Tuesday, November 24, 2026

ਕਸਬਾ ਲੌਂਗੋਵਾਲ ਤੋਂ ਪਰਿਵਾਰਾਂ ਸਮੇਤ ਕਾਫਲਾ ਦਿੱਲੀ ਮੋਰਚੇ ਲਈ ਹੋਇਆ ਰਵਾਨਾ

ਸੰਗਰੂਰ, 14 ਜਨਵਰੀ (ਜਗਸੀਰ ਲੌਂਗੋਵਾਲ) – ਸਥਾਨਕ ਕਸਬੇ ਤੋਂ ਪਰਿਵਾਰਾਂ ਸਮੇਤ ਵਿਸ਼ਾਲ ਕਾਫਲਾ ਦਿੱਲੀ ਮੋਰਚੇ ਲਈ ਰਵਾਨਾ ਹੋਇਆ।ਬਾਬਾ ਫਰੀਦ ਸੰਸਥਾ ਦੇ ਮੁਖੀ ਕਮਲਜੀਤ ਸਿੰਘ ਵਿੱਕੀ ਨੇ ਦੱਸਿਆ ਕਿ ਲੋਹੜੀ ਜ਼ੁਲਮ ਵਿਰੁੱਧ ਸੱਚ ਦੀ ਜਿੱਤ ਦਾ ਪ੍ਰਤੀਕ ਹੈ।ਉਹਨਾਂ ਦੱਸਿਆ ਕਿ ਇਹ ਪੰਜਵਾਂ ਕਾਫਲਾ ਬੈਟਰੀਆਂ, ਨੈਟ, ਵਾਲੀਬਾਲਾ ਅਤੇ ਹੋਰ ਖਾਣ-ਪੀਣ ਦੀ ਸਮੱਗਰੀ ਲੈ ਕੇ ਬੱਸ ਦੇ ਰਾਹੀ ਦਿੱਲੀ ਗਿਆ ਹੈ।ਮਸ਼ਹੂਰ ਗਾਇਕ ਸੁੱਖਾ ਗਿੱਲ, ਸਿਕੰਦਰ ਸਿੰਘ, ਸਰਵਜੀਤ ਨਮੋਲ, ਦਿਲਜੋਤ ਬੰਟੀ, ਭੋਲਾ ਸਿੰਘ ਸੰਘਰਮੀ, ਗੁਰਮੇਲ ਸਿੰਘ, ਦਮਨਜੀਤ ਕੌਰ, ਗੁਰਜੀਤ ਕੌਰ, ਨਿਰਪਾਲ ਸਿੰਘ, ਬਹਾਦਰ ਸਿੰਘ, ਭੋਲਾ ਸਿੰਘ ਬਟੂਹਾ, ਮਹਿੰਦਰ ਸਿੰਘ ਅਤੇ ਬੱਗਾ ਨਮੋਲ ਪਰਿਵਾਰਾਂ ਸਮੇਤ ਕਾਫਲੇ ਦੇ ਰੂਪ ਵਿੱਚ ਦਿੱਲੀ ਗਏ ਹਨ।ਇਸ ਕਾਫਲੇ ਨੂੰ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਆਗੂ ਰਣਜੀਤ ਸਿੰਘ, ਸੁਰਜੀਤ ਸਿੰਘ ਬਟੂਹਾ ਕੁਲਵਿੰਦਰ ਸਿੰਘ ਸੋਨੀ ਅਤੇ ਜੁਗਰਾਜ ਸਿੰਘ ਬਟੂਹਾ ਨੇ ਝੰਡੀ ਦੇ ਕੇ ਰਵਾਨਾ ਕੀਤਾ ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …