Friday, July 31, 2026

ਕੋਰਸਾਂ ਲਈ ਅਰਜ਼ੀਆਂ ਦੀ ਆਖਰੀ ਮਿਤੀ 31 ਜਨਵਰੀ ਤੱਕ ਵਧਾਈ

ਅੰਮ੍ਰਿਤਸਰ, 6 ਜਨਵਰੀ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲਾਈਫ ਲੌਂਗ ਵਿਭਾਗ ਵੱਲੋਂ ਸਵੈ-ਰੋਜ਼ਗਾਰ ਦੇ ਉਦੇਸ਼ ਨਾਲ ਯੂਨੀਵਰਸਿਟੀ ਮੁੱਖ ਕੈਂਪਸ ਵਿਖੇ ਸ਼ੁਰੂ ਕੀਤੇ ਗਏ ਦਸਵੀਂ/ਬਾਰਵ੍ਹੀਂ ਪਾਸ ਲੜਕੇ ਲੜਕੀਆਂ ਲਈ ਛੇ ਮਹੀਨਿਆਂ ਦੇ ਸਰਟੀਫਿਕੇਟ ਕੋਰਸਾਂ ਲਈ ਦਾਖਲਾ ਲੈਣ ਅੰਤਿਮ ਮਿਤੀ ਵਧਾ ਕੇ 31 ਜਨਵਰੀ ਕਰ ਦਿੱਤੀ ਹੈ।
           ਵਿਭਾਗ ਦੇ ਡਾਇਰੈਕਟਰ ਡਾ. ਸਰੋਜ ਅਰੋੜਾ ਨੇ ਦੱਸਿਆ ਕਿ ਦਸਵੀਂ ਪਾਸ ਲੜਕੀਆਂ ਲਈ ਕਟਿੰਗ ਐਂਡ ਟੇਲਰਿੰਗ ਅਤੇ ਬਿਊਟੀ ਕਲਚਰ ਦੇ ਕੋਰਸਾਂ ਤੋਂ ਇਲਾਵਾ ਬਾਰ੍ਹਵੀਂ ਪਾਸ ਲੜਕੇ ਅਤੇ ਲੜਕੀਆਂ ਲਈ ਵੈਬ ਡਿਜ਼ਾਇਨਿੰਗ ਅਤੇ ਇੰਗਲਿੰਸ਼ ਸਪੀਕਿੰਗ ਐਂਡ ਕਮਿਊਨੀਕੇਸ਼ਨ ਸਕਿੱਲਜ਼ ਦੇ ਕੋਰਸਾਂ ਵਿਚ ਦਾਖਲਾ ਲੈਣ ਦੇ ਚਾਹਵਾਨ ਉਮੀਦਵਾਰ ਵੈਬਸਾਈਟ ‘ਤੇ ਆਨਲਾਈਨ ਦਾਖਲਾ ਫਾਰਮ 1 ਜਨਵਰੀ 2021 ਤੱਕ ਭਰ ਕੇ ਰਜਿਸਟਰੇਸ਼ਨ ਕਰਵਾ ਸਕਦੇ ਹਨ।

Check Also

ਨਗਰ ਪੰਚਾਇਤ ਰਈਆ ਦੀ ਪਹਿਲੀ ਜਨਰਲ ਹਾਊਸ ਮੀਟਿੰਗ ਸੰਪਨ

1 ਕਰੋੜ 6 ਲੱਖ ਦੇ ਵਿਕਾਸ ਕਾਰਜ਼ਾਂ ਨੂੰ ਹਰੀ ਝੰਡੀ ਰਈਆ, 30 ਜੁਲਾਈ (ਪੰਜਾਬ ਪੋਸਟ …