Monday, May 4, 2026

ਪਿੰਡ ਰਾਜਗੜ੍ਹ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ

PPN28101411
ਬਠਿੰਡਾ, 28 ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)- ਬਾਬਾ ਵਿਸ਼ਵਕਰਮਾ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਬਲੱਡ ਡੋਨੇਸ਼ਨ ਕੌਸ਼ਲ ਰਾਮਪੁਰਾ ਫੂਲ ਦੇ ਸਹਿਯੋਗ ਨਾਲ ਸੰਤ ਲਾਲ ਮੁਨੀ ਜੀ ਸਮਾਜ ਸੇਵਾ ਸੁਸਾਇਟੀ ਰਾਜਗੜ੍ਹ ਵੱਲੋਂ ਪਿੰਡ ਰਾਜਗੜ੍ਹ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ ਇਸ ਮੌਕੇ ਸਰਪੰਚ ਗੁਰਦੀਪ ਸਿੰਘ ਆਦਮਪੁਰਾ ਤੇ ਸਰਪੰਚ ਜੀਤ ਸਿੰਘ ਸਲਾਬਤਪੁਰਾ ਨੇ ਖੂਨਦਾਨ ਕਰਕੇ ਕੈਂਪ ਦੀ ਸ਼ੁਰੂਆਤ ਕੀਤੀ। ਸੁਸਾਇਟੀ ਦੇ ਸਕੱਤਰ ਬੇਅੰਤ ਸ਼ਰਮਾ ਨੇ ਦੱਸਿਆ ਕਿ ਸਰਕਾਰੀ ਬਲੱਡ ਬੈਂਕ ਰਾਮਪੁਰਾ ਦੀ ਟੀਮ ਵੱਲੋਂ ਡਾਕਟਰ ਗਗਨਦੀਪ ਸਿੰਘ ਦੀ ਅਗਵਾਈ ਹੇਠ 40 ਯੂਨਿਟ ਖੂਨ ਇਕੱਤਰ ਕੀਤਾ ਗਿਆ। ਕੈਂਪ ਦੌਰਾਨ ਖੂਨਦਾਨ ਕਰਨ ਵਾਲੇ ਵਿਕਅਤੀਆਂ ਦਾ ਸੁਸਾਇਟੀ ਦੇ ਪ੍ਰਧਾਨ ਪਰਮਜੀਤ ਸਿੰਘ ਰਾਜਗੜ੍ਹ, ਸਰਪੰਚ ਸਤਨਾਮ ਸਿੰਘ ਅਤੇ ਅਧਿਆਪਕ ਆਗੂ ਜਤਿੰਦਰ ਸਿੰਘ ਭੱਲਾ ਕੋਠਾ ਗੁਰੂ ਵੱਲੋਂ ਸਨਮਾਨ ਕੀਤਾ ਗਿਆ। ਸੁਸਾਇਟੀ ਵੱਲੋਂ ੧੦੩ ਵਾਰ ਖੂਨਦਾਨ ਕਰਨ ਵਾਲੇ ਪਵਨ ਮਹਿਤਾ ਦਾ ਵੀ ਸਨਮਾਨ ਕੀਤਾ ਗਿਆ ਇਸ ਮੌਕੇ ਰਾਮਗੜ੍ਹੀਆਂ ਭਾਈਚਾਰੇ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਮੌਕੇ ਪਾਲ ਸਿੰਘ ਆਦਮਪੁਰਾ, ਧਰਮ ਸਿੰਘ ਢਿਪਾਲੀ, ਪ੍ਰਦੀਪ ਸ਼ਰਮਾ, ਦੀਪਕ ਸ਼ਰਮਾ, ਗੁਰਬਖ਼ਸ਼ ਸਿੰਘ, ਡਾ: ਸਿੰਗਾਰਾ ਸਿੰਘ, ਕੁਲਵੰਤ ਸਿੰਘ ਬੁਰਜ ਥਰੋੜ, ਮਨਜੀਤ ਸਿੰਘ, ਗੁਰਮੀਤ ਸਿੰਘ ਪੁਰਬਾ, ਜਗਰੂਪ ਪਟਵਾਰੀ, ਮਿ: ਦਰਸ਼ਨ ਸਿੰਘ ਤੇ ਗੁਰਚਰਨ ਸਿੰਘ ਆਦਿ ਹਾਜ਼ਰ ਸਨ।

Check Also

ਕਮਿਸ਼ਨਰ ਸ਼ੇਰਗਿਲ ਵੱਲੋਂ ਜਨਗਣਨਾ 2027 ਲਈ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ

ਅੰਮ੍ਰਿਤਸਰ, 3 ਮਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿਲ ਨੇ …

Leave a Reply