ਅੰਮ੍ਰਿਤਸਰ, 21 ਜਨਵਰੀ (ਸੁਖਬੀਰ ਸਿੰਘ) – ਸਿੱਖਿਆ ਮੰਤਰੀ ਪੰਜਾਬ ਵਿਜੈ ਇੰਦਰ ਸਿੰਗਲਾ ਅਤੇ ਸਿੱਖਿਆ ਸਕੱਤਰ ਪੰਜਾਬ ਕ੍ਰਿਸ਼ਨ ਕੁਮਾਰ ਅਗਵਾਈ ਹੇਠ
ਸਿੱਖਿਆ ਵਿਭਾਗ ਵਲੋਂ ਸ਼ੁਰੂ ਕੀਤੀ ਪੰਜਾਬ ਐਜੂਕੇਅਰ ਮੋਬਾਇਲ ਐਪ ਵਿਦਿਆਰਥੀਆਂ ਤੇ ਅਧਿਆਪਕਾਂ ਲਈ ਵਰਦਾਨ ਸਾਬਿਤ ਹੋ ਰਹੀ ਹੈ।
ਪਿਛਲੇ ਸਮੇਂ ਕੋਰੋਨਾ ਕਾਲ ਸਮੇਂ ਵਿਦਿਆਰਥੀਆਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਸਰਕਾਰ ਵਲੋਂ ਸਕੂਲ਼ ਬੰਦ ਕਰਨ ਦੇ ਕੀਤੇ ਸਖਤ ਫੈਸਲੇ ਕਾਰਨ ਵਿਦਿਆਰੀਆਂ ਦੀ ਪੜਾਈ ਨੂੰ ਨਿਰੰਤਰ ਜਾਰੀ ਰੱਖਣ ਲਈ ਕਾਫੀ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਸੀ।ਵਿਭਾਗ ਵਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਪੜਾਈ ਦਾ ਨੁਕਸਾਨ ਹੋਣੋ ਬਚਾਉਣ ਲਈ ਜਿਥੇ ਆਨਲਾਈਨ ਜਮਾਤਾਂ ਦੀ ਸ਼ੁਰੂਆਤ ਕੀਤੀ ਗਈ ਉਥੇ ਹੀ ਵਿਦਿਆਰਥੀਆਂ ਨੂੰ ਟੈਲੀਵਿਯਨ, ਰੇਡੀਓ, ਯੂ-ਟਿਊਬ, ਵਟਸਐਪ, ਜੂਮ ਐਪ ਸਮੇਤ ਹੋਰਨਾਂ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਸਿੱਖਿਆ ਪ੍ਰਦਾਨ ਕਰਨ ਵਿੱਚ ਕੋਈ ਕਸਰ ਨਾ ਰੱਖੀ।
ਸਿੱਖਿਆ ਵਿਭਾਗ ਵਲੋਂ ਸਮੂਹ ਜਮਾਤਾਂ ਦੀ ਸਿੱਖਣ ਸਮੱਗਰੀ ਨੂੰ ਇਕ ਮੋਬਾਈਲ ਐਪ ਵਿੱਚ ਪਾ ਕੇ ਪੰਜਾਬ ਐਜੂਕੇਅਰ ਮੋਬਾਇਲ ਐਪ ਰਾਹੀਂ ਵਿਦਿਆਰਥੀਆਂ ਤੱਕ ਪਹੁੰਚਾਇਆ ਗਿਆ।ਇਸ ਮੋਬਾਇਲ ਐਪ ਵਿੱਚ ਵਿਦਿਆਰਥੀਆਂ ਦੇ ਸਮੁੱਚੇ ਸਿਲੇਬਸ ਸਮੇਤ ਹੋਰ ਸਿੱਖਣ ਸਿਖਾਉਣ ਦੀਆਂ ਤਕਨੀਕਾਂ ਕਾਰਨ ਇਸ ਮੋਬਾਇਲ ਐਪ ਨੂੰ ਵਿਦਿਆਰਥੀਆਂ ਦਾ ਆਨਲਾਈਨ ਸਕੂਲ ਬਸਤੇ ਦਾ ਨਾਮ ਦਿਤਾ ਗਿਆ, ਵਰਦਾਨ ਸਿੱਧ ਹੋ ਰਿਹਾ ਹੈ।ਇਹ ਐਪ 12.70 ਲੱਖ ਤੋਂ ਜਿਆਦਾ ਵਾਰ ਡਾਊਨਲੋਡ ਕੀਤੀ ਜਾ ਚੁੱਕੀ ਹੈ ਅਤੇ ਇਸ ਐਪ ਦੀ ਲਗਾਤਾਰ ਵਰਤੋਂ ਕੀਤੀ ਜਾ ਰਹੀ ਹੈ ।ਐਪ ਦੇ ਪੇਜ਼ ਨੂੰ ਹੁਣ ਤੱਕ 16.51 ਕਰੋੜ ਤੋਂ ਜਿਆਦਾ ਵਾਰ ਦੇਖਿਆ ਗਿਆ ਹੈ ਅਤੇ 6500 ਦੇ ਕਰੀਬ ਰੀਵਿਊ ਕੀਤਾ ਗਿਆ ਹੈ।ਇਸ ਐਪ ‘ਤੇ ਵੈਬਸਾਈਟ ਦੀ ਵਰਤੋਂ ਕਰਨ ਵਾਲਿਆਂ ਦੀ ਗਿਣਤੀ 21.11 ਲੱਖ ਨੂੰ ਪਾਰ ਕਰ ਚੁੱਕੀ ਹੈ।1.25 ਕਰੋੜ ਤੋਂ ਜਿਆਦਾ ਸੈਸ਼ਨ ਦੀ ਗਿਣਤੀ ਵਾਲੇ ਵਿਦਿਆਰਥੀਆਂ ਲਈ ਮਹੱਤਵਪੂਰਨ ਐਪ ਨੂੰ ਗੂਗਲ ‘ਤੇ 5 ਵਿਚੋਂ 4.4 ਰੇਟਿੰਗ ਮਿਲੀ ਹੈ।
ਇਸ ਐਪ ਵਿੱਚ ਪ੍ਰੀ-ਪ੍ਰਾਇਮਰੀ ਤੋਂ ਬਾਰਵੀਂ ਜਮਾਤ ਤੱਕ ਦਾ ਰਿਵਾਈਜਡ ਸਿਲੇਬਸ, ਮਾਡਲ ਟੈਸਟ ਪੇਪਰ, ਰੋਜਾਨਾ ਸਲਾਈਡਾਂ, ਅੱਜ ਦਾ ਸ਼ਬਦ, ਸਾਰੀਆਂ ਜਮਾਤਾਂ ਲਈ ਰੋਜ਼ਾਨਾ ਘਰ ਦਾ ਕੰਮ, ਉਡਾਣ, ਐਗਜ਼ਾਮ ਸੀਰੀਜ਼, ਨਕਸ਼ਿਆਂ ਸੰਬੰਧੀ ਜਾਣਕਾਰੀ, ਮਹੀਨਾਵਾਰ ਟੈਸਟਾਂ ਦਾ ਨਤੀਜਾ, ਪੀ.ਏ.ਐਸ (ਪੰਜਾਬ ਪ੍ਰਾਪਤੀ ਸਰਵੇਖਣ) ਵਿੱਚ ਵਿਦਿਆਰਥੀਆਂ ਦੀ ਕਾਰਗੁਜ਼ਾਰੀ, ਅੰਗਰੇਜ਼ੀ ਬੋਲਣ ਸਿੱਖਣ ਲਈ ਵੱਖ ਵੱਖ ਗਤੀਵਿਧੀਆਂ ਤੇ ਐਨੀਮੇਟਿਡ ਵੀਡੀਓ, ਡਾਈਟ ਬਾਰੇ ਜਾਣਕਾਰੀ ਸਮੇਤ ਹੋਰ ਸਿੱਖਣ ਸਿਖਾਉਣ ਬਾਰੇ ਉਪਯੋਗੀ ਜਾਣਕਾਰੀ ਮੁਹੱਈਆ ਕਰਵਾਈ ਗਈ ਹੈ।
ਇਸ ਤੋਂ ਇਲਾਵਾ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਸੈਕਸ਼ਨ ਅਧੀਨ ਪ੍ਰਾਇਮਰੀ ਵਿੰਗ ਵਿੱਚ ਸਿੱਖਣ-ਸਿਖਾਉਣ ਸਮੱਗਰੀ, ਅੱਖਰਕਾਰੀ ਮੁਹਿੰਮ, ਪੰਜਾਬ ਪ੍ਰਾਪਤੀ ਸਰਵੇਖਣ, ਸਿੱਖਣ-ਪਰਿਣਾਮਾਂ ਆਧਾਰਿਤ ਮਟੀਰੀਅਲ, ਮਿਸ਼ਨ ਸ਼ਤ-ਪ੍ਰਤੀਸ਼ਤ ਅਤੇ ਰੀਡਿੰਗ ਕਾਰਨਰ ਟਾਈਟਲਾਂ ਅਧੀਨ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕੀਤੀ ਗਈ ਹੈ। ਇਸਤੋਂ ਇਲਾਵਾ ਸੈਕੰਡਰੀ ਜਮਾਤਾਂ ਦਾ ਪਾਠਕ੍ਰਮ, ਪਾਠ ਪੁਸਤਕਾਂ, ਵੀਡੀਓ ਅਤੇ ਵੱਖ ਵੱਖ ਵਿਸ਼ਿਆਂ ਦੇ ਪਾਠਾਂ ਦੇ ਲੈਕਚਰ ਅਪਲੋਡ ਕੀਤੇ ਗਏ ਹਨ।
ਇਹ ਐਪ ਦੀਪਕ ਕੁਮਾਰ ਗਣਿਤ ਅਧਿਆਪਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂਰਪੁਰ (ਜਲੰਧਰ) ਵਲੋਂ ਹਰਜੀਤ ਬਾਵਾ ਡੀ.ਐਮ ਸਾਇੰਸ, ਜਸਵਿੰਦਰ ਸਿੰਘ ਡੀ.ਐਮ ਗਣਿਤ ਅਤੇ ਚੰਦਰ ਸ਼ੇਖਰ ਸਟੇਟ ਰਿਸੋਰਸ ਪਰਸਨ ਦੇ ਮਹੱਤਵਪੂਰਨ ਸਹਿਯੋਗ ਸਦਕਾ ਤਿਆਰ ਕਰਕੇ 11 ਜੁਲਾਈ 2020 ਨੂੰ ਸ਼ੁਰੂ ਕੀਤੀ ਗਈ ਸੀ।ਭਰੋਸੇਯੋਗਤਾ ਕਾਰਨ ਹੀ ਇਹ ਐਪ ਸਕੂਲ ਸਿੱਖਿਆ ਵਿਭਾਗ ਦਾ ਮਹੱਤਵਪਪੂਰਨ ਹਿੱਸਾ ਬਣ ਗਈ ਹੈ।
Check Also
ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ
ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …
Punjab Post Daily Online Newspaper & Print Media