ਪਠਾਨਕੋਟ, 7 ਜਨਵਰੀ (ਪੰਜਾਬ ਪੋਸਟ ਬਿਊਰੋ))- ਭਾਵੇਂ ਕਿ ਪਿਛਲੇ ਕਰੀਬ 11 ਮਹੀਨਿਆਂ ਤੋਂ ਸਾਰੇ ਲੋਕ ਕਰੋਨਾ ਮਹਾਂਮਾਰੀ ਦੇ ਨਾਲ ਜੰਗ ਲੜ ਰਹੇ ਹਨ ਅਤੇ
ਕਾਫੀ ਹੱਦ ਤੱਕ ਕਰੋਨਾ ‘ਤੇ ਜਿੱਤ ਪ੍ਰਾਪਤ ਵੀ ਕਰ ਚੁੱਕੇ ਹਾਂ।ਪਰ ਅਜੇ ਵੀ ਸਾਵਧਾਨੀ ਰੱਖਣ ਦੀ ਬਹੁਤ ਲੋੜ ਹੈ।ਇਸੇ ਅਧੀਨ ਅੱਜ ਜਾਗਰਕਤਾ ਪੋਸਟਰ ਜਾਰੀ ਕੀਤਾ ਗਿਆ ਹੈ।ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਪਠਾਨਕੋਟ ਸਰਬਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਜਾਗਰੁਕਤਾ ਜਨ ਅੰਦੋਲਣ ਤਹਿਤ ਕੋਵਿਡ-19 ਤੋ ਬਚਣ ਲਈ ਹਦਾਇਤਾਂ ਦਾ ਪੋਸਟਰ ਜਾਰੀ ਕੀਤਾ ਗਿਆ ਹੈ।ਉਨਾਂ ਦੱਸਿਆ ਕਿ ਜਨ ਅੰਦੋਲਨ ਤਹਿਤ ਕੋਵਿਡ-19 ਤੋ ਬਚਾਅ ਲਈ ਮੁਹਿੰਮ ਨੂੰ ਤੇਜ਼ ਕੀਤਾ ਜਾਵੇਗਾ।ਉਨਾਂ ਨੇ ਆਮ ਜਨਤਾ ਨੂੰ ਅਪੀਲ ਕਰਦਿਆਂ ਕਿਹਾ ਕਿ ਜਦੋ ਤੱਕ ਕਰੋਨਾ ਦੀ ਦਵਾਈ ਨਹੀਂ ਆ ਜਾਂਦੀ ਸਾਨੂੰ ਸਾਰਿਆਂ ਨੂੰ ਸਾਵਧਾਨੀਆਂ ਦੀ ਬਹੁਤ ਜਿਆਦਾ ਲੋੜ ਹੈ।ਜਿਸ ਵਿਚ ਮੂੰਹ ‘ਤੇ ਮਾਸਕ ਅਤੇ ਸਮਾਜਿਕ ਦੂਰੀ ਬਣਾ ਕੇ ਰੱਖਣਾ ਲਾਜ਼ਮੀ ਹੈ।
ਇਸ ਮੋਕੇ ਜਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ ਪਰਮਪਾਲ ਸਿੰਘ, ਸਮੂਹ ਬੀ.ਡੀ.ਪੀ.ਓ ਪਠਾਨਕੋਟ, ਪੰਜਾਬ ਹੁਨਰ ਵਿਕਾਸ ਮਿਸ਼ਨ, ਪਠਾਨਕੋਟ ਦਾ ਸਟਾਫ ਪ੍ਰਦੀਪ ਬੈਂਸ (ਬੀ.ਐਮ.ਐਮ), ਆਂਚਲ (ਬੀ.ਟੀ ਐਮ), ਵਿਜੈ ਕੁਮਾਰ (ਬੀ.ਟੀ.ਐਮ) ਆਦਿ ਹਾਜ਼ਰ ਸਨ।
Check Also
ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਵੇਰਕਾ ਵਿਖੇ ਬੂਟੇ ਲਗਾ ਕੇ ਦਿੱਤਾ ਵਾਤਾਵਰਣ ਨੂੰ ਸੰਭਾਲਣ ਦਾ ਸੰਦੇਸ਼
ਅੰਮ੍ਰਿਤਸਰ, 30 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਦੇ ਵਿਸ਼ੇਸ਼ ਉਦਮ …
Punjab Post Daily Online Newspaper & Print Media