Wednesday, September 2, 2026

ਰੈਡ ਕਰਾਸ ਗਰੀਬਾਂ ਦੀ ਮਦਦ ਲਈ ਹਰ ਸਮੇਂ ਤੱਤਪਰ – ਸਹਾਇਕ ਕਮਿਸ਼ਨਰ

ਨਾਰੀ ਨਿਕੇਤਨ ਵਿਖੇ ਵਿਸ਼ੇਸ਼ ਜਰੂਰਤਾਂ ਵਾਲੇ ਬੱਚਿਆਂ ਨੂੰ ਵੰਡੇ ਗਰਮ ਕੱਪੜੇ

ਅੰਮ੍ਰਿਤਸਰ, 21 ਜਨਵਰੀ (ਸੁਖਬੀਰ ਸਿੰਘ) – ਰੈਡ ਕਰਾਸ ਸ਼ੁਰੂ ਤੋਂ ਹੀ ਗਰੀਬਾਂ ਦੀ ਮਦਦ ਲਈ ਤੱਤਪਰ ਰਿਹਾ ਹੈ ਅਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਜਿਲ੍ਹੇ ਵਿੱਚ ਲੋੜਵੰਦਾਂ ਨੂੰ ਦਵਾਈਆਂ, ਟਰਾਈਸਾਈਕਲਾਂ ਅਤੇ ਕੱਪੜਿਆਂ ਦੀ ਵੰਡ ਵੀ ਕਰਦਾ ਰਿਹਾ ਹੈ।ਇਸ ਸਬੰਧੀ ਸਹਾਇਕ ਕਮਿਸ਼ਨਰ ਜਨਰਲ ਸ੍ਰੀਮਤੀ ਅਨਮਜੋਤ ਕੌਰ ਵੱਲੋਂ ਜਗਤ ਜੋਤੀ ਵੈਲਫੇਅਰ ਸੁਸਾਇਟੀ ਦੀ ਸਹਾਇਤਾ ਨਾਲ ਨਾਰੀ ਨਿਕੇਤਨ ਵਿਖੇ ਰਹਿ ਰਹੇ ਵਿਸ਼ੇਸ਼ ਜਰੂਰਤਾਂ ਵਾਲੇ ਬੱਚਿਆਂ ਨੂੰ ਗਰਮ ਕੱਪੜਿਆਂ ਦੀ ਵੰਡ ਕੀਤੀ ਗਈ। ਮੈਡਮ ਅਨਮਜੋਤ ਕੌਰ ਨੇ ਦੱਸਿਆ ਕਿ ਰੈਡ ਕਰਾਸ ਵੱਲੋਂ ਹਰ ਸਾਲ ਐਨ.ਜੀ.ਓ ਦੀ ਸਹਾਇਤਾ ਨਾਲ ਸਰਦੀ ਦੇ ਮੌਸਮ ਵਿੱਚ ਲੋੜਵੰਦਾਂ ਨੂੰ ਗਰਮ ਕੱਪੜੇ ਮੁਹੱਈਆ ਕਰਵਾਏ ਜਾਂਦੇ ਰਹੇ ਹਨ।ਉਨ੍ਹਾਂ ਕਿਹਾ ਕਿ ਠੰਡ ਨੂੰ ਵੇਖਦੇ ਹੋਏ ਫੁੱਟਪਾਥਾਂ ਦੇ ਰਹਿ ਰਹੇ ਗਰੀਬ ਲੋਕਾਂ ਨੂੰ ਵੀ ਕੰਬਲ ਵੰਡ ਕੀਤੀ ਜਾ ਰਹੀ ਹੈ।
                   ਇਸ ਮੌਕੇ ਜਗਤ ਜੋਤੀ ਵੈਲਫੇਰ ਸੁਸਾਇਟੀ ਦੇ ਪ੍ਰਧਾਨ ਸਰੂਪ ਸਿੰਘ ਅਤੇ ਜਨਰਲ ਸਕੱਤਰ ਰਮੇਸ਼ ਕਪੂਰ ਨੇ ਭਰੋਸਾ ਦਿਵਾਇਆ ਕਿ ਸੁਸਾਇਟੀ ਵੱਲੋਂ ਰੈਡ ਕਰਾਸ ਦੀ ਸਹਾਇਤਾ ਨਾਲ ਹੋਰ ਲੋੜਵੰਦ ਬੱਚਿਆਂ ਨੂੰ ਵੀ ਕੱਪੜਿਆਂ ਦੀ ਵੰਡ ਕੀਤੀ ਜਾਵੇਗੀ।

Check Also

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਵੱਲੋਂ ਗਿਲਵਾਲੀ ਗੇਟ ਵਿਖੇ ਨਵੀਂ ਬਣੀ ਲਾਇਬ੍ਰੇਰੀ ਦਾ ਉਦਘਾਟਨ

ਅੰਮ੍ਰਿਤਸਰ, 31 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਅਧੀਨ ਆਉਂਦੇ ਇਲਾਕੇ ਗਿਲਵਾਲੀ …