ਲੋਹੜੀ ਮੌਕੇ ’ਤੇ ਫਰੰਟ ਵਲੋਂ ਵੱਖ-ਵੱਖ ਖੇਤਰਾਂ ਦੀਆਂ ਸਖਸ਼ੀਅਤਾਂ ਦਾ ਸਨਮਾਨ
ਸਮਰਾਲਾ, 13 ਜਨਵਰੀ (ਇੰਦਰਜੀਤ ਸਿੰਘ ਕੰਗ) – ਜਿਥੇ ਦੇਸ਼ ਭਰ ਵਿੱਚ ਜਿਥੇ ਲੋਹੜੀ ਦਾ ਤਿਉਹਾਰ ਧੂ੍ਮਧਾਮ ਨਾਲ ਮਨਾਇਆ ਗਿਆ, ਉਥੇ ਸੰਯੁਕਤ ਕਿਸਾਨ
ਮੋਰਚੇ ਦਿੱਲੀ ਦੇ ਸੱਦੇ ‘ਤੇ ਸਾਰੀਆਂ ਕਿਸਾਨ ਹਿਤੈਸ਼ੀ ਜਥੇਬੰਦੀਆਂ ਵਲੋਂ ਲੋਹੜੀ ਦੀ ਬਾਲੀ ਅੱਗ ਵਿੱਚ ਤਿੰਨੇ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਵਿਰੋਧ ਜਤਾਇਆ ਗਿਆ।ਸਮਰਾਲਾ ਸ਼ਹਿਰ ਅਤੇ ਇਲਾਕੇ ਵਿੱਚ ਫੈਲੇ ਭ੍ਰਿਸ਼ਟਾਚਾਰ ਵਿਰੁੱਧ ਲੰਬੇ ਸਮੇਂ ਤੋਂ ਕੰਮ ਕਰਦੀਆਂ ਦੋ ਸਰਗਰਮ ਸੰਸਥਾਵਾਂ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਸਮਰਾਲਾ ਅਤੇ ਐਂਟੀ ਕੁਰੱਪਸ਼ਨ ਐਂਡ ਰੀਫਾਰਮਰ ਸੁਸਾਇਟੀ ਆਫ ਇੰਡੀਆ (ਰਜਿ:) ਇੱਕ ਹੋ ਗਈਆਂ।ਦੋਨਾਂ ਸੰਸਥਾਵਾਂ ਦੇ ਆਗੂਆਂ ਕਮਾਂਡੈਂਟ ਰਸ਼ਪਾਲ ਸਿੰਘ ਅਤੇ ਸੁਦੇਸ਼ ਕੁਮਾਰ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਦੋਵੇਂ ਸੰਸਥਾਵਾਂ ਸਮਰਾਲਾ ਸ਼ਹਿਰ ਵਿੱਚ ਭ੍ਰਿਸ਼ਟਾਚਾਰ ਦੇ ਵਿਰੋਧ ਵਿੱਚ ਲੰਬੇ ਸਮੇਂ ਤੋਂ ਕੰਮ ਕਰ ਰਹੀਆਂ ਸਨ।ਪਰ ਹੁਣ ਦੋਵੇਂ ਸੰਸਥਾਵਾਂ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਰਲ਼ ਕੇ ਫੈਸਲਾ ਕਰਦੇ ਹੋਏ ਜਥੇਦਾਰ ਅਮਰਜੀਤ ਸਿੰਘ ਬਾਲਿਓਂ ਨੂੰ ਸਰਬਸੰਮਤੀ ਨਾਲ ਪ੍ਰਧਾਨ ਨਿਯੁੱਕਤ ਕਰ ਲਿਆ ਹੈ।ਇਸ ਤੋਂ ਇਲਾਵਾ ਕਮਾਂਡੈਂਟ ਰਸਪਾਲ ਸਿੰਘ ਨੂੰ ਸਰਪ੍ਰਸਤ, ਸੁਦੇਸ਼ ਕੁਮਾਰ ਸ਼ਰਮਾ ਨੂੰ ਚੇਅਰਮੈਨ ਨਿਯੁੱਕਤ ਕੀਤਾ ਗਿਆ ਹੈ।ਲੋਹੜੀ ਦੇ ਸਮਾਗਮ ਦੌਰਾਨ ਵੱਖ ਵੱਖ ਖੇਤਰਾਂ ਵਿੱਚ ਨਾਮਨਾ ਖੱਟਣ ਵਾਲੀਆਂ ਸਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਗਿਆ।ਜਿਨ੍ਹਾਂ ਵਿੱਚ ਪ੍ਰਮੁੱਖ ਤੌਰ ’ਤੇ ਐਡਵੋਕੇਟ ਗਗਨਦੀਪ ਸ਼ਰਮਾ ਪ੍ਰਧਾਨ ਬਾਰ ਐਸੋਸੀਏਸ਼ਨ ਸਮਰਾਲਾ, ਉਘੇ ਨਾਟਕਕਾਰ ਰਾਜਵਿੰਦਰ ਸਮਰਾਲਾ ਨਿਰਦੇਸ਼ਕ ਅਕਸ ਰੰਗਮੰਚ ਸਮਰਾਲਾ, ਉਘੇ ਸਮਾਜਸੇਵੀ ਦੀਪ ਦਿਲਬਰ ਜਨ: ਸਕੱਤਰ ਸਮਰਾਲਾ ਸੋਸ਼ਲ ਵੈਲਫੇਅਰ ਸੁਸਾਇਟੀ, ਰੰਗਮੰਚ ਤੇ ਫਿਲਮੀ ਅਦਾਕਾਰਾ ਕਮਲਜੀਤ ਕੌਰ ਦਿਆਲਪੁਰਾ, ਨੀਰਜ ਸਿਹਾਲਾ ਪ੍ਰਧਾਨ ਸਮਰਾਲਾ ਸੋਸ਼ਲ ਵੈੱਲਫੇਅਰ ਸੁਸਾਇਟੀ, ਸਰਵਣ ਸਿੰਘ ਪ੍ਰਧਾਨ ਸਰਬ ਧਰਮ ਫਾਊਂਡੇਸ਼ਨ ਸਮਰਾਲਾ, ਸੰਤੋਖ ਸਿੰਘ ਨਾਗਰਾ, ਨਿਰਮਲ ਸਿੰਘ ਹਰਬੰਸਪੁਰਾ ਅਤੇ ਕਮਾਂਡੈਂਟ ਰਸ਼ਪਾਲ ਸਿੰਘ ਸ਼ਾਮਲ ਸਨ।
ਇਸ ਮੌਕੇ ਸ਼ਵਿੰਦਰ ਸਿੰਘ ਕਲੇਰ, ਸੁਰਿੰਦਰ ਕੁਮਾਰ, ਮਾ. ਪ੍ਰੇਮ ਨਾਥ, ਪ੍ਰੇਮ ਸਾਗਰ ਸ਼ਰਮਾ, ਦਰਸ਼ਨ ਸਿੰਘ ਕੰਗ, ਅਵਤਾਰ ਸਿੰਘ ਉਟਾਲਾਂ, ਜਗੀਰਾ ਰਾਮ ਕੋਟਾਲਾ, ਰਾਜਿੰਦਰ ਸਿੰਘ, ਸੁਖਵਿੰਦਰ ਸਿੰਘ ਗਿੱਲ ਮਾਛੀਵਾੜਾ, ਜੁਗਲ ਕਿਸ਼ੋਰ ਸਾਹਨੀ, ਕਾਮਰੇਡ ਬੰਤ ਸਿੰਘ ਸਮਰਾਲਾ, ਮਹਿੰਦਰ ਸਿੰਘ ਜਟਾਣਾ, ਦੇਸ ਰਾਜ, ਰਵਿੰਦਰ ਕੌਰ, ਮਲਕੀਤ ਕੌਰ, ਪ੍ਰੀਤਮ ਸਿੰਘ ਲੱਧੜਾਂ, ਮਲਕੀਤ ਸਿੰਘ ਚਹਿਲਾਂ, ਬਲਦੇਵ ਸਿੰਘ ਖਮਾਣੋਂ, ਪ੍ਰਿਥੀ ਸਿੰਘ ਮੱਲ ਮਾਜ਼ਰਾ ਆਦਿ ਹਾਜ਼ਰ ਸਨ।
Punjab Post Daily Online Newspaper & Print Media