ਪਠਾਨਕੋਟ, 16 ਜਨਵਰੀ (ਪੰਜਾਬ ਪੋਸਟ ਬਿਊਰੋ) – ਜਿਲਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਪਠਾਨਕੋਟ ਕੰਵਲਜੀਤ ਸਿੰਘ
ਬਾਜਵਾ ਦੀ ਪ੍ਰਧਾਨਗੀ ਹੇਠ ਸੀ.ਜੇ.ਐਮ-ਕਮ-ਸਕੱਤਰ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਪਠਾਨਕੋਟ ਜਤਿੰਦਰਪਾਲ ਸਿੰਘ ਅਤੇ ਮੈਂਬਰ ਪੀੜਤ ਮੁਆਵਜ਼ਾ ਕਮੇਟੀ-ਕਮ-ਸਮਾਜ ਸੇਵਕ ਪਠਾਨਕੋਟ ਅਜੇ ਡਡਵਾਲ (ਐਡਵੋਕਟ) ਵਲੋਂ ਮੁਆਵਜ਼ੇ ਦੀਆਂ ਅਰਜ਼ੀਆਂ ਅਤੇ ਅਦਾਲਤਾਂ ਦੁਆਰਾ ਸੰਦਰਭ ਕੀਤੀਆਂ ਫਾਈਲਾਂ ‘ਤੇ ਵਿਚਾਰ ਕੀਤਾ ਤੇ ਉਕਤ ਮੁਆਵਜੇ ਦੀਆਂ 7 ਕੇਸਾਂ ਵਿਚ 7,00,000/- ਰੁਪਏ ਦੇ ਅਵਾਰਡ ਪਾਸ ਕੀਤਾ ਗਿਆ ।
ਸ੍ਰੀ ਕੰਵਲਜੀਤ ਸਿੰਘ ਬਾਜਵਾ ਨੇ ਦੱਸਿਆ ਕਿ ਪੰਜਾਬ ਵਿਕਟਿਮ ਮੁਆਵਜ਼ਾ ਸਕੀਮ 2011 ਅਧੀਨ ਤੇਜਾਬ ਪੀੜਤਾ, ਮੌਤ ਤੇਜ਼ਾਬ ਦੇ ਹਮਲੇ ਕਾਰਨ, ਰੇਪ ਵਿਕਟਿਮ, ਹੱਤਿਆ ਰੇਪ ਦੇ ਨਾਲ ਹੀ, ਨਾਬਾਲਿਕ ਦੇ ਸ਼ਰੀਰਕ ਸ਼ੋਸ਼ਣ, ਮਨੁੱਖੀ ਤਸਕਰੀ ਦੇ ਪੀੜਤ ਦੇ ਪੁਨਰਵਾਸ ਲਈ, ਮੋਤ ਅਣਪਛਾਤੇ ਵਹੀਕਲ ਰਾਹੀਂ ਜਾਂ ਸਥਾਈ ਅਪੰਗਤਾ (80 ਪ੍ਰਤੀਸ਼ਤ ਜਾਂ ਇਸ ਤੋਂ ਜਿਆਦਾ) ਜਾਂ ਅਸਥਾਈ ਅਪੰਗਤਾ (40 ਪ੍ਰਤੀਸ਼ਤ ਤੋਂ 80 ਪ੍ਰਤੀਸ਼ਤ ਤੱਕ), ਸਰੀਰ ਨੂੰ 25 ਫੀਸਦ ਤੋਂ ਜਿਆਦਾ ਪ੍ਰਭਾਵਿਤ ਕਰਨ ਵਾਲੇ ਬਰਨ ਜਾਂ ਭਰੂਣ ਦੇ ਨੁਕਸਾਨ ਜਾਂ ਜਣਨ ਸ਼ਕਤੀ ਦੇ ਨੁਕਸਾਨ ਆਦਿ ਦੇ ਕੇਸਾਂ ਵਿੱਚ ਮੁਆਵਜ਼ਾ ਦਿੱਤਾ ਜਾਂਦਾ ਹੈ।ਉਨਾਂ ਇਹ ਵੀ ਦੱਸਿਆ ਕਿ ਅਜਿਹੇ ਵਿਅਕਤੀ ਜਿਨ੍ਹਾਂ ਨੂੰ ਕੇਂਦਰ/ਰਾਜ ਸਰਕਾਰ, ਬੀਮਾ ਕੰਪਨੀ ਜਾਂ ਕਿਸੇ ਹੋਰ ਸੰਸਥਾ ਤੋਂ ਕਿਸੇ ਵੀ ਤਰ੍ਹਾਂ ਮੁਆਵਜ਼ਾ ਨਾ ਮਿਲਿਆ ਹੋਵੇ ਉਹ ਇਸ ਮੁਆਵਜ਼ ਦੇ ਹੱਕਦਾਰ ਹਨ ।
ਜਿਲਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ ਨੇ ਦੱਸਿਆ ਕਿ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਪਠਾਨਕੋਟ ਹਰ ਤਰ੍ਹਾਂ ਦੀ ਕਾਨੂੰਨੀ ਸਲਾਹ ਤੇ ਮੁਫ਼ਤ ਕਾਨੂੰਨੀ ਸਹਾਇਤਾ ਵੀ ਪ੍ਰਦਾਨ ਕਰਦੀ ਹੈ ਅਤੇ ਕਿਸੇ ਵੀ ਤਰਾਂ ਦੀ ਕਾਨੂੰਨੀ ਸਹਾਇਤਾ ਲੈਣ ਲਈ 1968 ਟੋਲ ਫ੍ਰੀ ਨੰਬਰ, ਜਿਲਾ ਕਾਨੂੰਨੀ ਕਾਨੂੰਨੀ ਸੇਵਾਵਾਂ ਅਥਾਰਟੀ ਪਠਾਨਕੋਟ ਦੇ ਦਫਤਰ ਨੰ. 0186-2345370 ਜਾਂ ਈਮੇਲ dtlsa.ptk@pulsa.gov.in ‘ਤੇ ਸੰਪਰਕ ਕੀਤਾ ਜਾ ਸਕਦਾ ਹੈ ।
Check Also
ਖਾਲਸਾ ਕਾਲਜ ਵੈਟਰਨਰੀ ਨੇ ਕਿਸਾਨ ਮੇਲੇ ’ਚ ਕਾਲਜ ਸਹੂਲਤਾਂ ਦਾ ਕੀਤਾ ਪ੍ਰਦਰਸ਼ਨ
ਅੰਮ੍ਰਿਤਸਰ, 20 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਦੇ …
Punjab Post Daily Online Newspaper & Print Media