ਅੰਮ੍ਰਿਤਸਰ, 5 ਜਨਵਰੀ (ਜਗਦੀਪ ਸਿੰਘ) – ਚੀਫ਼ ਖ਼ਾਲਸਾ ਦੀਵਾਨ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਵਿਖੇ ਨਵੇਂ ਸਾਲ ਦੇ ਸਬੰਧੀ ਅਰਦਾਸ ਸਮਾਗਮ ਦਾ
ਆਯੋਜਨ ਕੀਤਾ ਗਿਆ।ਸਮੂਹਿਕ ਰੂਪ ਵਿਚ ਸ੍ਰੀ ਜਪੁਜੀ ਸਾਹਿਬ ਜੀ ਦੇ ਪਾਠ ਅਤੇ ਉਪਰੰਤ ਬੀਬੀ ਪ੍ਰਭਜੋਤ ਕੌਰ ਦੇ ਰਾਗੀ ਜੱਥੇ ਵੱਲੋਂ ਨੇ ਇਲਾਹੀ ਬਾਣੀ ਦਾ ਕੀਰਤਨ ਕੀਤਾ।ਚੀਫ਼ ਖ਼ਾਲਸਾ ਦੀਵਾਨ ਅਹੁਦੇਦਾਰਾਂ ਅਤੇ ਮੈਂਬਰ ਸਾਹਿਬਾਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਨਤਮਸਤਕ ਹੁੰਦਿਆਂ ਨਵੇਂ ਸਾਲ 2021 ਵਿਚ ਚੀਫ਼ ਖ਼ਾਲਸਾ ਦੀਵਾਨ ਦੀ ਚੜ੍ਹਦੀ ਕਲਾ ਅਤੇ ਉਹਨਾਂ ਨੂੰ ਇਕਜੁੱਟ ਹੋ ਕੇ ਲੋਕ ਭਲਾਈ ਕਾਰਜ ਕਰਨ ਲਈ ਬਲ ਬਖਸ਼ਣ ਦੇ ਨਾਲ-ਨਾਲ ਦਿੱਲੀ ਵਿਖੇ ਕਿਸਾਨ ਅੰਦੋਲਨ ਦੀ ਫ਼ਤਿਹ ਲਈ ਵੀ ਅਰਦਾਸ ਕੀਤੀ।
ਦੀਵਾਨ ਦੇ ਪ੍ਰਧਾਨ ਨਿਰਮਲ ਸਿੰਘ ਨੇ ਨਵੇਂ ਸਾਲ 2021 ਦਾ ਸੁਆਗਤ ਕਰਦਿਆਂ ਆਸ ਪ੍ਰਗਟ ਕੀਤੀ ਕਿ ਨਵੇਂ ਸਾਲ ਦੀ ਸ਼ੁਰੂਆਤ ਵਿਚ ਹੀ ਕਿਸਾਨੀ ਸਮੱਸਿਆਵਾ ਦਾ ਸਦੀਵੀ ਹੱਲ ਅਤੇ ਆਲਮੀ ਪੱਧਰ ‘ਤੇ ਫੈਲੇ ਭਿਆਨਕ ਕੋਰੋਨਾ ਦੀ ਦਵਾਈ ਦੀ ਪਹੁੰਚ ਹਰ ਨਾਗਰਿਕ ਤੱਕ ਹੋਣ ਨਾਲ ਛੇਤੀ ਹੀ ਮਹਾਂਮਾਰੀ ਦਾ ਅੰਤ ਹੋ ਜਾਵੇਗਾ।
ਸੀ.ਕੇ.ਡੀ ਚੇਅਰਮੈਨ ਸਕੂਲਜ਼ ਅਤੇ ਧਰਮ ਪ੍ਰਚਾਰ ਕਮੇਟੀ ਮੁੱਖੀ ਭਾਗ ਸਿੰਘ ਅਣਖੀ ਤੇ ਕਾਰਜਕਾਰੀ ਆਨਰੇਰੀ ਸਕੱਤਰ ਅਜੀਤ ਸਿੰਘ ਬਸਰਾ ਨੇ ਸੰਗਤਾਂ ਨੂੰ ਕਿਸਾਨਾਂ ਦੀ ਸਫ਼ਲਤਾ ਲਈ ਅਰਦਾਸ ਕਰਨ ਲਈ ਕਿਹਾ।
ਇਸ ਮੌਕੇ ਮੀਤ ਪ੍ਰਧਾਨ ਡਾ: ਇੰਦਰਬੀਰ ਸਿੰਘ ਨਿੱਜ਼ਰ, ਸਥਾਨਕ ਪ੍ਰਧਾਨ ਹਰਮਿੰਦਰ ਸਿੰਘ, ਮਨਮੋਹਨ ਸਿੰਘ, ਹਰਜੀਤ ਸਿੰਘ, ਪ੍ਰੋ: ਹਰੀ ਸਿੰਘ, ਜਸਪਾਲ ਸਿੰਘ ਢਿੱਲੋਂ ਰਜਿੰਦਰ ਸਿੰਘ ਮਰਵਾਹਾ, ਸੁਖਜਿੰਦਰ ਸਿੰਘ ਪ੍ਰਿੰਸ, ਪ੍ਰੋ: ਵਰਿਆਮ ਸਿੰਘ, ਸੰਤੋਖ ਸਿੰਘ ਸੇਠੀ, ਤਰਵਿੰਦਰ ਸਿੰਘ ਚਾਹਲ, ਨਰਿੰਦਰ ਸਿੰਘ ਖੁਰਾਣਾ, ਅਜੈਬ ਸਿੰਘ ਅਭਿਆਸੀ, ਨਵਤੇਜ਼ ਸਿੰਘ ਨਾਰੰਗ, ਪ੍ਰੋ:ਸੂਬਾ ਸਿੰਘ, ਪ੍ਰਦੀਪ ਸਿੰਘ ਵਾਲੀਆ, ਗੁਰਭੇਜ ਸਿੰਘ, ਤਰਲੋਚਨ ਸਿੰਘ, ਜਗਜੀਤ ਸਿੰਘ ਵਾਲੀਆ, ਪ੍ਰਿ: ਨਾਨਕ ਸਿੰਘ, ਪ੍ਰਿੰਸੀਪਲ ਡਾ: ਧਰਮਵੀਰ ਸਿੰਘ ਦੇ ਨਾਲ-ਨਾਲ ਹੋਰ ਮੈਂਬਰ, ਪ੍ਰਿੰਸੀਪਲ ਅਤੇ ਸਟਾਫ ਮੋਜ਼ੂਦ ਸੀ।
Check Also
ਖਾਲਸਾ ਕਾਲਜ ਦੇ 119ਵੇਂ ਕਨਵੋਕੇਸ਼ਨ ਦੌਰਾਨ 1430 ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ
ਅੰਮ੍ਰਿਤਸਰ, 23 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਹਰੇਕ ਵਿਦਿਆਰਥੀ ਦੀ ਜ਼ਿੰਦਗੀ ’ਚ ਡਿਗਰੀ ਵੰਡ …
Punjab Post Daily Online Newspaper & Print Media