Thursday, March 26, 2026

ਦੁਰਗਿਆਨਾ ਕਮੇਟੀ ਨੇ ਰਾਮ ਜਨਮ ਭੂਮੀ ਆਯੋਧਿਆ ਨੂੰ ਦਿੱਤਾ 1 ਕਰੋੜ 1100 ਰੁਪਏ ਦਾ ਚੈਕ

ਦੁਰਗਿਆਨਾ ਮੰਦਰ ਵਿਸ਼ੇਸ਼ ਤੌਰ ‘ਤੇ ਪੁੱਜੇ ਕੈਬਨਿਟ ਮੰਤਰੀ ਸੋਨੀ

ਅੰਮ੍ਰਿਤਸਰ, 24 ਜਨਵਰੀ (ਸੁਖਬੀਰ ਸਿੰਘ) – ਓਮ ਪ੍ਰਕਾਸ਼ ਸੋਨੀ ਡਾਕਟਰੀ ਸਿੱਖਿਆ ਤੇ ਖੋਜ਼ ਮੰਤਰੀ ਪੰਜਾਬ ਨੇ ਲਕਸ਼ਮੀ ਨਰਾਇਣ ਸੇਵਾ ਦਲ ਅਤੇ ਦੁਰਗਿਆਨਾ ਕਮੇਟੀ ਦੇ ਸਹਿਯੋਗ ਨਾਲ ਸ੍ਰੀ ਰਾਮ ਜਨਮ ਭੂਮੀ ਅਯੋਧਿਆ ਲਈ 1 ਕਰੋੜ 1100 ਰੁਪਏ ਦਾ ਚੈਕ ਉਤਰ ਖੇਤਰ ਦੇ ਪ੍ਰਚਾਰਕ ਰਾਮੇਸ਼ਵਰ ਨੂੰ ਭੇਂਟ ਕੀਤਾ।ਸੋਨੀ ਨੇ ਕਿਹਾ ਕਿ ਰਾਮ ਮੰਦਰ ਦੇ ਨਿਰਮਾਣ ਲਈ ਸ਼ਹਿਰ ਵਾਸੀਆਂ ਨੂੰ ਵੱਧ ਚੜ੍ਹ ਕੇ ਅੱਗੇ ਆਉਣਾ ਚਾਹੀਦਾ ਹੈ।ਉਨਾਂ ਕਿਹਾ ਕਿ ਦੁਰਗਿਆਨਾ ਮੰਦਰ ਕਮੇਟੀ ਵਲੋਂ ਕੀਤਾ ਗਿਆ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ।
                   ਇਸ ਮੌਕੇ ਸਾਬਕਾ ਮੰਤਰੀ ਲਕਸ਼ਮੀਕਾਂਤਾ ਚਾਵਲਾ, ਦੁਰਗਿਆਨਾ ਮੰਦਰ ਕਮੇਟੀ ਦੇ ਪ੍ਰਧਾਨ ਰਮੇਸ਼ ਸ਼ਰਮਾ, ਅਸ਼ਨੀਲ ਸ਼ਰਮਾ, ਸੰਜੀਵ ਖੰਨਾ, ਨਰੇਸ਼ ਸ਼ਰਮਾ, ਅਰੁਣ ਖੰਨਾ, ਡਾ. ਬਲਦੇਵ ਚਾਵਲਾ, ਰਾਜੇਸ਼ ਵਰਮਾ, ਕਪਿਲ ਮਹਿਰਾ, ਯਸ਼ਪਾਲ ਸ਼ੋਰੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪ੍ਰਬੰਧਕ ਕਮੇਟੀ ਦੇ ਮੈਂਬਰ ਹਾਜ਼ਰ ਸਨ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …