ਅੰਮ੍ਰਿਤਸਰ, 9 ਜਨਵਰੀ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਆਫੀਸਰਜ਼ ਐਸੋਸੀਏਸ਼ਨ ਦੀ ਨਵੀਂ ਚੁਣੀ ਹੋਈ ਜਥੇਬੰਦੀ ਦੀ ਪਲੇਠੀ ਮੀਟਿੰਗ ਅੱਜ
ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਜੀ ਦੇ ਦਫਤਰ ਵਿਖੇ ਹੋਈ। ਪ੍ਰਧਾਨ ਡਾ. ਪਵਨ ਸ਼ਰਮਾ ਨੇ ਲਗਾਤਾਰ ਦੂਸਰੀ ਵਾਰ ਇਹ ਅਹੁੱਦਾ ਸੰਭਾਲਦਿਆਂ ਨਵੀਂ ਚੁਣੀ ਹੋਈ ਜਥੇਬੰਦੀ ਦੀ ਅਥਾਰਟੀ ਨਾਲ ਜਾਣ ਪਛਾਣ ਕਰਵਾਈ।ਮੀਟਿੰਗ ਵਿਚ ਵਾਈਸ ਪ੍ਰਧਾਨ ਤਜਿੰਦਰ ਸਿੰਘ, ਜਨਰਲ ਸਕੱਤਰ ਇੰਜੀ. ਐਚ.ਐਸ ਟਿੰਨਾ, ਜੁਆਇੰਟ ਸਕੱਤਰ ਨਰੇਸ਼ ਨੰਦਨ, ਖਜਾਨਚੀ ਅਜਮੇਰ ਸਿੰਘ ਅਤੇ ਕਾਰਜਕਾਰਨੀ ਮੈਂਬਰ ਡਾ. ਰਾਜੇਸ਼ ਕਾਲੀਆ, ਤੀਰਥ ਸਿੰਘ, ਸ੍ਰੀਮਤੀ ਗੁਰਮੀਤ ਕੌਰ, ਜਤਿੰਦਰ ਸਿੰਘ, ਮਨਵਿੰਦਰ ਸਿੰਘ ਅਤੇ ਜਗੀਰ ਸਿੰਘ ਹਾਜ਼ਰ ਸਨ।
ਪ੍ਰਧਾਨ ਡਾ. ਪਵਨ ਸ਼ਰਮਾ ਅਤੇ ਸਕੱਤਰ ਇੰਜੀ. ਐਚ.ਐਸ ਟਿੰਨਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਅਤੇ ਰਜਿਸਟਰਾਰ ਵਲੋਂ ਭਰੋਸਾ ਦਿਵਾਇਆ ਗਿਆ ਹੈ ਕਿ ਉਹ ਯੂਨੀਵਰਸਿਟੀ ਆਫੀਸਰਜ਼ ਐਸੋਸੀਏਸ਼ਨ ਦੇ ਮੋਢੇ ਨਾਲ ਮੋਢਾ ਜੋੜ ਕੇ ਯੂਨੀਵਰਸਿਟੀ ਨੂੰ ਬੁਲੰਦੀਆਂ ‘ਤੇ ਪਹੁੰਚਾਉਣ ਲਈ ਸਹਿਯੋਗ ਕਰਨਗੇ। ਡਾ. ਸ਼ਰਮਾ ਨੇ ਕਿਹਾ ਕਿ ਉਹ ਯੂਨੀਵਰਸਿਟੀ ਦੇ ਵਿਕਾਸ ਲਈ ਵਚਨਬੱਧ ਹਨ ਅਤੇ ਯੂਨੀਵਰਸਿਟੀ ਵਿਚ ਕੰਮ ਕਰ ਰਹੇ ਕਰਮਚਾਰੀਆਂ ਅਤੇ ਅਧਿਕਾਰੀਆਂ ਦੀਆਂ ਜਾਇਜ਼ ਮੰਗਾਂ ਨੂੰ ਅਥਾਰਟੀ ਕੋਲੋਂ ਗੱਲਬਾਤ ਰਾਹੀਂ ਹੱਲ ਕਰਵਾਉਂਦੇ ਰਹਿਣਗੇ।
Check Also
ਐਨ.ਡੀ.ਡੀ.ਬੀ ਦੇ ਚੇਅਰਮੈਨ ਡਾ. ਮਨੇਸ਼ ਸ਼ਾਹ ਵਲੋਂ ਵੇਰਕਾ ਮਿਲਕ ਪਲਾਂਟ ਦਾ ਦੌਰਾ
ਅੰਮ੍ਰਿਤਸਰ, 4 ਅਪ੍ਰੈਲ (ਸੁਖਬੀਰ ਸਿੰਘ) – ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ (ਐਨ.ਡੀ.ਡੀ.ਬੀ) ਦੇ ਚੇਅਰਮੈਨ ਡਾ. ਮਨੇਸ਼ …
Punjab Post Daily Online Newspaper & Print Media