ਅੰਮ੍ਰਿਤਸਰ, 18 ਜਨਵਰੀ (ਖੁਰਮਣੀਆਂ) – ਗੁਰੂ ਨਾਨਕ ਸੇਵਾ ਸੁਸਾਇਟੀ ਗੁਰੂ ਨਾਨਕ ਨਗਰ ਵਲੋਂ ਭੱਲਾ ਕਲੋਨੀ ਛੇਹਰਟਾ ਵਿਖੇ ਬੱਚਿਆਂ ਦੇ ਧਾਰਮਿਕ ਮੁਕਾਬਲੇ
ਕਰਵਾਏ ਗਏ।ਜਿਸ ਵਿਚ ਜੱਜਾਂ ਦੀ ਭੂਮਿਕਾ ਪ੍ਰਿੰਸੀਪਲ ਮੇਜਰ ਸਿੰਘ ਨਰਾਇਣਗੜ, ਡਾ. ਸਰਬਜੀਤ ਸਿੰਘ ਪ੍ਰਧਾਨ ਲੰਗਰ ਚਲੈ ਗੁਰ ਸ਼ਬਦਿ, ਪ੍ਰਦੀਪ ਸਿੰਘ ਝਬਾਲ ਅਤੇ ਜਰਨੈਲ ਸਿੰਘ ਨੇ ਨਿਭਾਈ।10 ਸਾਲ ਤੋਂ ਵੱਡੀ ਉਮਰ ਦੇ ਗਰੁੱਪ ਵਿਚੋਂ ਅਮੋਲਕ ਸਿੰਘ, ਦਮਨਜੋਤ ਸਿੰਘ ਅਤੇ ਕਿਰਤਪ੍ਰੀਤ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ।ਜਦ ਕਿ 8 ਤੋ 10 ਸਾਲ ਦੇ ਗਰੁੱਪ ਵਿਚ ਅਨਮੋਲ ਸਿੰਘ ਨੇ ਪਹਿਲਾ, ਈਸਪ੍ਰੀਤ ਸਿੰਘ ਨੇ ਦੂਸਰਾ ਅਤੇ ਏਕਮਜੋਤ ਕੋਰ ਬਾਸਰਕੇ ਤੀਸਰੇ ਸਥਾਨ ‘ਤੇ ਰਹੇ।ਹੇਠਲੇ ਗਰੁੱਪ ਵਿਚ ਵੈਭਵ ਪੁਰੀ, ਨਵਜੋਤ ਸਿੰਘ ਤੇ ਗੁਰਕੀਰਤ ਕੋਰ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ।ਕੁਲਦੀਪ ਸਿੰਘ ਵਡਾਲਾ ਪ੍ਰਧਾਨ, ਮਨਿੰਦਰ ਸਿੰਘ ਬਿੱਟਾ, ਦਿਲਬਾਗ ਸਿੰਘ ਭਿਟੇਵੱਡ ਅਤੇ ਮਨਮੋਹਨ ਸਿੰਘ ਹਰਗੋਬਿੰਦ ਐਵਨਿਊ ਨੇ ਜੇਤੂਆਂ ਨੂੰ ਨਕਦ ਇਨਾਮ ਅਤੇ ਯਾਦਗਾਰੀ ਚਿੰਨ ਭੇਟ ਕੀਤੇ।ਮਨਮੋਹਨ ਸਿੰਘ ਬਾਸਰਕੇ ਨੇ ਗੁਰੂ ਨਾਨਕ ਸੇਵਾ ਸੁਸਾਇਟੀ ਦੇ ਪ੍ਰਬੰਧਕਾਂ ਦੀ ਬੱਚਿਆਂ ਨੂੰ ਸਿੱਖੀ ਨਾਲ ਜੋੜਣ ਦੇ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ।
ਇਸ ਮੋਕੇ ਸੁਖਦੇਵ ਸਿੰਘ ਰੇਲਵੇ ਵਾਲੇ, ਅਵਤਾਰ ਸਿੰਘ ਮੱਕੜ, ਕੈ. ਪਲਵਿੰਦਰ ਸਿੰਘ ਪੰਨੂੰ, ਕਿਰਪਾਲ ਸਿੰਘ ਸੋਢੀ, ਗੁਰਪ੍ਰੀਤ ਸਿੰਘ ਅਤੇ ਮਾਸਟਰ ਬਲਜੀਤ ਸਿੰਘ, ਮਾ. ਪਰਮਜੀਤ ਸਿੰਘ, ਰਮਿੰਦਰ ਸਿੰਘ ਅਤੇ ਬੱਚਿਆਂ ਦੇ ਮਾਪੇ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ।ਆਈਆਂ ਸੰਗਤਾਂ ਦਾ ਸੁਖਵੰਤ ਸਿੰਘ ਢਿੱਲੋਂ ਨੇ ਧੰਨਵਾਦ ਕੀਤਾ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media