰ ਮੇਹਰ ਚੰਦ ਅਤੇ ਜਰਨਲ ਮੈਨੇਜਰ ਵਰਿੰਦਰ ਦੁਆ ਵੀ ਮੌਜ਼ੂਦ ਸਨ।ਜਿਨ੍ਹਾਂ ਦੀ ਦੇਖ-ਰੇਖ ‘ਚ ਸੈਂਟਰ ਵਾਸਤੇ ਉਪਰੋਕਤ ਸਹੂਲਤਾਂ ਉਪਲੱਬਧ ਕਰਵਾਈਆਂ ਗਈਆਂ ਹਨ।ਬੈਂਕ ਵਲੋਂ ਇਸ ਸੈਂਟਰ ਵਿਚ ਕਰਵਾਏ ਗਏ ਕੰਮ ਦੀ ਐਸ.ਡੀ.ਐਮ ਬਾਜਵਾ ਨੇ ਭਰਪੂਰ ਸ਼ਲਾਘਾ ਕੀਤੀ।ਬੈਂਕ ਨੇ ਸੈਂਟਰ ਦੇ ਦਰਵਾਜੇ, ਖਿੜਕੀਆਂ, ਪਾਣੀ ਦੀ ਸਪਲਾਈ ਅਤੇ ਸੈਂਟਰ ਦੀ ਸਾਫ ਸਫਾਈ ਦਾ ਕੰਮ ਵੀ ਕੀਤਾ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …