Thursday, July 16, 2026

ਕੈਬਨਿਟ ਮੰਤਰੀ ਸੋਨੀ ਨੇ 25 ਲੱਖ ਦੀ ਲਾਗਤ ਨਾਲ ਬਣਨ ਵਾਲੀ ਸੜਕ ਦਾ ਕੀਤਾ ਉਦਘਾਟਨ

ਅੰਮ੍ਰਿਤਸਰ, 24 ਜਨਵਰੀ (ਸੁਖਬੀਰ ਸਿੰਘ) – ਕੇਂਦਰੀ ਵਿਧਾਨ ਸਭਾ ਹਲਕੇ ਅਧੀਨ ਆਉਂਦੀਆਂ ਸਾਰੀਆਂ ਸੜਕਾਂ ਦੀ ਉਸਾਰੀ ਕੀਤੀ ਗਈ ਹੈ ਅਤੇ ਕੁੱਝ ਰਹਿੰਦੀਆਂ ਸੜਕਾਂ ਜਲਦੀ ਹੀ ਮੁਕੰਮਲ ਹੋ ਜਾਣਗੀਆਂ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਓਮ ਪ੍ਰਕਾਸ਼ ਸੋਨੀ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਪੰਜਾਬ ਨੇ ਵਾਰਡ ਨੰ: 54 ਅਧੀਨ ਪੈਂਦੀ ਸੜਕ ਗੁਰੂ ਨਾਨਕ ਪੁਰਾ ਦੇ ਕੰਮ ਦੀ ਸ਼ੁਰੂਆਤ ਟੱਕ ਲਗਾ ਕੇ ਕਰਨ ਸਮੇਂ ਕੀਤਾ।
              ਸੋਨੀ ਨੇ ਕਿਹਾ ਕਿ ਇਸ ਸੜਕ ਨੂੰ 25 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਜਾਵੇਗਾ।ਸੋਨੀ ਨੇ ਵਾਰਡ ਨੰ: 54 ਅਧੀਨ ਪੈਂਦੇ ਇਲਾਕੇ ਸ਼ਿਵ ਨਗਰ ਵਿਖੇ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਵੀ ਲਿਆ।ਉਨਾਂ ਕਿਹਾ ਕਿ ਵਾਰਡ ਵਿੱਚ 9 ਪਾਰਕਾਂ ਦਾ ਸੁੰਦਰੀਕਰਨ ਕੀਤਾ ਜਾ ਰਿਹਾ ਹੈ।ਪਾਰਕਾਂ ਵਿੱਚ ਬੱਚਿਆਂ ਲਈ ਝੂਲੇ ਅਤੇ ਬੈਂਚ ਵੀ ਲਗਾਏ ਜਾ ਰਹੇ ਹਨ, ਜਦਕਿ ਸਟਰੀਟ ਲਾਈਟਾਂ ਲੱਗਣ ਦਾ ਕੰਮ ਮੁਕੰਮਲ ਹੋ ਚੁੱਕਾ ਹੈ।ਲੋਕਾਂ ਲਈ ਪੀਣ ਵਾਲੇ ਪਾਣੀ ਦੀ ਸੱਮਸਿਆ ਲਈ ਨਵੇਂ ਟਿਊਬਵੈਲ ਵੀ ਲਗਾਏ ਗਏ ਹਨ।
                  ਇਸ ਮੌਕੇ ਕੌਂਸਲਰ ਵਿਕਾਸ ਸੋਨੀ, ਅਸ਼ਵਨੀ ਕੁਮਾਰ ਪੱਪੂ, ਵਿਸ਼ਾਲ ਮਿਸ਼ਰਾ, ਰੋਮੀ ਮਿਸ਼ਰਾ, ਸਤਬੀਰ ਸਿੰਘ ਲਾਲੀ, ਅਨਿਲ ਕੁੰਦਰਾ, ਅਸ਼ੋਕ ਸ਼ਰਮਾ, ਗੁਲਸ਼ਨ ਕੁਮਾਰ ਰਾਜੇਸ਼ ਜੈਨ, ਦਵਿੰਦਰ ਸਿੰਘ, ਬੱਬੂ ਸ਼ਰਮਾ, ਲਾਲ ਚੰਦ ਸਮੇਤ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਹਾਜਰ ਸਨ।

Check Also

ਮੇਰੀ ਰਸੋਈ’ ਸਕੀਮ ਤਹਿਤ ਵੰਡੀਆਂ ਰਾਸ਼ਨ ਕਿੱਟਾਂ ਨੇ 27 ਲੱਖ ਦਾ ਅੰਕੜਾ ਕੀਤਾ ਪਾਰ – ਡਾ. ਜਸਬੀਰ ਸਿੰਘ

‘ਅੰਮ੍ਰਿਤਸਰ, 15 ਜੁਲਾਈ (ਸੁਖਬੀਰ ਸਿੰਘ) – ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ ਸਿੰਘ ਨੇ …