Tuesday, March 10, 2026

72ਵੇਂ ਗਣਤੰਤਰ ਦਿਵਸ ‘ਤੇ ਮੇਅਰ ਨੇ ਲਹਿਰਾਇਆ ਤਿਰੰਗਾ

ਸਫਾਈ ਸੈਨਿਕਾਂ ਅਤੇ ਸੀਵਰਮੈਨਾਂ ਨੂੰ ਕੀਤਾ ਸਨਮਾਨਿਤ

ਅੰਮ੍ਰਿਤਸਰ, 27 ਜਨਵਰੀ (ਜਗਦੀਪ ਸਿੰਘ/ ਸੁਖਬੀਰ ਸਿੰਘ) – ਭਾਰਤ ਦੇ 72ਵੇਂ ਗਣਤੰਤਰ ਦਿਵਸ ‘ਤੇ ਮੇਅਰ ਕਰਮਜੀਤ ਸਿੰਘ ਰਿੰਟੂ ਵਲੋਂ ਨਗਰ ਨਿਗਮ ਦੇ ਮੁੱਖ ਦਫ਼ਤਰ ਰਣਜੀਤ ਐਵੀਨਿਊ ਵਿਖੇ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ।ਉਨਾਂ ਨੇ ਪਰੇਡ ਦਾ ਨਰੀਖਣ ਕੀਤਾ ਅਤੇ ਫਾਇਰ ਬ੍ਰਿਗੇਡ ਤੇ ਪੁਲਿਸ ਦੇ ਜਵਾਨਾਂ ਪਾਸੋ ਸਲਾਮੀ ਲਈ।
             ਇਸ ਸਮਾਰੋਹ ਵਿੱਚ ਕਮਿਸ਼ਨਰ ਕੋਮਲ ਮਿੱਤਲ, ਸੀਨੀਅਰ ਡਿਪਟੀ ਮੇਅਰ ਰਮਨ ਬਖਸ਼ੀ, ਡਿਪਟੀ ਮੇਅਰ ਯੂਨਸ ਕੁਮਾਰ, ਵਧੀਕ ਕਮਿਸ਼ਨਰ ਸੰਦੀਪ ਰਿਸ਼ੀ, ਕੌਂਸਲਰ ਮਹੇਸ਼ ਖੰਨਾ, ਕੌਂਸਲਰ ਅਸ਼ਵਨੀ ਕਾਲੇ ਸ਼ਾਹ, ਕੌਂਸਲਰ ਜਤਿੰਦਰ ਕੌਰ ਸੋਨੀਆ, ਦਲਬੀਰ ਸਿੰਘ ਮੰਮਣਕੇ, ਰਾਜੇਸ਼ ਮਦਾਨ, ਮੋਹਨ ਸਿੰਘ ਮਾੜੀਮੇਘਾ, ਸੁਰਿੰਦਰ ਚੌਧਰੀ, ਨਵਦੀਪ ਸਿੰਘ ਹੁੰਦਲ, ਸਾਬਕਾ ਕੌਂਸਲਰ ਅਰੁਣ ਕੁਮਾਰ ਪੱਪਲ, ਤੇ ਕੌਸਲਰ ਅਨੇਕ ਸਿੰਘ, ਵਨੀਤ ਗੁਲਾਟੀ, ਗਰੀਸ਼ ਕੁਮਾਰ, ਸੁਨੀਲ ਕੌਂਟੀ, ਜਸਵਿੰਦਰ ਸਿੰਘ ਸ਼ੇਰਗਿੱਲ, ਬਲਵਿੰਦਰ ਸਿੰਘ ਨਵਾਂ ਪਿੰਡ, ਨਗਰ ਨਿਗਮ ਦੇ ਅਧਿਕਾਰੀ, ਕਰਮਚਾਰੀ ਅਤੇ ਹੋਰ ਪਤਵੰਤੇ ਸੱਜਣਾ ਤੋਂ ਇਲਾਵਾ ਕਾਫੀ ਗਿਣਤੀ ਵਿਚ ਸ਼ਹਿਰ ਵਾਸੀ ਸ਼ਾਮਿਲ ਸਨ।
            ਮੇਅਰ ਨੇ ਆਪਣੇ ਭਾਸ਼ਨ ਵਿੱਚ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ, ਸਥਾਨਕ ਸਰਕਾਰਾਂ ਮੰਤਰੀ ਬ੍ਰਹਮ ਮਹਿੰਦਰਾ, ਮੈਡੀਕਲ ਸਿਖਿਆ ਮੰਤਰੀ ਓਮ ਪ੍ਰਕਾਸ ਸੋਨੀ, ਅੰਮ੍ਰਿਤਸਰ ਦੇ ਐਮ.ਪੀ ਗੁਰਜੀਤ ਔਜਲਾ, ਸਮੂਹ ਵਿਧਾਇਕਾਂ, ਨਗਰ ਨਿਗਮ ਦੇ ਸਮੂਹ ਅਫਸਰਾਂ ਅਤੇ ਆਏ ਹੋਏ ਪਤਵੰਤੇ ਸ਼ਹਿਰੀਆਂ ਨੂੰ ਵੀ ਤਹਿ ਦਿਲੋਂ ਗਣਤੰਤਰ ਦਿਵਸ ਦੀ ਵਧਾਈ ਦਿੱਤੀ।ਉਨਾਂ ਨੇ ਧੰਨ-ਧੰਨ ਸ਼ਹੀਦ ਬਾਬਾ ਦੀਪ ਸਿੰਘ ਜੀ ਮਹਾਰਾਜ ਦੇ ਜਨਮ ਦਿਹਾੜੇ ਦੀ ਵੀ ਵਧਾਈ ਦਿੱਤੀ।
ਦੇਸ਼ ਲਈ ਕੁਰਬਾਨੀਆ ਦੇਣ ਵਾਲੇ ਅਣਗਿਣਤ ਸ਼ਹੀਦਾਂ ਨੂੰ ਆਪਣੀ ਸ਼ਰਧਾਂਜਲੀ ਦਿੰਦੇ ਹੋਏ ਮੇਅਰ ਕਰਮਜੀਤ ਸਿੰਘ ਨੇ ਕਿਹਾ ਕਿ ਭਾਰਤ ਰਤਨ ਡਾ: ਭੀਮ ਰਾਓ ਅੰਬੇਦਕਰ ਜੀ ਦੀ ਅਗਵਾਈ ਅਤੇ ਭਰਪੁਰ ਯਤਨਾਂ ਸਦਕਾ ਭਾਰਤ ਦੇ ਸੰਵਿਧਾਨ ਦਾ ਨਿਰਮਾਣ ਹੋਇਆ ਹੈ।ਜਿਸ ਉਪਰੰਤ 26 ਜਨਵਰੀ 1950 ਨੁੰ ਸਾਡੇ ਦੇਸ਼ ਵਿਚ ਲੋਕਰਾਜ ਕਾਇਮ ਕਰਨ ਦਾ ਐਲਾਨ ਕੀਤਾ ਗਿਆ।
                   ਮੇਅਰ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਵਞਲੋਂ ਸ਼ਗਨ ਸਕੀਮ ਅਧੀਨ ਦਿੱਤੀ ਜਾਣ ਵਾਲੀ ਰਾਸ਼ੀ 31000/- ਤੋਂ ਵਧਾ ਕੇ 51000/- ਕਰ ਦਿੱਤੀ ਗਈ ਹੈ।
                 ਨਗਰ ਨਿਗਮ ਦੀ ਕਾਰਗਜ਼ਾਰੀ ਦੇ ਸਬੰਧ ਵਿਚ ਮੇਅਰ ਨੇ ਦੱਸਿਆ ਕਿ ਸਮਾਰਟ ਸਿਟੀ ਪ੍ਰੋਜੈਕਟ ਅਧੀਨ ਹਰ ਇਕ ਵਾਰਡ ਵਿੱਚ ਨਵੀਂਆਂ ਐਲ.ਈ.ਡੀ ਲਾਈਟਾਂ, ਸੋਲਰ ਪੈਨਲ, ਫਲਾਈ ਓਵਰ ਦੇ ਹੇਠਲੀਆਂ ਥਾਵਾਂ ਨੂੰ ਵਿਕਸਤ ਕਰਕੇ ਸੁੰਦਰ ਲੁੱਕ, ਹੈਰੀਟੇਜ਼ ਸਟਰੀਟ ਨੂੰ ਪੂਰਨ ਤੌਰ ‘ਤੇ ਮੁਫ਼ਤ ਵਾਈ-ਫਾਈ ਜ਼ੋਨ, ਗੈਰ ਮੋਟਰਾਈਜ਼ਡ ਬੁਨਿਆਦੀ ਢਾਂਚਾ, ਰਿਵਰਸ ਵੈਂਡਿੰਗ ਤੇ ਆਟੋਮੈਟਿਕ ਸੈਨੇਟਰੀ ਨੈਪਕਿਨ ਵੈਂਡਿੰਗ ਮਸ਼ੀਨਾਂ ਦੀ ਸਥਾਪਨਾ, ਆਂਗਣਵਾੜੀ ਸੈਂਟਰ ਦਾ ਨਵੀਨੀਕਰਨ ਆਦਿ ਦੇ ਕੰਮ ਕੀਤੇ ਗਏ ਹਨ ਅਤੇ ਕੁੱਝ ਪ੍ਰੋਜੈਕਟ ਐਕਜੀਕਿਊਸ਼ਨ ਦੇ ਅਧੀਨ ਹਨ।ਸਮਾਰਟ ਕਲਾਸ ਰੂਮ ਆਦਿ ਅਤੇ ਰਹਿੰਦੇ ਕੰਮ ਟੈਂਡਰਿੰਗ ਪ੍ਰੋਸੈਸ ਤੋਂ ਬਾਅਦ ਕਰਵਾਏ ਜਾਣਗੇ।ਉਹਨਾ ਕਿਹਾ ਕਿ ਮੌਜ਼ੂਦਾ ਨਿਗਮ ਹਾਊਸ ਵਲੋਂ ਆਪਣੇ ਤਿੰਨ ਸਾਲ ਦੇ ਸੇਵਾ ਕਾਲ ਦੌਰਾਨ ਤਕਰੀਬਨ 425 ਕਰੋੜ ਰੁਪਏ ਦੇ ਕੰਮ ਵਿੱਤ ਅਤੇ ਠੇਕਾ ਕਮੇਟੀ ਤੋਂ ਪਾਸ ਕਰਵਾਏ ਗਏ ਹਨ ਅਤੇ ਜਿਨ੍ਹਾਂ ਵਿਚ ਤਕਰੀਬਨ ਸਾਰੇ ਕੰਮ ਮੁਕੰਮਲ ਹੋਣ ਵਾਲੇ ਹਨ।
               ਉਹਨਾਂ ਸ਼ਹਿਰਵਾਸੀਆਂ ਨੂੰ ਕਿਹਾ ਕਿ ਸਮੁੱਚੇ ਸ਼ਹਿਰ ਦਾ ਵਿਕਾਸ ਕਰਾਉਣ ਅਤੇ ਮੁਢਲੀਆਂ ਸਹੂਲਤਾਂ ਮੁਹੱਈਆ ਮੇਅਰ ਨੇ ਆਪਣੇ ਸੰਬੋਧਨ ਵਿਚ ਨਗਰ ਨਿਗਮ ਦੇ ਦਰਜ਼ਾ-4 ਕਰਮਚਾਰੀਆਂ ਵਿਚ ਸਫਾਈ ਸੈਨਿਕਾਂ ਅਤੇ ਸੀਵਰਮੈਨਾਂ ਦੇ ਕੰਮ ਦੀ ਭਰਪੂਰ ਸ਼ਲਾਘਾ ਕੀਤੀ ਜਿਨ੍ਹਾਂ ਕਰੋਨਾਂ ਕਾਲ ਵਿੱਚ ਆਪਣੀਆਂ ਕੀਮਤੀ ਜਾਨਾਂ ਦੀ ਪ੍ਰਵਾਹ ਕੀਤੇ ਬਿਨ੍ਹਾਂ ਸ਼ਹਿਰ ਵਾਸੀਆਂ ਦੀ ਸੇਵਾ ਕੀਤੀ ਹੈ।ਇਹਨਾਂ ਕਰਮਚਾਰੀਆਂ ਨੂੰ ਨਿਭਾਈ ਗਈ ਨਿਰਸਵਾਰਥ ਡਿਊਟੀ ਲਈ ਉਹਨਾਂ ਨੂੰ ਸ਼ੀਲਡ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ ।
              ਇਸ ਮੋਕੇ ਮੇਅਰ ਕਰਮਜੀਤ ਸਿੰਘ ਨੂੰ ਸ਼ੀਲਡ ਦੇ ਕੇ ਸਨਮਾਨਿਆ ਗਿਆ ਅਤੇ ਆਏ ਮਹਿਮਾਨਾਂ ਨੂੰ ਲੱਡੂ ਵੰਡੇ ਗਏ।

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ

ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …